IPL 2023: IPL ਦੇ 16ਵੇਂ ਸੀਜ਼ਨ ਲਈ KKR ਨੂੰ ਮਿਲਿਆ ਨਵਾਂ ਕਪਤਾਨ, ਅਈਅਰ ਦੀ ਜਗ੍ਹਾ ਨਿਤੀਸ਼ ਰਾਣਾ ਸੰਭਾਲਣਗੇ ਜ਼ਿੰਮੇਵਾਰੀ
IPL 2023: ਸੱਟ ਕਾਰਨ ਸ਼੍ਰੇਅਸ ਅਈਅਰ IPL ਦੇ 16ਵੇਂ ਸੀਜ਼ਨ ਦਾ ਹਿੱਸਾ ਨਹੀਂ ਹੋਵੇਗਾ। ਇਸ ਲਈ ਕੇਕੇਆਰ ਨੂੰ ਨਵਾਂ ਕਪਤਾਨ ਚੁਣਨਾ ਪਿਆ ਹੈ।
ਕੋਲਕਾਤਾ ਨਾਈਟ ਰਾਈਡਰਜ਼ ਨੇ IPL ਦੇ 16ਵੇਂ ਸੀਜ਼ਨ ਲਈ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਸਟਾਰ ਬੱਲੇਬਾਜ਼ ਨਿਤੀਸ਼ ਰਾਣਾ ਆਈਪੀਐਲ ਦੇ 16ਵੇਂ ਸੀਜ਼ਨ ਵਿੱਚ ਕੇਕੇਆਰ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ। ਨਾਲ ਪਿਛਲੇ ਕਈ ਸਾਲਾਂ ਤੋਂ ਜੁੜੇ ਨਿਤੀਸ਼ ਰਾਣਾ ਨੂੰ ਸ਼੍ਰੇਅਸ ਅਈਅਰ ਦੀ ਜਗ੍ਹਾ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਸੱਟ ਕਾਰਨ ਅਈਅਰ IPL ਦੇ 16ਵੇਂ ਸੀਜ਼ਨ ਦਾ ਹਿੱਸਾ ਨਹੀਂ ਬਣ ਸਕਣਗੇ।
ਨਿਤੀਸ਼ ਰਾਣਾ 2018 ਤੋਂ ਕੇਕੇਆਰ ਨਾਲ ਜੁੜੇ ਹੋਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਕੇਕੇਆਰ ਦੇ ਨਵੇਂ ਕਪਤਾਨ ਵਜੋਂ ਸ਼ਾਰਦੁਲ ਠਾਕੁਰ, ਨਰਾਇਣ ਅਤੇ ਰਸੇਲ ਦੇ ਨਾਂ ਵੀ ਸਾਹਮਣੇ ਆ ਰਹੇ ਸਨ। ਪਰ ਫਰੈਂਚਾਇਜ਼ੀ ਨੇ ਭਾਰਤੀ ਬੱਲੇਬਾਜ਼ 'ਤੇ ਭਰੋਸਾ ਜਤਾਉਂਦੇ ਹੋਏ ਉਸ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰਾਣਾ ਆਈਪੀਐਲ ਵਿੱਚ ਕਿਸੇ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ।
ਬੱਲੇਬਾਜ ਦੇ ਤੌਰ 'ਤੇ ਆਈਪੀਐੱਲ 'ਚ ਰਾਣਾ ਦਾ ਰਿਕਾਰਡ ਕਾਫੀ ਬਿਹਤਰ ਰਿਹਾ ਹੈ। ਨਿਤੀਸ਼ ਰਾਣਾ ਨੇ 2016 ਵਿੱਚ ਮੁੰਬਈ ਇੰਡੀਅਨਜ਼ ਲਈ ਆਪਣੀ ਸ਼ੁਰੂਆਤ ਕੀਤੀ ਸੀ। ਆਪਣੇ ਦੂਜੇ ਸੀਜ਼ਨ ਵਿੱਚ ਹੀ ਰਾਣਾ ਨੇ 300 ਤੋਂ ਵੱਧ ਦੌੜਾਂ ਬਣਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹਾਲਾਂਕਿ, 2018 ਦੀ ਮੈਗਾ ਨਿਲਾਮੀ ਤੋਂ ਪਹਿਲਾਂ, ਕੇਕੇਆਰ ਨੇ ਨਿਤੀਸ਼ ਰਾਣਾ ਨੂੰ ਸਾਈਨ ਕੀਤਾ ਸੀ। ਉਦੋਂ ਤੋਂ, ਰਾਣਾ ਨੇ ਫਰੈਂਚਾਈਜ਼ੀ ਲਈ ਪੰਜ ਸੀਜ਼ਨ ਖੇਡੇ ਹਨ।
ਟੀਮ ਦੀ ਕਮਾਨ ਕਿਉਂ ਮਿਲੀ
ਰਾਣਾ ਦੇ ਹੁਣ ਤੱਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਸ ਨੇ 91 ਮੈਚਾਂ 'ਚ 28 ਦੀ ਔਸਤ ਨਾਲ 2181 ਦੌੜਾਂ ਬਣਾਈਆਂ ਹਨ। ਰਾਣਾ ਨੇ ਆਈਪੀਐਲ ਵਿੱਚ 15 ਅਰਧ ਸੈਂਕੜੇ ਵੀ ਲਗਾਏ ਹਨ। ਹਾਲਾਂਕਿ ਚੋਟੀ ਦੇ ਕ੍ਰਮ 'ਚ ਖੇਡਣ ਦੇ ਬਾਵਜੂਦ ਨਿਤੀਸ਼ ਅਜੇ ਤੱਕ ਆਈ.ਪੀ.ਐੱਲ. 'ਚ ਸੈਂਕੜਾ ਨਹੀਂ ਲਗਾ ਸਕੇ ਹਨ। ਸਾਲ 2021 'ਚ ਨਿਤੀਸ਼ ਰਾਣਾ ਨੂੰ ਵੀ ਸ਼੍ਰੀਲੰਕਾ ਦੌਰੇ 'ਤੇ ਟੀਮ ਇੰਡੀਆ ਲਈ ਵਨਡੇ ਅਤੇ ਟੀ-20 'ਚ ਡੈਬਿਊ ਕਰਨ ਦਾ ਮੌਕਾ ਮਿਲਿਆ।
ਸ਼੍ਰੇਅਸ ਅਈਅਰ ਦੇ ਸੱਟ ਕਾਰਨ ਰਾਣਾ ਨੂੰ ਟੀਮ ਦੀ ਕਮਾਨ ਮਿਲੀ ਹੈ। ਪਿਛਲੇ ਸਾਲ ਕੇਕੇਆਰ ਨੇ ਅਈਅਰ ਨੂੰ ਬਤੌਰ ਕਪਤਾਨ ਟੀਮ ਨਾਲ ਜੋੜਿਆ ਸੀ। ਪਰ ਪਿਛਲੇ ਇੱਕ ਸਾਲ ਤੋਂ ਅਈਅਰ ਨੂੰ ਪਿੱਠ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਆਸਟ੍ਰੇਲੀਆ ਦੇ ਖਿਲਾਫ ਖੇਡੀ ਗਈ ਟੈਸਟ ਸੀਰੀਜ਼ 'ਚ ਅਈਅਰ ਦੀ ਪਿੱਠ 'ਚ ਦਰਦ ਫਿਰ ਤੋਂ ਉਭਰਿਆ ਸੀ ਅਤੇ ਉਨ੍ਹਾਂ ਨੂੰ ਮੈਦਾਨ 'ਤੇ ਪਰਤਣ 'ਚ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ।