IPL ਦੇ ਸਭ ਤੋਂ ਮਹਿੰਗੇ ਖਿਡਾਰੀ ਨੇ ਆਪਣਾ ਵਾਅਦਾ ਕੀਤਾ ਪੂਰਾ, ਛੋਟੇ ਪ੍ਰਸ਼ੰਸਕ ਲਈ ਕੀਤਾ ਇਹ ਕੰਮ
Mitchell Starc: ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਸ਼ੁੱਕਰਵਾਰ ਨੂੰ ਮੈਲਬੋਰਨ 'ਚ ਟੈਸਟ ਮੈਚ ਖਤਮ ਹੋਣ ਤੋਂ ਬਾਅਦ ਹੀ ਮੈਦਾਨ 'ਤੇ ਇੱਕ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ
Mitchell Starc: ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਸ਼ੁੱਕਰਵਾਰ ਨੂੰ ਮੈਲਬੋਰਨ 'ਚ ਟੈਸਟ ਮੈਚ ਖਤਮ ਹੋਣ ਤੋਂ ਬਾਅਦ ਹੀ ਮੈਦਾਨ 'ਤੇ ਇੱਕ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਆਪਣੇ ਜੁੱਤੇ ਇੱਕ ਛੋਟੇ ਕ੍ਰਿਕਟ ਪ੍ਰਸ਼ੰਸਕ ਨੂੰ ਦਿੱਤੇ। ਆਈਪੀਐਲ ਦੇ ਇਸ ਸਭ ਤੋਂ ਮਹਿੰਗੇ ਗੇਂਦਬਾਜ਼ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੇ ਇਸ ਛੋਟੇ ਕ੍ਰਿਕਟ ਪ੍ਰਸ਼ੰਸਕ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਆਸਟਰੇਲਿਆਈ ਟੀਮ ਮੈਚ ਦੇ ਚੌਥੇ ਦਿਨ ਪਾਕਿਸਤਾਨ ਦੀਆਂ ਸਾਰੀਆਂ ਵਿਕਟਾਂ ਲੈ ਲੈਂਦੀ ਹੈ ਤਾਂ ਉਹ ਉਸ ਨੂੰ ਆਪਣੇ ਜੁੱਤੇ ਤੋਹਫ਼ੇ ਵਿੱਚ ਦੇਵੇਗਾ।
ਜਦੋਂ ਆਸਟਰੇਲੀਆ ਨੇ ਮੈਚ ਦੇ ਚੌਥੇ ਦਿਨ ਹੀ ਪਾਕਿਸਤਾਨ ਦੀ ਦੂਜੀ ਪਾਰੀ ਨੂੰ ਸਮੇਟ ਕੇ ਟੈਸਟ ਮੈਚ ਜਿੱਤ ਲਿਆ ਤਾਂ ਸਟਾਰਕ ਤੁਰੰਤ ਇਸ ਨੌਜਵਾਨ ਪ੍ਰਸ਼ੰਸਕ ਕੋਲ ਪਹੁੰਚ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਜੁੱਤਿਆਂ 'ਤੇ ਦਸਤਖਤ ਕੀਤੇ ਅਤੇ ਫਿਰ ਪੀਲੀ ਕੈਪ ਪਹਿਨੇ ਇਸ ਛੋਟੇ ਕ੍ਰਿਕਟ ਪ੍ਰਸ਼ੰਸਕ ਨੂੰ ਜੁੱਤੀ ਸੌਂਪ ਦਿੱਤੀ। ਇੱਥੇ ਕਈ ਹੋਰ ਨੌਜਵਾਨ ਪ੍ਰਸ਼ੰਸਕ ਵੀ ਨਜ਼ਰ ਆਏ। ਸਟਾਰਕ ਨੇ ਸਾਰਿਆਂ ਨਾਲ ਸੈਲਫੀ ਵੀ ਲਈ।
At the end of lunch, Mitchell Starc promised this young fan he’d give him his boots if we took nine wickets by the end of the day.
— Cricket Australia (@CricketAus) December 29, 2023
We did, and Starcy delivered on his promise! ❤️ pic.twitter.com/grLhdxcPfm
ਮੈਲਬੋਰਨ ਟੈਸਟ 'ਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 79 ਦੌੜਾਂ ਨਾਲ ਹਰਾਇਆ। ਇੱਥੇ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 318 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਦੀ ਪਹਿਲੀ ਪਾਰੀ 264 ਦੌੜਾਂ 'ਤੇ ਸਿਮਟ ਗਈ। ਇਸ ਤੋਂ ਬਾਅਦ ਪਾਕਿਸਤਾਨ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ ਨੂੰ ਮਹਿਜ਼ 262 ਦੌੜਾਂ 'ਤੇ ਸਮੇਟ ਕੇ ਜਿੱਤ ਦੀਆਂ ਉਮੀਦਾਂ ਜਗਾਈਆਂ। ਇੱਥੇ 317 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਇੱਕ ਸਮੇਂ ਜਿੱਤ ਦੇ ਨੇੜੇ ਨਜ਼ਰ ਆ ਰਹੀ ਸੀ।
ਪਾਕਿਸਤਾਨ ਨੂੰ ਜਿੱਤ ਲਈ ਸਿਰਫ਼ 98 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ 5 ਵਿਕਟਾਂ ਬਾਕੀ ਸਨ। ਮੁਹੰਮਦ ਰਿਜ਼ਵਾਨ ਅਤੇ ਸਲਮਾਨ ਆਗਾ ਮਜ਼ਬੂਤੀ ਨਾਲ ਕ੍ਰੀਜ਼ 'ਤੇ ਕਾਇਮ ਸਨ। ਇੱਥੇ ਰਿਜ਼ਵਾਨ ਵਿਵਾਦਤ ਤੌਰ 'ਤੇ ਆਊਟ ਹੋਏ ਅਤੇ ਇਸ ਤੋਂ ਬਾਅਦ ਪਾਕਿਸਤਾਨ ਦੀ ਟੀਮ 237 ਦੌੜਾਂ 'ਤੇ ਸਿਮਟ ਗਈ। ਇਸ ਹਾਰ ਨਾਲ ਪਾਕਿਸਤਾਨ ਹੁਣ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 0-2 ਨਾਲ ਪੱਛੜ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।