Babar Azam: ਬਾਬਰ ਆਜ਼ਮ ਨੇ ਜਿੱਤਿਆ 'ਪਲੇਅਰ ਆਫ ਦਿ ਮੰਥ' ਅਵਾਰਡ, ਪਾਕਿਸਤਾਨੀ ਕਪਤਾਨ ਨੂੰ ਤੀਜੀ ਵਾਰ ਮਿਲਿਆ ਇਹ ਖਿਤਾਬ
Pakistan: ਆਈਸੀਸੀ ਨੇ ਅਗਸਤ 2023 ਲਈ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ 'ਪਲੇਅਰ ਆਫ ਦਿ ਮੰਥ' ਅਵਾਰਡ ਦਿੱਤਾ ਹੈ। ਬਾਬਰ ਨੇ ਆਪਣੇ ਕਰੀਅਰ 'ਚ ਤੀਜੀ ਵਾਰ ਇਹ ਖਿਤਾਬ ਜਿੱਤਿਆ ਹੈ।
Babar Azam wins ICC Men's Player Of The Month Award: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਨੂੰ ਅਗਸਤ ਮਹੀਨੇ ਲਈ ਪਲੇਅਰ ਆਫ ਦਿ ਮੰਥ ਅਵਾਰਡ ਦਿੱਤਾ ਹੈ। ਬਾਬਰ ਨੇ ਅਗਸਤ 2023 'ਚ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਸਮੇਂ ਉਹ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ 1 ਬੱਲੇਬਾਜ਼ ਹਨ। ਬਾਬਰ ਤੋਂ ਇਲਾਵਾ ਸ਼ਾਦਾਬ ਖਾਨ ਅਤੇ ਨਿਕੋਲਸ ਪੂਰਨ ਵੀ ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਕੀਤੇ ਗਏ ਖਿਡਾਰੀਆਂ ਵਿਚ ਸ਼ਾਮਲ ਸਨ।
ਬਾਬਰ ਆਜ਼ਮ ਨੇ ਅਗਸਤ 2023 ਵਿੱਚ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ 4 ਪਾਰੀਆਂ ਵਿੱਚ 64 ਦੀ ਔਸਤ ਨਾਲ 264 ਦੌੜਾਂ ਬਣਾਈਆਂ ਸਨ। ਇਸ ਦੌਰਾਨ ਬਾਬਰ ਨੇ 2 ਅਰਧ ਸੈਂਕੜੇ ਅਤੇ ਇਕ ਸੈਂਕੜਾ ਵੀ ਲਗਾਇਆ। ਬਾਬਰ ਦੀ ਕਪਤਾਨੀ 'ਚ ਪਾਕਿਸਤਾਨ ਨੇ ਅਗਸਤ ਮਹੀਨੇ 'ਚ ਹੀ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ 3-0 ਨਾਲ ਜਿੱਤੀ ਸੀ।
ਇਹ ਵੀ ਪੜ੍ਹੋ: Asia Cup 2023: ਭਾਰਤ ਤੋਂ ਹਾਰ ਮਿਲਣ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਟੀਮ 'ਚ ਕੀਤਾ ਬਦਲਾਅ, ਇਨ੍ਹਾਂ 2 ਖਿਡਾਰੀਆਂ ਨੂੰ ਸੱਦਿਆ ਸ੍ਰੀਲੰਕਾ
ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਇਸ ਤੋਂ ਪਹਿਲਾਂ ਅਪ੍ਰੈਲ 2021 ਅਤੇ ਮਾਰਚ 2022 ਵਿੱਚ ਆਈਸੀਸੀ ਪਲੇਅਰ ਆਫ ਦਿ ਮੰਥ ਦਾ ਖਿਤਾਬ ਦਿੱਤਾ ਗਿਆ ਸੀ। ਇਸ ਪੁਰਸਕਾਰ ਨੂੰ ਜਿੱਤਣ ਤੋਂ ਬਾਅਦ ਖੁਸ਼ੀ ਜ਼ਾਹਰ ਕਰਦੇ ਹੋਏ ਬਾਬਰ ਨੇ ਆਈਸੀਸੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਪਿਛਲਾ ਮਹੀਨਾ ਮੇਰੀ ਟੀਮ ਅਤੇ ਮੇਰੇ ਲਈ ਬਹੁਤ ਸ਼ਾਨਦਾਰ ਰਿਹਾ।
ਏਸ਼ੀਆ ਕੱਪ 'ਚ ਪਾਕਿਸਤਾਨੀ ਦਰਸ਼ਕਾਂ ਦੇ ਸਾਹਮਣੇ ਖੇਡਣਾ ਬਹੁਤ ਵਧੀਆ ਰਿਹਾ ਅਤੇ ਮੈਂ ਇਸ 'ਚ 150 ਦੌੜਾਂ ਬਣਾਉਣ 'ਚ ਵੀ ਕਾਮਯਾਬ ਰਿਹਾ। ਮੈਂ ਇਸ ਫਾਰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਏਸ਼ੀਆ ਕੱਪ ਚੱਲ ਰਿਹਾ ਹੈ ਅਤੇ ਉਸ ਤੋਂ ਬਾਅਦ ਵਨਡੇ ਵਿਸ਼ਵ ਕੱਪ ਸ਼ੁਰੂ ਹੋਣ 'ਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ।
ਪਾਕਿਸਤਾਨ ਦੀ ਟੀਮ ਨੇ ਏਸ਼ੀਆ ਕੱਪ 2023 ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਸੁਪਰ 4 ਵਿੱਚ ਉਸ ਨੂੰ ਭਾਰਤ ਤੋਂ 228 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਵਿੱਚ ਪਾਕਿਸਤਾਨ ਨੂੰ 357 ਦੌੜਾਂ ਦਾ ਵੱਡਾ ਟੀਚਾ ਮਿਲਿਆ ਸੀ ਪਰ ਟੀਮ ਸਿਰਫ਼ 128 ਦੌੜਾਂ ਹੀ ਬਣਾ ਸਕੀ। ਬਾਬਰ ਇਸ ਮੈਚ 'ਚ 24 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਿਰਫ 10 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਹੁਣ ਪਾਕਿਸਤਾਨ ਦੀ ਟੀਮ ਏਸ਼ੀਆ ਕੱਪ 'ਚ ਆਪਣਾ ਅਗਲਾ ਮੈਚ 14 ਸਤੰਬਰ ਨੂੰ ਸ਼੍ਰੀਲੰਕਾ ਖਿਲਾਫ ਖੇਡੇਗੀ।
ਇਹ ਵੀ ਪੜ੍ਹੋ: Rohit ODI Record: ਵਨਡੇ 'ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਛੇਵੇਂ ਭਾਰਤੀ ਬਣੇ ਰੋਹਿਤ ਸ਼ਰਮਾ, ਇਸ ਲਿਸਟ 'ਚ ਹੋਏ ਸ਼ਾਮਲ