T20i 'ਚ ਮੰਗੋਲੀਆਈ ਟੀਮ 10 ਦੌੜਾਂ 'ਤੇ ਆਲ ਆਊਟ, ਸਿੰਗਾਪੁਰ ਨੇ 5 ਗੇਂਦਾਂ 'ਚ ਹੀ ਜਿੱਤਿਆ ਮੈਚ, ਜਾਣੋ ਕਿਸ ਟੀਮ ਦੇ ਨਾਂਅ ਸਭ ਤੋਂ ਘੱਟ ਦੌੜਾਂ ਬਣਾਉਣਾ ਦਾ ਸ਼ਰਮਨਾਕ ਰਿਕਾਰਡ !
ਮੰਗੋਲੀਆਈ ਟੀਮ ਇਸ ਸਾਲ ਤੀਜੀ ਵਾਰ 20 ਦੌੜਾਂ ਤੋਂ ਘੱਟ ਦੇ ਸਕੋਰ 'ਤੇ ਆਲ ਆਊਟ ਹੋ ਗਈ ਹੈ। ਇਸ ਤੋਂ ਪਹਿਲਾਂ ਟੀਮ 31 ਅਗਸਤ ਨੂੰ ਹਾਂਗਕਾਂਗ ਖਿਲਾਫ 17 ਦੌੜਾਂ ਤੇ ਮਈ 'ਚ ਜਾਪਾਨ ਖ਼ਿਲਾਫ਼ 12 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ ਸੀ।
Lowest T20I Total: ਮੰਗੋਲੀਆਈ ਟੀਮ ((Mongolia team) ਸਿੰਗਾਪੁਰ ਖ਼ਿਲਾਫ਼ 10 ਦੌੜਾਂ ’ਤੇ ਆਲ ਆਊਟ ਹੋ ਗਈ। ਇਹ ਟੀ-20 ਅੰਤਰਰਾਸ਼ਟਰੀ ਦਾ ਸੰਯੁਕਤ ਸਭ ਤੋਂ ਘੱਟ ਸਕੋਰ (joint-lowest T20I total) ਹੈ। ਪਿਛਲੇ ਸਾਲ ਆਇਲ ਆਫ ਮੈਨ ਦੀ ਟੀਮ ਵੀ ਇਸੇ ਸਕੋਰ 'ਤੇ ਆਲ ਆਊਟ ਹੋ ਗਈ ਸੀ।
ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਏਸ਼ਿਆਈ ਕੁਆਲੀਫਾਇਰ ਮੈਚ ਵਿੱਚ ਸਿੰਗਾਪੁਰ (Singapur) ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ ਮੰਗੋਲੀਆਈ ਟੀਮ ਨੂੰ 10 ਓਵਰਾਂ 'ਚ 10 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਸਿੰਗਾਪੁਰ ਨੇ 11 ਦੌੜਾਂ ਦਾ ਟੀਚਾ ਸਿਰਫ 5 ਗੇਂਦਾਂ 'ਚ ਇੱਕ ਵਿਕਟ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਇਹ ਮੈਚ ਸਿਰਫ 65 ਗੇਂਦਾਂ ਤੱਕ ਚੱਲਿਆ।
17 ਸਾਲ ਦੇ ਲੈੱਗ ਸਪਿਨਰ ਹਰਸ਼ ਭਾਰਦਵਾਜ (Harsha Bharadwaj) ਨੇ 3 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਕਸ਼ੈ ਪੁਰੀ ਨੇ 2, ਰਾਹੁਲ ਅਤੇ ਰਮੇਸ਼ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਮੰਗੋਲੀਆ 2024 'ਚ ਤੀਜੀ ਵਾਰ 20 ਤੋਂ ਘੱਟ ਦੌੜਾਂ 'ਤੇ ਆਲ ਆਊਟ ਹੋਇਆ
ਮੰਗੋਲੀਆਈ ਟੀਮ ਇਸ ਸਾਲ ਤੀਜੀ ਵਾਰ 20 ਦੌੜਾਂ ਤੋਂ ਘੱਟ ਦੇ ਸਕੋਰ 'ਤੇ ਆਲ ਆਊਟ ਹੋ ਗਈ ਹੈ। ਇਸ ਤੋਂ ਪਹਿਲਾਂ ਟੀਮ 31 ਅਗਸਤ ਨੂੰ ਹਾਂਗਕਾਂਗ ਖਿਲਾਫ 17 ਦੌੜਾਂ ਤੇ ਮਈ 'ਚ ਜਾਪਾਨ ਖ਼ਿਲਾਫ਼ 12 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ ਸੀ।
11 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਸਿੰਗਾਪੁਰ ਦੀ ਟੀਮ ਪਾਰੀ ਦੀ ਪਹਿਲੀ ਗੇਂਦ 'ਤੇ ਹੀ ਵਿਕਟ ਗੁਆ ਬੈਠੀ। ਇੱਥੇ ਕਪਤਾਨ ਮਨਪ੍ਰੀਤ ਸਿੰਘ ਜ਼ੀਰੋ 'ਤੇ ਆਊਟ ਹੋਏ। ਉਸ ਦੀ ਥਾਂ 'ਤੇ ਆਏ ਰਾਉਲ ਸ਼ਰਮਾ ਨੇ ਪਹਿਲੀ ਹੀ ਗੇਂਦ 'ਤੇ ਛੱਕਾ ਜੜਿਆ ਫਿਰ ਵਿਲੀਅਮ ਸਿੰਪਸਨ ਨੇ ਪਹਿਲੇ ਓਵਰ ਦੀ 5ਵੀਂ ਗੇਂਦ 'ਤੇ ਜੇਤੂ ਚੌਕਾ ਜੜਿਆ। ਮੰਗੋਲੀਆ ਹੁਣ ਸਾਰੇ 4 ਮੈਚ ਹਾਰ ਚੁੱਕਾ ਹੈ। ਟੀਮ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।