IPL 2024: ਮੁੰਬਈ ਇੰਡੀਅਨਜ਼ ਨੂੰ ਲੱਗ ਸਕਦਾ ਵੱਡਾ ਝਟਕਾ, IPL ਤੋਂ ਬਾਹਰ ਹੋਣਗੇ ਹਾਰਦਿਕ ਪੰਡਯਾ?
Hardik Pandya: ਹਾਰਦਿਕ ਪਾਂਡਿਆ ਦੀ ਹਾਲੇ ਤੱਕ ਅੱਡੀ ਦੀ ਸੱਟ ਠੀਕ ਨਹੀਂ ਹੋਈ ਹੈ। ਹੁਣ ਹਾਰਦਿਕ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ IPL 2024 ਤੋਂ ਬਾਹਰ ਹੋ ਸਕਦੇ ਹਨ।
Hardik Pandya Injury, IPL 2024: ਹਾਰਦਿਕ ਪੰਡਯਾ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਹਾਰਦਿਕ ਪੰਡਯਾ ਨੂੰ ਆਈਪੀਐਲ 2024 ਲਈ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਾਇਆ ਗਿਆ ਸੀ। ਹੁਣ ਹਾਰਦਿਕ ਪੰਡਯਾ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹ IPL 2024 ਤੋਂ ਬਾਹਰ ਹੋ ਸਕਦੇ ਹਨ। IPL ਤੋਂ ਪਹਿਲਾਂ ਭਾਰਤੀ ਟੀਮ ਅਫਗਾਨਿਸਤਾਨ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ, ਜਿਸ 'ਚ ਹਾਰਦਿਕ ਪੰਡਯਾ ਦਾ ਬਾਹਰ ਹੋਣਾ ਲਗਭਗ ਤੈਅ ਹੈ। ਹੁਣ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਖਬਰ ਸਾਹਮਣੇ ਆਈ ਹੈ ਕਿ ਹਾਰਦਿਕ 2024 ਤੋਂ ਪਹਿਲਾਂ ਹੀ IPL ਤੋਂ ਬਾਹਰ ਹੋ ਸਕਦੇ ਹਨ।
ਬੀਸੀਸੀਆਈ ਦੇ ਇੱਕ ਸੂਤਰ ਨੇ ਨਿਊਜ਼ ਏਜੰਸੀ 'ਪੀਟੀਆਈ' ਨੂੰ ਦੱਸਿਆ ਕਿ ਹਾਰਦਿਕ ਪੰਡਯਾ ਦੀ ਸੱਟ ਗੰਭੀਰ ਹੈ ਅਤੇ ਉਹ ਪੂਰੇ ਆਈਪੀਐਲ 2024 ਤੋਂ ਬਾਹਰ ਹੋ ਸਕਦੇ ਹਨ। ਜੇਕਰ ਹਾਰਦਿਕ ਆਈਪੀਐੱਲ ਤੋਂ ਬਾਹਰ ਹੁੰਦੇ ਹਨ ਤਾਂ ਇਹ ਮੁੰਬਈ ਇੰਡੀਅਨਜ਼ ਲਈ ਵੱਡਾ ਝਟਕਾ ਹੋਵੇਗਾ, ਕਿਉਂਕਿ ਮੁੰਬਈ ਨੇ ਪਹਿਲਾਂ ਉਨ੍ਹਾਂ ਨੂੰ ਕੈਸ਼ ਡੀਲ ਵਿੱਚ ਟ੍ਰੇਡ ਕੀਤਾ ਅਤੇ ਫਿਰ ਰੋਹਿਤ ਸ਼ਰਮਾ ਦੀ ਥਾਂ 'ਤੇ ਉਨ੍ਹਾਂ ਨੂੰ ਕਪਤਾਨ ਬਣਾਇਆ। ਹਾਲਾਂਕਿ, ਨਾ ਤਾਂ ਬੀਸੀਸੀਆਈ ਅਤੇ ਨਾ ਹੀ ਮੁੰਬਈ ਇੰਡੀਅਨਜ਼ ਨੇ ਅਜੇ ਤੱਕ ਹਾਰਦਿਕ ਪੰਡਯਾ ਬਾਰੇ ਕੋਈ ਅਧਿਕਾਰਤ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: Hardik Pandya: ਹਾਰਦਿਕ ਪਾਂਡਿਆ ਦੀ ਵਾਪਸੀ 'ਤੇ ਮੰਡਰਾ ਰਿਹਾ ਸੰਕਟ, ਅਫਗਾਨਿਸਤਾਨ ਖਿਲਾਫ ਸੀਰੀਜ਼ ਤੋਂ ਟੀਮ ਨੂੰ ਲੱਗੇਗਾ ਝਟਕਾ
ਵਿਸ਼ਵ ਕੱਪ 2023 ਵਿੱਚ ਲੱਗੀ ਸੀ ਸੱਟ
ਦੱਸ ਦਈਏ ਕਿ ਹਾਲ ਹੀ ਵਿੱਚ ਖੇਡੇ ਗਏ ਵਨਡੇ ਵਿਸ਼ਵ ਕੱਪ 2023 ਵਿੱਚ ਹਾਰਦਿਕ ਜ਼ਖਮੀ ਹੋ ਗਏ ਸਨ। ਹਾਰਦਿਕ ਨੂੰ ਟੂਰਨਾਮੈਂਟ 'ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਲੀਗ ਮੈਚ 'ਚ ਅੱਡੀ 'ਤੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਅਜੇ ਤੱਕ ਠੀਕ ਨਹੀਂ ਹੋ ਸਕੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਹਾਰਦਿਕ ਪੰਡਯਾ ਆਈਪੀਐਲ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਹੁੰਦੇ ਹਨ ਜਾਂ ਨਹੀਂ।
ਹੁਣ ਤੱਕ ਇਦਾਂ ਦਾ ਰਿਹਾ ਆਈਪੀਐਲ ਦਾ ਕਰੀਅਰ
ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਨੇ ਆਪਣੇ ਕਰੀਅਰ 'ਚ ਹੁਣ ਤੱਕ 123 ਆਈਪੀਐੱਲ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 115 ਪਾਰੀਆਂ 'ਚ ਬੱਲੇਬਾਜ਼ੀ ਕਰਦਿਆਂ ਹੋਇਆਂ ਉਨ੍ਹਾਂ ਨੇ 30.38 ਦੀ ਔਸਤ ਅਤੇ 145.86 ਦੇ ਸਟ੍ਰਾਈਕ ਰੇਟ ਨਾਲ 2309 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 10 ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗੇਂਦਬਾਜ਼ੀ 'ਚ 33.26 ਦੀ ਔਸਤ ਨਾਲ 53 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ: Christmas 2023: ਯੁਜਵੇਂਦਰ ਚਾਹਲ-ਧਨਸ਼੍ਰੀ ਵਰਮਾ ਸਣੇ ਕ੍ਰਿਸਮਸ ਦੀਆਂ ਤਿਆਰੀਆਂ 'ਚ ਜੁੱਟੇ ਇਹ ਕ੍ਰਿਕਟ ਸਿਤਾਰੇ