Asia Cup 2023: ਭਾਰਤ ਤੋਂ ਹਾਰ ਮਿਲਣ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਟੀਮ 'ਚ ਕੀਤਾ ਬਦਲਾਅ, ਇਨ੍ਹਾਂ 2 ਖਿਡਾਰੀਆਂ ਨੂੰ ਸੱਦਿਆ ਸ੍ਰੀਲੰਕਾ
Pakistan Cricket Team: ਹੈਰਿਸ ਰਾਊਫ ਅਤੇ ਨਸੀਮ ਸ਼ਾਹ ਦੀ ਸੱਟ ਨੂੰ ਪਾਕਿਸਤਾਨੀ ਟੀਮ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦੋਵੇਂ ਜ਼ਖਮੀ ਖਿਡਾਰੀਆਂ ਦੀ ਜਗ੍ਹਾ ਸ਼ਾਹਨਵਾਜ਼ ਦਹਾਨੀ ਅਤੇ ਜ਼ਮਾਨ ਖਾਨ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਹੈ।
Haris Rauf & Naseem Shah Replacement: ਭਾਰਤ ਨੇ ਪਾਕਿਸਤਾਨ ਨੂੰ 228 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਉੱਥੇ ਹੀ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਅਤੇ ਨਸੀਮ ਸ਼ਾਹ ਨੂੰ ਸੱਟ ਲੱਗ ਗਈ ਹੈ। ਪਾਕਿਸਤਾਨ ਨੇ ਹੈਰਿਸ ਰਾਊਫ ਅਤੇ ਨਸੀਮ ਸ਼ਾਹ ਦੀ ਜਗ੍ਹਾ ਸ਼ਾਹਨਵਾਜ਼ ਦਹਾਨੀ ਅਤੇ ਜ਼ਮਾਨ ਖਾਨ ਨੂੰ ਟੀਮ ਦਾ ਹਿੱਸਾ ਬਣਾਇਆ ਹੈ। ਇਸ ਤੋਂ ਪਹਿਲਾਂ ਭਾਰਤ ਦੇ ਖਿਲਾਫ ਮੈਚ 'ਚ ਹੈਰਿਸ ਰਾਊਫ ਅਤੇ ਨਸੀਮ ਸ਼ਾਹ ਸੱਟ ਕਾਰਨ ਬੱਲੇਬਾਜ਼ੀ ਕਰਨ ਨਹੀਂ ਆਏ ਸਨ।
ਇਹ ਵੀ ਪੜ੍ਹੋ: Asia Cup 2023: ਇਰਫ਼ਾਨ ਪਠਾਨ ਨੇ ਪਾਕਿਸਤਾਨ 'ਤੇ ਕੱਸਿਆ ਤੰਜ, ਬੋਲੇ- ਇਸ ਵਾਰ ਗੁਆਂਢੀਆਂ ਨੇ TV ਸਣੇ ਫ਼ੋਨ ਵੀ ਭੰਨ 'ਤੇ...
ਸ਼ਾਹਨਵਾਜ਼ ਦਹਾਨੀ ਅਤੇ ਜ਼ਮਾਨ ਖਾਨ ਬਣੇ ਪਾਕਿਸਤਾਨੀ ਟੀਮ ਦਾ ਹਿੱਸਾ
ਹੈਰਿਸ ਰਾਊਫ ਨੇ ਐਤਵਾਰ ਨੂੰ ਭਾਰਤ ਖਿਲਾਫ ਗੇਂਦਬਾਜ਼ੀ ਕੀਤੀ। ਪਰ ਇਸ ਤੋਂ ਬਾਅਦ ਹੈਰਿਸ ਰਾਊਫ ਸੱਟ ਕਾਰਨ ਰਿਜ਼ਰਵ ਡੇਅ 'ਚ ਗੇਂਦਬਾਜ਼ੀ ਨਹੀਂ ਕਰ ਸਕੇ। ਇਸ ਦੇ ਨਾਲ ਹੀ ਹੈਰਿਸ ਰਾਊਫ ਅਤੇ ਨਸੀਮ ਸ਼ਾਹ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ਲਈ ਵੀ ਨਹੀਂ ਆਏ। ਹਾਲਾਂਕਿ, ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਲਈ ਹੈਰੀਸ ਰਾਊਫ ਅਤੇ ਨਸੀਮ ਸ਼ਾਹ ਦੀ ਸੱਟ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪਾਕਿਸਤਾਨੀ ਪ੍ਰਸ਼ੰਸਕ ਸ਼ਾਹਨਵਾਜ਼ ਦਹਾਨੀ ਅਤੇ ਜ਼ਮਾਨ ਖਾਨ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ, ਜੋ ਹੈਰਿਸ ਰਾਊਫ ਅਤੇ ਨਸੀਮ ਸ਼ਾਹ ਦੀ ਜਗ੍ਹਾ ਟੀਮ ਦਾ ਹਿੱਸਾ ਬਣੇ ਹਨ। ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਾਹਨਵਾਜ਼ ਦਹਾਨੀ ਅਤੇ ਜ਼ਮਾਨ ਖਾਨ ਕਿਵੇਂ ਪ੍ਰਦਰਸ਼ਨ ਕਰਦੇ ਹਨ?
Shahnawaz Dahani and Zaman Khan have been added to Pakistan's Asia Cup squad as a cover up for Naseem and Rauf. pic.twitter.com/c9GfU0U73y
— Mufaddal Vohra (@mufaddal_vohra) September 12, 2023
ਭਾਰਤ ਨੇ ਪਾਕਿਸਤਾਨ ਨੂੰ ਆਸਾਨੀ ਨਾਲ ਹਰਾਇਆ...
ਉਥੇ ਹੀ ਜੇਕਰ ਭਾਰਤ-ਪਾਕਿਸਤਾਨ ਮੈਚ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ 228 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਪਾਕਿਸਤਾਨ ਨੂੰ ਜਿੱਤ ਲਈ 357 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਪਾਕਿਸਤਾਨੀ ਟੀਮ 128 ਦੌੜਾਂ ਹੀ ਬਣਾ ਸਕੀ। ਭਾਰਤ ਲਈ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਕੁਲਦੀਪ ਯਾਦਵ ਨੇ ਭਾਰਤ ਲਈ ਗੇਂਦਬਾਜ਼ੀ 'ਚ ਕਮਾਲ ਕੀਤਾ। ਕੁਲਦੀਪ ਯਾਦਵ ਨੇ 8 ਓਵਰਾਂ ਵਿੱਚ 25 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ।
ਇਹ ਵੀ ਪੜ੍ਹੋ: Viral Video: ਮਹਿੰਦਰ ਸਿੰਘ ਧੋਨੀ ਦਾ ਫੈਨ ਨਾਲ ਮਜ਼ਾਕੀਆ ਵੀਡੀਓ ਵਾਇਰਲ, ਕ੍ਰਿਕਟਰ ਬੋਲਿਆ- 'ਚਾਕਲੇਟ ਦਿਓ ਵਾਪਸ'