(Source: ECI/ABP News)
England Squad Members, Corona Positive: ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਦੇ 7 ਮੈਂਬਰ ਕੋਰੋਨਾ ਪੌਜ਼ੇਟਿਵ
ਪਾਕਿਸਤਾਨ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਦੀ ਕ੍ਰਿਕਟ ਟੀਮ ਲਈ ਬੁਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇੰਗਲੈਂਡ ਦੀ ਟੀਮ ਦੇ 7 ਮੈਂਬਰ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।

ਨਵੀਂ ਦਿੱਲੀ: ਇੰਗਲੈਂਡ ਦੀ ਪੁਰਸ਼ ਵਨਡੇ ਕੌਮਾਂਤਰੀ ਟੀਮ ਦੇ ਸੱਤ ਮੈਂਬਰ ਕੋਵਿਡ-19 ਟੈਸਟ ਵਿੱਚ ਪੌਜ਼ੇਟਿਵ ਪਾਏ ਗਏ ਹਨ। ਇਨ੍ਹਾਂ ਸੱਤ ਲੋਕਾਂ ਦੇ ਨਮੂਨੇ ਸੋਮਵਾਰ ਨੂੰ ਬ੍ਰਿਸਟਲ ਵਿੱਚ ਲਏ ਗਏ ਸੀ। ਇਨ੍ਹਾਂ ਸੱਤ ਮੈਂਬਰਾਂ ਵਿੱਚੋਂ ਤਿੰਨ ਟੀਮ ਦੇ ਖਿਡਾਰੀ ਹਨ, ਜਦੋਂਕਿ ਚਾਰ ਟੀਮ ਪ੍ਰਬੰਧਨ ਦੇ ਹਨ।
ਇਸ ਬਾਰੇ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਯੂਕੇ ਸਰਕਾਰ ਦੇ ਕੁਆਰੰਟੀਨ ਪ੍ਰੋਟੋਕੋਲ ਮੁਤਾਬਕ, ਉਨ੍ਹਾਂ ਸਾਰਿਆਂ ਨੂੰ ਆਈਸੋਲੇਸ਼ਨ 'ਚ ਰਹਿਣਾ ਪਏਗਾ।
ਇਸ ਤੋਂ ਇਲਾਵਾ ਇਨ੍ਹਾਂ ਸੱਤ ਦੇ ਸੰਪਰਕ ਵਿੱਚ ਆਏ ਮੈਂਬਰਾਂ ਨੂੰ ਵੀ ਆਈਸੋਲੇਸ਼ਨ 'ਚ ਰਹਿਣਾ ਪਏਗਾ। ਈਸੀਬੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਰਾਇਲ ਲੰਡਨ ਵਨਡੇ ਤੇ ਪਾਕਿ ਵਿਰੁੱਧ ਟੀ-20 ਕੌਮਾਂਤਰੀ ਸੀਰੀਜ਼ ਨੂੰ ਪ੍ਰਭਾਵਿਤ ਨਹੀਂ ਕਰੇਗੀ। ਬੇਨ ਸਟੋਕਸ ਇਸ ਲੜੀ ਨਾਲ ਇੰਗਲੈਂਡ ਦੀ ਟੀਮ ਵਿੱਚ ਵਾਪਸੀ ਕਰਨ ਜਾ ਰਹੇ ਹਨ ਤੇ ਟੀਮ ਦੀ ਕਮਾਨ ਸੰਭਾਲਣਗੇ।
ਹਾਲਾਂਕਿ, ਇੰਗਲੈਂਡ ਬੋਰਡ ਨੇ ਆਪਣੇ ਅਧਿਕਾਰਤ ਟਵੀਟ ਵਿੱਚ ਕੋਰੋਨਾ ਪੌਜ਼ੇਟਿਵ ਹੋਣ ਵਾਲੇ ਖਿਡਾਰੀਆਂ ਦੇ ਨਾਂ ਨਹੀਂ ਦੱਸੇ। ਦੱਸ ਦਈਏ ਕਿ ਇੰਗਲੈਂਡ ਅਤੇ ਪਾਕਿਸਤਾਨ ਦੀ ਟੀਮ 3 ਵਨਡੇ ਅਤੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ।ਹਾਲ ਹੀ ਵਿਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ ਵਨਡੇ ਅਤੇ -20 ਮੈਚਾਂ ਦੀ ਸੀਰੀਜ਼ ਵਿਚ ਹਰਾਇਆ ਹੈ।
ਇੰਗਲੈਂਡ ਨੂੰ ਆਪਣੀ ਧਰਤੀ 'ਤੇ ਹਰਾਉਣਾ ਕਿਸੇ ਵੀ ਟੀਮ ਲਈ ਚੁਣੌਤੀ ਹੁੰਦਾ ਹੈ। ਪਾਕਿਸਤਾਨ ਦੀ ਟੀਮ ਲਈ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ। ਪਾਕਿਸਤਾਨ ਨੇ ਇੰਗਲੈਂਡ ਖ਼ਿਲਾਫ਼ ਵਨਡੇ ਅਤੇ ਟੀ -20 ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਹੈ, ਜਦੋਂਕਿ ਇੰਗਲੈਂਡ ਦੀ ਟੀਮ ਨਵੇਂ ਕਪਤਾਨ ਸਟੋਕਸ ਨਾਲ ਪਾਕਿਸਤਾਨ ਖ਼ਿਲਾਫ਼ ਲੜੀ ਖੇਡੇਗੀ।
ਇੰਗਲੈਂਡ ਬਨਾਮ ਪਾਕਿਸਤਾਨ ਵਨਡੇ ਸੀਰੀਜ਼ ਸ਼ਡਿਊਲ:
8 ਜੁਲਾਈ, ਪਹਿਲਾ ਵਨ ਡੇ ਇੰਟਰਨੈਸ਼ਨਲ, ਸੋਫੀਆ ਗਾਰਡਨ, ਕਾਰਡਿਫ
10 ਜੁਲਾਈ, ਦੂਜਾ ਵਨ ਡੇਅ ਇੰਟਰਨੈਸ਼ਨਲ, ਲਾਰਡਸ, ਲੰਡਨ
ਜੁਲਾਈ 13, ਤੀਜਾ ਵਨ ਡੇ ਇੰਟਰਨੈਸ਼ਨਲ, ਏਜਬੈਸਟਨ, ਬਰਮਿੰਘਮ
ਇੰਗਲੈਂਡ ਬਨਾਮ ਪਾਕਿਸਤਾਨ ਟੀ -20 ਸੀਰੀਜ਼ ਦੇ ਕਾਰਜਕ੍ਰਮ
16 ਜੁਲਾਈ, ਪਹਿਲਾ ਟੀ -20 ਆਈ, ਟ੍ਰੇਂਟ ਬ੍ਰਿਜ, ਨਾਟਿੰਘਮ
18 ਜੁਲਾਈ, ਦੂਜਾ ਟੀ 20 ਆਈ, ਹੈਡਿੰਗਲੇ, ਲੀਡਜ਼
20 ਜੁਲਾਈ, ਤੀਜਾ ਟੀ 20 ਅੰਤਰਰਾਸ਼ਟਰੀ, ਪੁਰਾਣਾ ਟ੍ਰੈਫੋਰਡ, ਮੈਨਚੇਸਟਰ
ਇਹ ਵੀ ਪੜ੍ਹੋ: ਦਿੱਲੀ ਗੁਰਦੁਆਰਾ ਕਮੇਟੀ ਨੇ ਕੋਰੋਨਾ ਦੌਰਾਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸਿੱਖ ਪਰਿਵਾਰਾਂ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
