ਪੜਚੋਲ ਕਰੋ

10 ਸਾਲ ਪਹਿਲਾਂ ਅੱਜ ਦੇ ਦਿਨ ਟੀਮ ਇੰਡੀਆ ਨੇ ਜਿੱਤਿਆ ਸੀ ਆਪਣਾ ਆਖ਼ਰੀ ਆਈਸੀਸੀ ਖਿਤਾਬ

ਅੱਜ ਦੇ ਦਿਨ, 10 ਸਾਲ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਆਖਰੀ ਆਈਸੀਸੀ ਖਿਤਾਬ ਜਿੱਤਿਆ ਸੀ। 23 ਜੂਨ, 2013 ਨੂੰ, ਧੋਨੀ ਦੀ ਕਪਤਾਨੀ ਵਿੱਚ, ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ।

On This Day India Won ICC Champions Trophy 2013: ਅੱਜ ਦਾ ਦਿਨ ਭਾਵ 23 ਜੂਨ ਭਾਰਤੀ ਕ੍ਰਿਕਟ ਲਈ ਬਹੁਤ ਖਾਸ ਹੈ। ਦਰਅਸਲ ਇਸ ਦਿਨ ਟੀਮ ਇੰਡੀਆ ਨੇ ਆਪਣਾ ਆਖਰੀ ਆਈਸੀਸੀ ਖਿਤਾਬ ਜਿੱਤਿਆ ਸੀ। ਅੱਜ ਤੋਂ 10 ਸਾਲ ਪਹਿਲਾਂ ਟੀਮ ਇੰਡੀਆ ਨੇ ਨਾ ਸਿਰਫ ਆਪਣਾ ਆਖਰੀ ਆਈਸੀਸੀ ਖਿਤਾਬ ਜਿੱਤਿਆ ਸੀ ਸਗੋਂ ਮਹਿੰਦਰ ਸਿੰਘ ਧੋਨੀ ਨੇ ਵੀ ਇਤਿਹਾਸ ਰਚਿਆ ਸੀ।

ਧੋਨੀ ਨੇ 10 ਸਾਲ ਪਹਿਲਾਂ ਰਚਿਆ ਸੀ ਇਤਿਹਾਸ 

23 ਜੂਨ 2013 ਨੂੰ ਜਿੱਥੇ ਭਾਰਤ ਨੇ ਇੰਗਲੈਂਡ ਨੂੰ ਫਾਈਨਲ 'ਚ ਹਰਾ ਕੇ ਆਈਸੀਸੀ ਚੈਂਪੀਅਨ ਟਰਾਫੀ 'ਤੇ ਕਬਜ਼ਾ ਕੀਤਾ, ਉੱਥੇ ਹੀ ਦੂਜੇ ਪਾਸੇ ਐੱਮ.ਐੱਸ.ਧੋਨੀ ਦੇ ਨਾਂ ਵੀ ਇਕ ਬਹੁਤ ਹੀ ਖਾਸ ਰਿਕਾਰਡ ਬਣ ਗਿਆ, ਜੋ ਅੱਜ ਤੱਕ ਨਹੀਂ ਟੁੱਟਿਆ ਅਤੇ ਇਸ ਨੂੰ ਤੋੜਨਾ ਲਗਭਗ ਅਸੰਭਵ ਹੈ। ਦਰਅਸਲ, 10 ਸਾਲ ਪਹਿਲਾਂ ਧੋਨੀ ਤਿੰਨ ਵੱਖ-ਵੱਖ ਆਈਸੀਸੀ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਕਪਤਾਨ ਬਣੇ ਸਨ। ਉਨ੍ਹਾਂ ਨੇ 2013 ਦੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ 2011 ਦਾ ਵਨਡੇ ਵਿਸ਼ਵ ਕੱਪ ਅਤੇ 2007 ਦਾ ਟੀ-20 ਵਿਸ਼ਵ ਕੱਪ ਜਿੱਤਿਆ ਸੀ।

ਮੀਂਹ ਕਾਰਨ ਮੈਚ 20 ਓਵਰਾਂ ਦਾ ਸੀ, ਟੀਮ ਇੰਡੀਆ ਨੇ ਆਖਰੀ ਗੇਂਦ 'ਤੇ ਜਿੱਤਿਆ ਸੀ ਮੈਚ

ਦੱਸ ਦੇਈਏ ਕਿ 2013 ਦੀ ਚੈਂਪੀਅਨ ਟਰਾਫੀ ਦਾ ਫਾਈਨਲ ਮੈਚ ਮੀਂਹ ਕਾਰਨ 20-20 ਓਵਰਾਂ ਦਾ ਖੇਡਿਆ ਗਿਆ ਸੀ। ਪਹਿਲੇ ਖੇਡ ਤੋਂ ਬਾਅਦ ਭਾਰਤ ਨੇ 20 ਓਵਰਾਂ 'ਚ ਸੱਤ ਵਿਕਟਾਂ 'ਤੇ 129 ਦੌੜਾਂ ਹੀ ਬਣਾਈਆਂ ਸਨ। ਇੰਗਲੈਂਡ ਦੀ ਬੱਲੇਬਾਜ਼ੀ ਨੂੰ ਦੇਖਦੇ ਹੋਏ ਇਹ ਨਿਸ਼ਾਨਾ ਬੌਣਾ ਲੱਗ ਰਿਹਾ ਸੀ ਪਰ ਹੋਣੀ ਦੇ ਮਨ 'ਚ ਕੁਝ ਹੋਰ ਸੀ।

130 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। 9ਵੇਂ ਓਵਰ 'ਚ ਇੰਗਲੈਂਡ ਨੇ ਸਿਰਫ 46 ਦੇ ਸਕੋਰ 'ਤੇ ਆਪਣੀਆਂ ਚਾਰ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਦੌਰਾਨ ਸਰ ਐਲਿਸਟੇਅਰ ਕੁੱਕ 02, ਇਆਨ ਬੈੱਲ 13, ਜੋਨਾਥਨ ਟ੍ਰਾਟ 20 ਅਤੇ ਜੋ ਰੂਟ 07 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਸਨ।

ਮੋਰਗਨ ਅਤੇ ਬੋਪਾਰਾ ਨੇ ਇੰਗਲੈਂਡ ਦੀ ਵਾਪਸੀ ਕਰਵਾਈ

9ਵੇਂ ਓਵਰ 'ਚ 46 ਦੇ ਸਕੋਰ 'ਤੇ ਚਾਰ ਵਿਕਟਾਂ ਡਿੱਗਣ ਤੋਂ ਬਾਅਦ ਈਓਨ ਮੋਰਗਨ ਅਤੇ ਰਵੀ ਬੋਪਾਰਾ ਨੇ ਆਪਣੀ ਟੀਮ ਨੂੰ ਮੈਚ 'ਚ ਵਾਪਸ ਲਿਆਂਦਾ। 18ਵੇਂ ਓਵਰ 'ਚ ਜਦੋਂ ਸਕੋਰ 110 ਹੋ ਗਿਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਇੰਗਲੈਂਡ ਆਸਾਨੀ ਨਾਲ ਮੈਚ ਜਿੱਤ ਲਵੇਗਾ ਪਰ ਇਸ਼ਾਂਤ ਸ਼ਰਮਾ ਨੇ ਉਸੇ ਓਵਰ 'ਚ ਮੋਰਗਨ 33 ਅਤੇ ਬੋਪਾਰਾ ਨੂੰ 30 ਦੌੜਾਂ 'ਤੇ ਆਊਟ ਕਰਕੇ ਮੈਚ ਵਾਪਸ ਭਾਰਤ ਦੇ ਹੱਥਾਂ 'ਚ ਪਾ ਦਿੱਤਾ। ਇਸ ਤੋਂ ਬਾਅਦ ਵਿਕਟ ਲਾਈਨ ਪਾ ਦਿੱਤੀ ਗਈ ਅਤੇ ਇੰਗਲੈਂਡ 20 ਓਵਰਾਂ 'ਚ 8 ਵਿਕਟਾਂ 'ਤੇ 124 ਦੌੜਾਂ ਹੀ ਬਣਾ ਸਕਿਆ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ

Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ

Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ

ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?

Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ

ਨਹੀਂ ਸੁਧਰਦੀ ਕੰਗਨਾ ! ਮੁੜ 'ਪੰਜਾਬੀਆਂ' ਨੂੰ ਦੱਸਿਆ ਨਸ਼ੇੜੀ, ਕਿਹਾ-ਮੋਟਰਸਾਇਕਲਾਂ 'ਤੇ ਆਉਂਦੇ ਨੇ ਚਿੱਟਾ ਤੇ ਸ਼ਰਾਬਾਂ ਪੀਂਦੇ ਨੇ, ਵਿਗਾੜ ਦਿੱਤੇ ਹਿਮਾਚਲੀ ਨੌਜਵਾਨ

Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ

Embed widget