ਪੜਚੋਲ ਕਰੋ

PAK vs SA: ਟੀ20 ਵਰਲਡ ਕੱਪ 'ਚ ਦੱਖਣੀ ਅਫਰੀਕਾ ਤੋਂ ਕਦੇ ਨਹੀਂ ਹਾਰਿਆ ਪਾਕਿਸਤਾਨ, ਵੱਡੇ ਮੁਕਾਬਲੇ ਤੋਂ ਪਹਿਲਾਂ ਜਾਣੋ ਖਾਸ ਗੱਲਾਂ

T20 WC 2022: ਅੱਜ ਪਾਕਿਸਤਾਨ ਤੇ ਦੱਖਣੀ ਅਫਰੀਕਾ ਸਿਡਨੀ ਕ੍ਰਿਕਟ ਗਰਾਊਂਡ 'ਤੇ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।

PAK vs SA Match Preview: T20 ਵਿਸ਼ਵ ਕੱਪ 2022 (T20 WC 2022) ਵਿੱਚ ਪਾਕਿਸਤਾਨ  (Pakistan) ਦੀ ਟੀਮ ਦੱਖਣੀ ਅਫਰੀਕਾ (South Africa) ਨਾਲ ਭਿੜੇਗੀ। ਪਾਕਿਸਤਾਨ ਨੂੰ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ। ਦੱਖਣੀ ਅਫਰੀਕਾ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਇਹ ਆਸਾਨ ਕੰਮ ਨਹੀਂ ਹੈ। ਹਾਲਾਂਕਿ ਦੱਖਣੀ ਅਫਰੀਕਾ ਖਿਲਾਫ ਪਾਕਿਸਤਾਨ ਦਾ ਟੀ-20 ਰਿਕਾਰਡ ਬਿਹਤਰ ਹੈ। ਦੋਵਾਂ ਟੀਮਾਂ ਵਿਚਾਲੇ ਹੋਏ 21 ਟੀ-20 ਮੈਚਾਂ 'ਚ ਪਾਕਿਸਤਾਨ ਦੀ ਟੀਮ 11 ਵਾਰ ਜਿੱਤ ਚੁੱਕੀ ਹੈ।

ਟੀ-20 ਵਿਸ਼ਵ ਕੱਪ 'ਚ ਵੀ ਪਾਕਿਸਤਾਨ ਦਾ ਪੱਲਾ ਪ੍ਰੋਟੀਆ 'ਤੇ ਭਾਰੀ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਤਿੰਨ ਮੈਚ ਹੋ ਚੁੱਕੇ ਹਨ। ਪਾਕਿਸਤਾਨ ਨੇ ਇਹ ਤਿੰਨੇ ਮੈਚ ਜਿੱਤੇ ਹਨ। ਵੈਸੇ ਪਾਕਿਸਤਾਨੀ ਟੀਮ ਇਸ ਸਮੇਂ ਚੰਗੀ ਲੈਅ ਵਿੱਚ ਨਹੀਂ ਹੈ। ਇਸ ਵਿਸ਼ਵ ਕੱਪ 'ਚ ਉਸ ਨੂੰ ਬੱਲੇਬਾਜ਼ੀ 'ਚ ਕਾਫੀ ਸੰਘਰਸ਼ ਕਰਦੇ ਦੇਖਿਆ ਗਿਆ ਹੈ। ਇੱਥੋਂ ਤੱਕ ਕਿ ਟੀਮ ਦੀ ਓਪਨਿੰਗ ਜੋੜੀ ਬਾਬਰ ਅਤੇ ਰਿਜ਼ਵਾਨ ਵੀ ਦੌੜਾਂ ਨਹੀਂ ਬਣਾ ਸਕੇ।

ਦੂਜੇ ਪਾਸੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਦੌੜਾਂ ਬਣਾ ਰਹੇ ਹਨ। ਕੁਇੰਟਨ ਡੀ ਕਾਕ, ਰਿਲੇ ਰੋਸੋ ਤੋਂ ਲੈ ਕੇ ਮਿਲਰ ਅਤੇ ਮਾਰਕਰਮ ਤੱਕ, ਹਰ ਕੋਈ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਿਹਾ ਹੈ। ਗੇਂਦਬਾਜ਼ੀ ਵਿੱਚ ਵੀ ਪ੍ਰੋਟੀਆ ਦੇ ਤੇਜ਼ ਗੇਂਦਬਾਜ਼ ਤਬਾਹੀ ਮਚਾ ਰਹੇ ਹਨ।

ਪਿਚ ਰਿਪੋਰਟ: ਇਸ ਵਿਸ਼ਵ ਕੱਪ ਵਿੱਚ ਸਿਡਨੀ ਕ੍ਰਿਕਟ ਗਰਾਊਂਡ ਵਿੱਚ 200 ਦੌੜਾਂ ਦਾ ਸਕੋਰ ਵੀ ਬਣਾਇਆ ਗਿਆ ਹੈ ਅਤੇ ਟ੍ਰੇਂਟ ਬੋਲਟ ਵਰਗੇ ਤੇਜ਼ ਗੇਂਦਬਾਜ਼ ਨੇ ਵੀ ਸਿਰਫ਼ 13 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਹਨ। ਇਸ ਮੈਦਾਨ 'ਤੇ ਤੇਜ਼ ਗੇਂਦਬਾਜ਼ਾਂ ਨੂੰ ਨਵੀਂ ਗੇਂਦ ਨਾਲ ਚੰਗੀ ਸਵਿੰਗ ਅਤੇ ਸੀਮ ਮਿਲਦੀ ਹੈ ਪਰ ਪੁਰਾਣੀ ਗੇਂਦ ਚੰਗੀ ਤਰ੍ਹਾਂ ਨਾਲ ਬੱਲੇ 'ਤੇ ਆਉਂਦੀ ਹੈ, ਇਸ ਲਈ ਗੇਂਦ ਅਤੇ ਬੱਲੇ ਵਿਚਾਲੇ ਚੰਗਾ ਮੁਕਾਬਲਾ ਹੋਵੇਗਾ।

ਮੌਸਮ ਦਾ ਪੈਟਰਨ: ਸਿਡਨੀ ਵਿੱਚ ਅੱਜ ਮੌਸਮ ਸਾਫ਼ ਰਹੇਗਾ। ਇੱਥੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ 'ਚ ਇਹ ਵੱਡਾ ਮੈਚ ਬਿਨਾਂ ਕਿਸੇ ਸਮੱਸਿਆ ਦੇ ਪੂਰਾ ਹੋਵੇਗਾ।

ਪਾਕਿਸਤਾਨ ਸੰਭਾਵਿਤ ਪਲੇਇੰਗ-11: ਮੁਹੰਮਦ ਰਿਜ਼ਵਾਨ, ਬਾਬਰ ਆਜ਼ਮ (ਕਪਤਾਨ), ਸ਼ਾਨ ਮਸੂਦ, ਆਸਿਫ ਅਲੀ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਮੁਹੰਮਦ ਵਸੀਮ, ਸ਼ਾਹੀਨ ਅਫਰੀਦੀ, ਹਰਿਸ ਰਾਊਫ, ਨਸੀਮ ਸ਼ਾਹ।

ਦੱਖਣੀ ਅਫਰੀਕਾ ਸੰਭਾਵਿਤ ਪਲੇਇੰਗ-11: ਕਵਿੰਟਨ ਡੀ ਕਾਕ, ਟੇਂਬਾ ਬਾਵੁਮਾ (ਸੀ), ਰਿਲੇ ਰੋਸੋ, ਏਡਾਨ ਮਾਰਕਰਮ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਐਨਰਿਕ ਨੌਰਖੀਆ, ਲੁੰਗੀ ਐਨਗਿਡੀ, ਕਾਗਿਸੋ ਰਬਾਡਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
Embed widget