(Source: ECI/ABP News/ABP Majha)
IND vs NZ WTC Final: ਨਿਊਜ਼ੀਲੈਂਡ ਨੂੰ ਸਤਾ ਰਿਹਾ ਰੋਹਿਤ ਸ਼ਰਮਾ ਦਾ ਡਰ, ਤੇਜ਼ ਗੇਂਦਬਾਜ਼ ਨੇ ਕੀਤਾ ਇੰਕਸ਼ਾਫ਼
World Test Championship 2021 Final: ਨਿਊ ਜ਼ੀਲੈਂਡ ਦਾ ਮੰਨਣਾ ਹੈ ਕਿ ਚੋਟੀ ਦੇ ਕ੍ਰਮ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਮੌਜੂਦਗੀ ਕਾਰਨ ਟੀਮ ਇੰਡੀਆ ਦੀ ਬੱਲੇਬਾਜ਼ੀ ਬਹੁਤ ਮਜ਼ਬੂਤ ਹੈ। ਸਾਊਦੀ ਨੇ ਕਿਹਾ ਹੈ ਕਿ ਨਿਊ ਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਆਪਣਾ ਸਰਬੋਤਮ ਦੇਣਾ ਪਵੇਗਾ।
World Test Championship 2021: ਟੈਸਟ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੈਚ ਸ਼ੁੱਕਰਵਾਰ ਤੋਂ ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਫਾਈਨਲ ਤੋਂ ਪਹਿਲਾਂ ਨਿਊਜ਼ੀਲੈਂਡ ਭਾਰਤ ਦੇ ਸਟਾਰ ਓਪਨਰ ਰੋਹਿਤ ਸ਼ਰਮਾ ਤੋਂ ਡਰ ਰਿਹਾ ਹੈ। ਇਸ ਗੱਲ ਦਾ ਖੁਲਾਸਾ ਨਿਊਜ਼ੀਲੈਂਡ ਦੇ ਸਭ ਤੋਂ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਕੀਤਾ ਹੈ।
ਨਿਊ ਜ਼ੀਲੈਂਡ ਦਾ ਮੰਨਣਾ ਹੈ ਕਿ ਚੋਟੀ ਦੇ ਕ੍ਰਮ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਮੌਜੂਦਗੀ ਕਾਰਨ ਟੀਮ ਇੰਡੀਆ ਦੀ ਬੱਲੇਬਾਜ਼ੀ ਬਹੁਤ ਮਜ਼ਬੂਤ ਹੈ। ਸਾਊਦੀ ਨੇ ਕਿਹਾ ਹੈ ਕਿ ਨਿਊ ਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਆਪਣਾ ਸਰਬੋਤਮ ਦੇਣਾ ਪਵੇਗਾ।
ਸਾਊਦੀ ਨੇ ਰੋਹਿਤ ਸ਼ਰਮਾ ਨੂੰ ਉਹ ਖਿਡਾਰੀ ਦੱਸਿਆ ਹੈ ਜਿਸ ਨੇ ਵਿਰੋਧੀ ਟੀਮ ਤੋਂ ਮੈਚ ਖੋਹਿਆ ਸੀ। ਤੇਜ਼ ਗੇਂਦਬਾਜ਼ ਨੇ ਕਿਹਾ, “ਰੋਹਿਤ ਤਿੰਨੋਂ ਫਾਰਮੈਟਾਂ ਵਿਚ ਇਕ ਮਹਾਨ ਖਿਡਾਰੀ ਹੈ। ਉਹ ਇੱਕ ਅਜਿਹਾ ਖਿਡਾਰੀ ਹੈ ਜਿਸ ਨੂੰ ਮੈਂ ਨਿੱਜੀ ਤੌਰ 'ਤੇ ਬੱਲੇਬਾਜ਼ੀ ਦੇਖਣਾ ਪਸੰਦ ਕਰਦਾ ਹਾਂ। ਉਹ ਵਿਰੋਧੀ ਤੋਂ ਮੈਚ ਖੋਹ ਸਕਦਾ ਹੈ ਪਰ ਇੱਕ ਗੇਂਦਬਾਜ਼ੀ ਸਮੂਹ ਦੇ ਰੂਪ ਵਿੱਚ, ਮੈਂ ਜਾਣਦਾ ਹਾਂ ਕਿ ਪੂਰਾ ਬੱਲੇਬਾਜ਼ੀ ਕ੍ਰਮ ਖਤਰਨਾਕ ਹੈ।
ਸਾਊਦੀ ਨੇ ਚੰਗੀ ਤਿਆਰੀ ਦਾ ਕੀਤਾ ਦਾਅਵਾ
ਨਿਊ ਜ਼ੀਲੈਂਡ ਲਈ 78 ਟੈਸਟ ਮੈਚਾਂ ਵਿਚ 309 ਵਿਕਟਾਂ ਲੈਣ ਵਾਲੇ ਸਾਊਦੀ ਨੇ ਕਿਹਾ ਕਿ ਉਸ ਦੀ ਟੀਮ ਨੇ ਡਬਲਯੂਟੀਸੀ ਦੇ ਫਾਈਨਲ ਲਈ ਚੰਗੀ ਤਿਆਰੀ ਕੀਤੀ ਹੈ। ਸਾਊਦੀ ਨੇ ਕਿਹਾ ਕਿ ਨਿਊ ਜ਼ੀਲੈਂਡ ਦੀ ਟੀਮ ਨਾ ਸਿਰਫ ਤਜਰਬੇਕਾਰ ਖਿਡਾਰੀਆਂ ਦੇ ਵੀਡੀਓ ਦੇਖ ਰਹੀ ਹੈ ਬਲਕਿ ਰਿਸ਼ਭ ਪੰਤ ਤੇ ਸ਼ੁਭਮਨ ਗਿੱਲ ਵਰਗੇ ਬੱਲੇਬਾਜ਼ਾਂ ਦੀਆਂ ਵੀਡੀਓ ਵੀ ਵੇਖ ਰਹੀ ਹੈ।
ਨਿਊ ਜ਼ੀਲੈਂਡ ਵੀ ਡਬਲਯੂਟੀਸੀ ਦੇ ਫਾਈਨਲ ਜ਼ਰੀਏ ਆਈਸੀਸੀ ਟੂਰਨਾਮੈਂਟ ਵਿਚ ਜਿੱਤ ਦੀ ਆਸ ਰੱਖ ਰਿਹਾ ਹੈ। ਨਿਊ ਜ਼ੀਲੈਂਡ ਦੀ ਟੀਮ ਪਿਛਲੇ ਦੋ ਵਨਡੇ ਵਿਸ਼ਵ ਕੱਪਾਂ ਵਿੱਚ ਉਪ ਜੇਤੂ ਰਹੀ ਹੈ। ਨਿਊ ਜ਼ੀਲੈਂਡ ਨੇ 2000 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ ਸੀ। ਸਾਊਦੀ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਇਹ ਔਖਾ ਹਫ਼ਤਾ ਹੋਣ ਵਾਲਾ ਹੈ। ਟੀਮ ਵਿੱਚ ਬਹੁਤ ਸਾਰੇ ਖਿਡਾਰੀ ਹਨ ਜੋ ਆਈਸੀਸੀ ਟੂਰਨਾਮੈਂਟ ਜਿੱਤਣ ਦੇ ਬਹੁਤ ਨੇੜੇ ਆਏ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਵਿਚ ਸਾਡੇ ਕੋਲ ਫਾਈਨਲ ਵਿਚ ਖੇਡਣ ਦਾ ਤਜਰਬਾ ਹੈ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਨਿਊ ਜ਼ੀਲੈਂਡ ਦਾ ਪ੍ਰਦਰਸ਼ਨ ਚੰਗਾ ਰਿਹਾ। ਪਿਛਲੇ ਸਾਲ ਨਿਊ ਜ਼ੀਲੈਂਡ ਨੇ ਆਪਣੀ ਧਰਤੀ 'ਤੇ ਭਾਰਤ ਨੂੰ 2-0 ਨਾਲ ਹਰਾਇਆ ਸੀ।
ਇਹ ਵੀ ਪੜ੍ਹੋ: CBSE Class 12 Results Date: CBSE 31 ਜੁਲਾਈ ਤੋਂ ਪਹਿਲਾਂ ਐਲਾਨੇਗੀ 12ਵੀਂ ਜਮਾਤ ਦੇ ਨਤੀਜੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin