Arjun Tendulkar: ਅਰਜੁਨ ਤੇਂਦੁਲਕਰ ਨੂੰ ਯੂਜ਼ਰਸ ਨੇ ਬੁਰੀ ਤਰ੍ਹਾਂ ਕੀਤਾ ਟ੍ਰੋਲ, ਬੋਲੇ- 'ਡਰ ਕੇ ਭੱਜ ਗਿਆ'
Arjun Tendulkar: ਆਈਪੀਐਲ 2024 ਸੀਜ਼ਨ 17 ਹੌਲੀ-ਹੌਲੀ ਆਪਣੇ ਆਖਰੀ ਪੜਾਅ ਵੱਲ ਵੱਧ ਰਿਹਾ ਹੈ। ਇਸ ਦੌਰਾਨ 17 ਮਈ ਨੂੰ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਇਆ।
Arjun Tendulkar: ਆਈਪੀਐਲ 2024 ਸੀਜ਼ਨ 17 ਹੌਲੀ-ਹੌਲੀ ਆਪਣੇ ਆਖਰੀ ਪੜਾਅ ਵੱਲ ਵੱਧ ਰਿਹਾ ਹੈ। ਇਸ ਦੌਰਾਨ 17 ਮਈ ਨੂੰ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਇਆ। ਇਸ ਮੁਕਾਬਲੇ ਵਿੱਚ ਅਰਜੁਨ ਤੇਂਦੁਲਕਰ ਨੂੰ ਮੌਕਾ ਮਿਲਿਆ। ਜੀ ਹਾਂ, ਅਰਜੁਨ ਨੇ ਆਈਪੀਐਲ 2024 ਵਿੱਚ ਆਪਣਾ ਪਹਿਲਾ ਮੈਚ ਖੇਡਿਆ, ਜੋ ਉਸ ਲਈ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਸੀ। ਇਸ ਦੌਰਾਨ ਮੈਦਾਨ ਉੱਪਰ ਅਰਜੁਨ ਦਾ ਪ੍ਰਦਰਸ਼ਨ ਵੇਖ ਹਰ ਕੋਈ ਹੈਰਾਨ ਰਹਿ ਗਿਆ। ਉਸਨੇ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਪਰ ਨਿਕੋਲਸ ਪੂਰਨ ਨੇ ਉਸ ਦੀ ਲੈਅ ਵਿਗਾੜ ਦਿੱਤੀ। ਨਤੀਜਾ ਇਹ ਨਿਕਲਿਆ ਕਿ ਇਸ ਦੌਰਾਨ ਨਾ ਸਿਰਫ਼ ਉਸ ਦਾ ਆਤਮ-ਵਿਸ਼ਵਾਸ ਡਗਮਗਾ ਗਿਆ, ਸਗੋਂ ਉਹ ਜ਼ਖ਼ਮੀ ਵੀ ਹੋ ਗਿਆ।
ਕ੍ਰਿਕਟ ਪ੍ਰੇਮੀਆਂ ਨੇ ਅਰਜੁਨ ਤੇਂਦੁਲਕਰ ਨੂੰ ਕੀਤਾ ਟ੍ਰੋਲ
ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਪੈਵੇਲੀਅਨ ਪਰਤਣਾ ਪਿਆ। ਉਨ੍ਹਾਂ ਦੀ ਵਾਪਸੀ ਤੋਂ ਬਾਅਦ ਪ੍ਰਸ਼ੰਸਕ ਟਵਿਟਰ 'ਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ ਅਤੇ ਮੀਮਜ਼ ਬਣਾ ਕੇ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ। ਦਰਅਸਲ, ਅੱਜ ਮੁੰਬਈ ਇੰਡੀਅਨਜ਼ ਆਪਣਾ ਆਖਰੀ ਲੀਗ ਮੈਚ ਖੇਡ ਰਹੀ ਹੈ। ਇਸ ਮੈਚ 'ਚ ਹਾਰਦਿਕ ਪਾਂਡਿਆ ਨੇ ਅਰਜੁਨ ਤੇਂਦੁਲਕਰ ਨੂੰ ਵੀ ਮੌਕਾ ਦਿੱਤਾ ਹੈ। ਉਸ ਨੂੰ ਬੁਮਰਾਹ ਦੀ ਥਾਂ 'ਤੇ ਸ਼ਾਮਲ ਕੀਤਾ ਗਿਆ ਹੈ। ਅਰਜੁਨ ਨੇ ਭਾਵੇਂ ਸ਼ੁਰੂਆਤੀ ਓਵਰਾਂ ਵਿੱਚ ਲਖਨਊ ਦੇ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰੱਖਿਆ ਸੀ ਪਰ ਨਿਕੋਲਸ ਪੂਰਨ ਦੇ ਇੱਕ ਓਵਰ ਨੇ ਉਨ੍ਹਾਂ ਦੀ ਲੈਅ ਤੋੜ ਦਿੱਤੀ। ਪੂਰਨ ਨੇ 15ਵੇਂ ਓਵਰ 'ਚ ਲਗਾਤਾਰ ਦੋ ਗੇਂਦਾਂ 'ਤੇ ਅਰਜੁਨ 'ਤੇ ਦੋ ਛੱਕੇ ਜੜੇ। ਇਹ ਵੀ ਲੱਗ ਰਿਹਾ ਸੀ ਕਿ ਜੇਕਰ ਅਰਜੁਨ ਹੁੰਦਾ ਤਾਂ ਸ਼ਾਇਦ ਅੱਜ ਪੂਰਨ ਨੇ 6 ਛੱਕੇ ਮਾਰ ਦਿੱਤੇ ਹੁੰਦੇ। ਵੇਖੋ ਯੂਜ਼ਰਸ ਵੱਲੋਂ ਕੀਤੇ ਗਏ ਮੀਮਜ਼...
Aur Aaj Arjun Tendulkar ka carrier khatam ho gaya 🥲💀
— KATOCH🇮🇳 (@thelokeshkatoch) May 17, 2024
Arjun Tendulkar has saved himself from getting hit for six sixes...#ArjunTendulkar #Pooran #LSGvMI #MIvLSG #RohitSharma #HardikPandya #IPL2024 #MumbaiIndians
— Sports Sarai (@SportsSarai) May 17, 2024
#MIvsLSG
— Mini⁴⁴⁴ (@MINIVK12) May 17, 2024
Sachin Tendulkar to Arjun Tendulkar after seeing his unwanted aggression and performance 🤣 pic.twitter.com/wGLNKEXrCf
Arjun Tendulkar bda jldi injured ho gya #mivslsg pic.twitter.com/7Rq7iCnWZl
— Aisha 🇮🇳 (@itsssAisha) May 17, 2024
ਇਸ ਤੋਂ ਬਾਅਦ ਦੇਖਿਆ ਗਿਆ ਕਿ ਅਰਜੁਨ ਠੀਕ ਤਰ੍ਹਾਂ ਨਾਲ ਚੱਲ ਨਹੀਂ ਪਾ ਰਿਹਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ। ਹੁਣ ਪ੍ਰਸ਼ੰਸਕ ਉਸ ਦਾ ਮਜ਼ਾਕ ਉਡਾ ਰਹੇ ਹਨ। ਉਸ ਨੂੰ ਡਰਪੋਕ ਵੀ ਕਿਹਾ ਜਾ ਰਿਹਾ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਮੀਮਜ਼ ਬਣਾ ਕੇ ਟ੍ਰੋਲ ਵੀ ਕਰ ਰਹੇ ਹਨ।