Viral Video: ਗੇਂਦਬਾਜ਼ ਨੇ ਆਪਣੀ ਟੀਮ ਦੇ ਵਿਕਟ-ਕੀਪਰ ਨੂੰ ਮਾਰਿਆ ਮੁੱਕਾ, ਇੰਸਟਾਗ੍ਰਾਮ 'ਤੇ ਖੂਬ ਵਾਇਰਲ ਹੋ ਰਹੀ ਰੀਲ, ਵਜ੍ਹਾ ਹੈਰਾਨੀਜਨਕ
ਸੋਸ਼ਲ ਮੀਡੀਆ ਉੱਤੇ ਅਕਸਰ ਹੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈ ਵੀਡੀਓਜ਼ ਬਹੁਤ ਮਜ਼ੇਦਾਰ ਅਤੇ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਇੰਨ੍ਹੀਂ ਦਿਨੀਂ ਇੱਕ ਵਾਇਰਲ ਵੀਡੀਓ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਹ ਗੁਆਂਢੀ ਦੇਸ਼ ਪਾਕਿ ਦੀ ਹੈ..

ਪਾਕਿਸਤਾਨ ਵਿੱਚ ਖੇਡੇ ਗਏ ਇੱਕ ਘਰੇਲੂ ਟੂਰਨਾਮੈਂਟ ਦੌਰਾਨ ਲਾਹੌਰ ਦੇ ਖਿਲਾਫ਼ ਮੈਚ ਵਿੱਚ, ਇੱਕ ਗੇਂਦਬਾਜ਼ ਨੇ ਵਿਕਟ ਲੈਣ ਤੋਂ ਬਾਅਦ ਇੰਨੀ ਖੁਸ਼ੀ ਮਨਾਈ ਕਿ ਆਪਣੇ ਜ਼ਿਆਦਾ ਉਤਸ਼ਾਹ ਵਿੱਚ ਉਸਨੇ ਆਪਣੀ ਟੀਮ ਦੇ ਵਿਕਟ ਕੀਪਰ ਨੂੰ ਹੀ ਮੁੱਕਾ ਮਾਰ ਦਿੱਤਾ। ਮੁੱਕਾ ਲੱਗਣ ਦੇ ਨਾਲ ਹੀ ਵਿਕੇਟ ਕੀਪਰ ਦੇ ਹੋਸ਼ ਉੱਡ ਗਏ ਅਤੇ ਹੇਠਾਂ ਡਿੱਗ ਗਿਆ। ਆਲੇ-ਦੁਆਲੇ ਖਿਡਾਰੀ ਉਸਨੂੰ ਹਵਾ ਦੇ ਕੇ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਇਸ ਘਟਨਾ ਦੀ ਰੀਲ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ। 21 ਸਤੰਬਰ ਨੂੰ ਅੱਪਲੋਡ ਕੀਤੇ ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ 78 ਹਜ਼ਾਰ ਲੋਕਾਂ ਨੇ ਦੇਖਿਆ ਹੈ ਅਤੇ 1600 ਯੂਜ਼ਰਾਂ ਨੇ ਕਮੈਂਟ ਕੀਤਾ ਹੈ।
ਇਜਹਾਰ ਬਾਬੂ ਦੇ ਨਾਮ ਨਾਲ ਬਣੇ ਅਕਾਊਂਟ ਤੋਂ ਸ਼ੇਅਰ ਹੋਈ ਰੀਲ
ਇੰਸਟਾਗ੍ਰਾਮ ‘ਤੇ rk_________07_______ ਯੂਜ਼ਰ ਆਈਡੀ ਅਤੇ iZHAR__Babu_18 ਦੇ ਨਾਮ ਨਾਲ ਬਣੇ ਅਕਾਊਂਟ ‘ਤੇ ਇਹ ਵਾਇਰਲ ਮੀਮ 21 ਸਤੰਬਰ ਨੂੰ ਸ਼ੇਅਰ ਕੀਤੀ ਗਈ। ਕੁਝ ਸਕਿੰਟਾਂ ਦੇ ਇਸ ਵਾਇਰਲ ਮੀਮ ਵਿੱਚ ਦਿਖਾਇਆ ਗਿਆ ਹੈ ਕਿ ਸਕੋਰਬੋਰਡ ‘ਤੇ ਲਾਹੌਰ ਟੀਮ 149 ਰਨ ਤੇ 5 ਵਿਕੇਟ ਆਉਟ ਹੋ ਚੁੱਕੀ ਹੈ। 14.5 ਓਵਰ ਖੇਡੇ ਜਾ ਚੁੱਕੇ ਹਨ। ਬੋਲਰ ਨੇ ਲਗਭਗ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦ ਪਾਈ ਅਤੇ ਉਸਦੇ ਉਤਸ਼ਾਹ ਨੂੰ ਵੇਖ ਕੇ ਲੱਗਦਾ ਸੀ ਕਿ ਉਸਨੂੰ ਵਿਕਟ ਮਿਲੀ ਹੈ। ਉਹ ਵਿਕਟਰੀ ਸਾਈਨ ਬਣਾਉਣ ਵੱਲ ਵਧਦਾ ਹੈ ਅਤੇ ਜਿਵੇਂ ਹੀ ਟੀਮ ਦੇ ਖਿਡਾਰੀ ਇਕੱਠੇ ਹੁੰਦੇ ਹਨ, ਉਹ ਆਪਣੇ ਵਿਟਕ-ਕੀਪਰ ਦੇ ਸਿਰ ਉੱਤੇ ਮੁੱਕਾ ਮਾਰ ਦਿੰਦਾ ਹੈ। ਹਾਲਾਂਕਿ ਇਹ ਜਾਨਬੁੱਝ ਕੇ ਨਹੀਂ ਹੁੰਦਾ, ਪਰ ਇਸ ਐਕਸ਼ਨ ਨਾਲ ਵਿਕਟ-ਕੀਪਰ ਆਪਣੇ ਹੋਸ਼ ਗੁਆ ਬੈਠਦਾ ਹੈ ਅਤੇ ਡਿੱਗ ਜਾਂਦਾ ਹੈ ਤੇ ਦਰਦ ਮਹਿਸੂਸ ਕਰਦਾ ਹੈ।
ਕਰੂ ਵਿੱਚ ਬੈਠੀ ਵਿਦੇਸ਼ੀ ਖਿਡਾਰੀ ਵੀ ਹੱਸ ਪੈਂਦੀ ਹੈ
ਇਸ ਦੌਰਾਨ ਵਿਕਟ-ਕੀਪਰ ਡਿੱਗਿਆ ਹੋਇਆ ਹੈ, ਪਾਕਿਸਤਾਨੀ ਟੀਮ ਦੇ ਖਿਡਾਰੀ ਉਸਨੂੰ ਘੇਰ ਲੈਂਦੇ ਹਨ। ਉਹ ਡਿੱਗਿਆਂ-ਡਿੱਗਿਆਂ ਆਪਣਾ ਗੁੱਸਾ ਜਾਹਿਰ ਕਰਦਾ ਹੈ ਅਤੇ ਉਠ ਕੇ ਬੈਠ ਜਾਂਦਾ ਹੈ। ਇਸਦੇ ਨਾਲ ਹੀ ਸਾਰੇ ਖਿਡਾਰੀ ਮੁਸਕਰਾ ਉਠਦੇ ਹਨ ਅਤੇ ਕ੍ਰੂ ਵਿੱਚ ਟੀਮ ਸਟਾਫ਼ ਦੇ ਵਿਚਕਾਰ ਬੈਠੀ ਵਿਦੇਸ਼ੀ ਖਿਡਾਰੀ ਵੀ ਹੱਸ ਪੈਂਦੀ ਹੈ। ਵਾਇਰਲ ਰੀਲ ਦੇ ਕਮੈਂਟ ਬਾਕਸ ਵਿੱਚ ਯੂਜ਼ਰ ਵੀ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- "ਜੋਸ਼ ਵਿੱਚ ਕੁਝ ਜ਼ਿਆਦਾ ਹੋ ਗਿਆ। ਇੱਕ ਹੋਰ ਯੂਜ਼ਰ ਨੇ ਲਿਖਿਆ- "ਸਾਰੀਆਂ ਮਜ਼ੇਦਾਰ ਚੀਜ਼ਾਂ ਪਾਕਿਸਤਾਨ ਵਿੱਚ ਹੀ ਹੁੰਦੀਆਂ ਹਨ।" ਦੂਜੇ ਯੂਜ਼ਰ ਨੇ ਲਿਖਿਆ ਹੈ-"ਮੈਂ ਹੁਣ ਕਿੰਨਾ ਹੱਸਾਂ?"
View this post on Instagram


















