Mohammed Shami: ਭਾਰਤੀ ਖੇਡਾਂ ਵਿੱਚ ਇੱਕ ਹੋਰ ਵੱਡਾ ਅਤੇ ਚਮਕਦਾ ਹੋਇਆ ਨਾਮ ਹੈ ਮੁਹੰਮਦ ਸ਼ਮੀ । ਜੋ ਭਾਰਤ ਦੇ ਸਭ ਤੋਂ ਖਤਰਨਾਕ ਤੇਜ਼ ਗੇਂਦਬਾਜਾਂ ਵਿੱਚੋਂ ਇੱਕ ਹੈ। ਸ਼ਮੀ ਦੀ ਮਿਹਨਤ , ਸਾਦਗੀ, ਅਤੇ ਚੰਗਾ ਸੁਭਾਅ ਬਾਰੇ ਸਾਰੇ ਸੰਸਾਰ ਨੂੰ ਪਤਾ ਹੈ। ਸ਼ਮੀ ਨੂੰ ਵੀ ਆਪਣੇ ਜੀਵਨ ਵਿੱਚ ਚੁਣੋਤੀਆਂ ਦਾ ਸਾਮਣਾ ਕਰਨਾ ਪਿਆ। ਪਰ ਉਸਦੀ ਪ੍ਰਤਿਭਾ ਨੇ ਉਸਨੂੰ ਭਾਰਤੀ ਕ੍ਰਿਕੇਟ ਟੀਮ ਵਿੱਚ ਮੁੱਖ ਖਿਡਾਰੀ ਬਨਣ ਵਿੱਚ ਮਦਦ ਕੀਤੀ। ਨਿੱਜੀ ਅਤੇ ਸਮਾਜਿਕ ਚੁਣੋਤੀਆਂ ਦਾ ਸਾਮਣਾ ਕਰਕੇ ਵੀ ਸ਼ਮੀ ਆਪਣੀ ਖੇਡ ਦੇ ਉਪਰ ਕ੍ਰੇਂਦਿਤ ਰਹੇ। ਸ਼ਮੀ ਦਾ ਜੀਵਨ ਇਸ ਗਲ ਉੱਤੇ ਰੋਸ਼ਨੀ ਪਾਉਂਦਾ ਹੈ ਕਿ ਰੁਕਾਵਟਾਂ ਦੇ ਬਾਵਜੂਦ ਸਫਲਤਾ ਸਖ਼ਤ ਮਿਹਨਤ ਨਾਲ ਹੀ ਆਉਂਦੀ ਹੈ। ਵੰਡੀਆਂ ਪਾਉਣ ਵਾਲੇ ਬਿਆਨਾਂ ਦੀ ਬਾਜਾਏ ਨੌਜਵਾਨ ਮੁਹੰਮਦ ਸ਼ਮੀ ਦੇ ਨਕਸ਼ੇਕਦਮ ਉੱਤੇ ਚੱਲ ਸਕਦੇ ਹਨ ਅਤੇ ਆਪਣੀ ਤਾਕਤ ਨੂੰ ਭਵਿੱਖ ਸਵਾਰਨ ਵਿੱਚ ਲਾ ਸਕਦੇ ਹਨ । 


ਹੋਰ ਪੜ੍ਹੋ : ਲੱਗੀਆਂ ਮੌਜਾਂ! ਸਸਤਾ ਮਿਲ ਰਿਹਾ ਪਿਆਜ਼, 35 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ




ਸਾਡੇ ਦੇਸ਼ ਵਿੱਚ ਵੱਖ-ਵੱਖ ਭਾਈਚਾਰੇ,  ਧਰਮ ਅਤੇ ਜਾਤੀ ਦੇ ਲੋਕ ਰਹਿੰਦੇ ਹਨ। ਜੋ ਮਹਾਨ ਵਿਅਕਤੀ ਕੁਝ ਵੱਡਾ ਕਰਦੇ ਨੇ ਉਹ ਹਰ ਪੀੜੀ ਤੇ ਆਪਣੀ ਛਾਪ ਛੱਡ ਜਾਂਦੇ ਨੇ । ਅਜੀਹਾ ਹੀ ਇਕ ਹੋਣਹਾਰ ਤੇ ਮਾਣਮੱਤੀ ਸ਼ਖਤੀਅਤ ਦਾ ਮਾਲਿਕ ਹੈ ਸਾਡੇ ਦੇਸ਼ ਦੀ ਕ੍ਰਿਕੇਟ ਟੀਮ ਦਾ ਖਿਡਾਰੀ ਅਤੇ ਸੁਪਰਫਾਸਟ ਗੇਂਦਬਾਜ ਮੁਹੰਮਦ ਸ਼ਮੀ।  ਅਜਿਹੇ ਵਿਅਕਤੀਆ ਦੀਆਂ ਕਹਾਣੀਆਂ ਜੋ ਲੱਖਾਂ ਰੁਕਾਵਟਾਂ ਨੂੰ ਪਾਰ ਕਰਕੇ ਵਿਸ਼ਵ ਪੱਧਰ ਤੇ ਇੱਕ ਮੁਕਾਮ ਹਾਸਿਲ ਕਰਦੇ ਹਨ, ਉਨ੍ਹਾਂ ਦੀ ਸਫਲਤਾ ਤੋਂ ਹਰ ਨੌਜਵਾਨ ਨਵੀਂ ਸੇਧ ਲੈਂਦਾ ਹੈ। ਮੁਸਲਮਾਨ ਭਾਈਚਾਰੇ ਦੇ ਲੋਕਾਂ ਲਈ ਅਜਿਹੇ ਸਫਲ ਵਿਅਕਤੀ ਆਸ਼ਾ, ਪ੍ਰੇਰਨਾ ਅਤੇ ਦਿਸ਼ਾ ਦਿਖਾਉਂਦੇ ਹਨ । 


ਮੁਹੰਮਦ ਸ਼ਮੀ ਇੱਕ ਸ਼ਾਨਦਾਰ ਉਦਾਹਰਨ ਹੈ ਜਿਸਨੇ ਤੰਗ ਸੋਚ ਰੱਖਣ ਵਾਲੇ ਸਮਾਜ ਨੂੰ ਪਛਾੜ ਕੇ ਅਤੇ ਆਪਣੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ, ਕ੍ਰਿਕੇਟ ਖੇਡ ਜਗਤ ਵਿੱਚ ਵਿਸ਼ਵ ਚੈਂਪੀਅਨ ਬਣ ਕੇ ਦਿਖਾਇਆ ਹੈ। ਮੁਹੰਮਦ ਸ਼ਮੀ ਦਾ ਇਹ ਸੰਘਰਸ਼ ਆਸਾਨ ਨਹੀਂ ਸੀ। ਉਸ ਨੂੰ ਨਾ ਖੇਡ ਦੇ ਮੈਦਾਨ ਵਿੱਚ ਆਪਣੇ ਵਿਰੋਧੀਆਂ ਨਾਲ ਲੜਨਾ ਪਿਆ। ਬਲਕਿ ਸਾਮਾਜਿਕ ਆਲੋਚਨਾਵਾਂ ਨਾਲ ਵੀ ਲੜਨਾ ਪਿਆ। ਇਸੇ ਹੀ ਗੱਲ ਨੇ ਸ਼ਮੀ  ਨੂੰ ਗੇਂਦਬਾਜੀ ਵਿੱਚ ਉਤਸ਼ਾਹਿਤ ਕੀਤਾ । ਰੁਕਾਵਟਾਂ ਦੇ ਬਾਵਜੂਦ ਉਸਨੇ ਆਪਣੇ ਪੱਕੇ ਇਰਾਦੇ ਨਾਲ ਕੰਮ ਕੀਤਾ ਅਤੇ ਸਾਬਿਤ ਕੀਤਾ ਕਿ  ਨਿਸ਼ਚੇ ਨਾਲ ਅਤੇ ਸਬਰ ਦੇ ਨਾਲ ਕੋਈ ਵੀ ਰੁਕਾਵਟ ਪਾਰ ਕੀਤੀ ਜਾ ਸਕਦੀ ਹੈ । ਉਸਦੀ ਸਫ਼ਲਤਾ ਨਿੱਜੀ ਨਹੀਂ ਹੈ, ਇਹ ਮੁਸਲਿਮ ਨੌਜਵਾਨਾਂ ਲਈ ਸ਼ਕਤੀ ਦਾ ਪ੍ਰਤੀਕ ਹੈ । ਜੋ ਉਨ੍ਹਾਂ ਨੂੰ ਯਾਦ ਕਰਾਉਂਦਾ ਹੈ ਕਿ ਕੋਈ ਵੀ ਸੁਫਨਾ ਹੋਵੇ ਉਹ ਮਿਹਨਤ ਨਾਲ ਸਾਕਾਰ ਹੋ ਸਕਦਾ ਹੈ । ਮੁਸਲਿਮ ਨੌਜਵਾਨਾਂ ਲਈ ਸ਼ਮੀ ਦੀ ਕਹਾਣੀ ਬਹੁਤ ਹੀ ਵੱਡੀ ਮੋਟੀਵੇਸ਼ਨ ਹੈ । ਬਾਹਰੀ ਦਬਾਅ ਅੱਗੇ ਝੁਕੇ ਬਿਨਾਂ, ਨਿਡਰ ਹੋ ਕੇ ਆਪਣੇ ਜਨੂੰਨ ਦਾ ਪਿੱਛਾ ਕਰਨਾ ਮੁਹੰਮਦ ਸ਼ਮੀ ਨੇ ਸਿਖਾਇਆ ਹੈ।



  
ਅੱਜ ਦੇ ਮਾਹੌਲ ਵਿੱਚ ਨੌਜਵਾਨਾਂ ਲਈ ਨਾਕਾਰਤਮਕ ਵਿਚਾਰਾਂ ਦਾ ਸ਼ਿਕਾਰ ਹੋਣਾ ਆਸਾਨ ਹੈ। ਨਫ਼ਰਤ ਫੈਲਾਉਣ ਵਾਲੇ ਅਕਸਰ ਘੱਟਗਿਣਤੀ ਭਾਈਚਾਰੇ ਦੇ ਕਮਜ਼ੋਰ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਸਿੱਟੇ ਵੱਜੋਂ ਨੌਜਵਾਨ ਆਪਣੀ ਕਾਬਲੀਅਤ ਤੋਂ ਦੂਰ ਚਲੇ ਜਾਂਦੇ ਹਨ। ਨੈਗੇਟਿਵੀਟੀ ਦੇ ਅੱਗੇ ਝੁਕਨ ਦੇ ਬਾਜਾਏ ਮੁਸਲਿਮ ਨੌਜਵਾਨਾਂ ਨੂੰ ਮੁਹੰਮਦ ਸ਼ਮੀ ਵਰਗੇ ਖਿਡਾਰੀਆਂ ਵਲੋਂ ਕਮਾਏ ਨਾਮ ਅਤੇ ਸਫਲਤਾ ਦੀ ਉਦਾਹਰਨ ਵੱਲ ਦੇਖਣਾ ਚਾਹੀਦਾ ਹੈ। ਇਨ੍ਹਾਂ ਖਿਡਾਰੀਆਂ ਦੇ ਰਸਤੇ ਉੱਤੇ ਚੱਲ ਕੇ ਨੌਜਵਾਨ ਮੁਸਲਮਾਨ ਨਫਰਤ ਅਤੇ ਵੰਡ ਦੀ ਕਹਾਣੀਆਂ ਤੋਂ ਉੱਪਰ ਉੱਠ ਸਕਦੇ ਹਨ। ਅਜਿਹੇ ਖਿਡਾਰੀ ਸਾਨੂੰ ਯਾਦ ਕਰਾਉਂਦੇ ਹਨ ਕਿ ''ਸਫਲਤਾ ਦਾ ਕੋਈ ਧਰਮ ਜਾਂ ਜਾਤੀ ਨਹੀਂ ਹੁੰਦੀ''।


ਹੋਰ ਪੜ੍ਹੋ : ਦੁੱਧ 'ਚ ਉਬਾਲਾ ਆਉਣ 'ਤੇ ਤੁਸੀਂ ਵੀ ਮਾਰਦੇ ਹੋ ਫੂਕ, ਨੁਕਸਾਨ ਜਾਣ ਕੇ ਰਹਿ ਜਾਓਗੇ ਹੈਰਾਨ