PBKS Retained Players 2026: ਪੰਜਾਬ ਕਿੰਗਸ ਨੇ ਗਲੇਨ ਮੈਕਸਵੈੱਲ ਸਣੇ 5 ਖਿਡਾਰੀਆਂ ਨੂੰ ਕੀਤਾ ਬਾਹਰ, ਦੇਖੋ PBKS ਦੀ ਰਿਟੈਨਸ਼ਨ ਲਿਸਟ
PBKS Retained Players 2026: ਪੰਜਾਬ ਕਿੰਗਜ਼ ਨੇ 21 ਖਿਡਾਰੀਆਂ ਨੂੰ ਰਿਟੇਨ ਕੀਤਾ ਅਤੇ ਪੰਜ ਨੂੰ ਰਿਲੀਜ਼ ਕੀਤਾ। ਗਲੇਨ ਮੈਕਸਵੈੱਲ ਨੂੰ ਲੈਕੇ ਤਾਂ ਪਹਿਲਾਂ ਖ਼ਬਰ ਸੀ, ਪਰ ਜੋਸ਼ ਇੰਗਲਿਸ ਦੀ ਰਿਲੀਜ਼ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

ਪੰਜਾਬ ਕਿੰਗਜ਼ ਦੀ ਰਿਟੇਨਸ਼ਨ ਲਿਸਟ ਆਈ ਤਾਂ ਸਾਰੇ ਹੈਰਾਨ ਰਹਿ ਗਏ, ਟੀਮ ਨੇ ਜੋਸ਼ ਇੰਗਲਿਸ ਨੂੰ ਵੀ ਰਿਲੀਜ਼ ਕਰ ਦਿੱਤਾ। ਗਲੇਨ ਮੈਕਸਵੈੱਲ ਨੂੰ ਲੈਕੇ ਪਹਿਲਾਂ ਤਾਂ ਖ਼ਬਰਾਂ ਸਨ ਕਿ ਟੀਮ ਉਨ੍ਹਾਂ ਨੂੰ ਅਲਗ ਕਰ ਸਕਦੀ ਹੈ, ਪਰ ਪ੍ਰਸ਼ੰਸਕ ਉਦੋਂ ਹੈਰਾਨ ਹੋ ਗਏ, ਜਦੋਂ ਇੰਗਲਿਸ ਨੂੰ ਰਿਟੇਨ ਨਹੀਂ ਕੀਤਾ ਗਿਆ। ਪੰਜਾਬ ਨੇ ਸ਼੍ਰੇਅਸ ਅਈਅਰ ਸਣੇ 21 ਖਿਡਾਰੀਆਂ ਨੂੰ ਰਿਟੇਨ ਕੀਤਾ। ਟੀਮ ਹੁਣ ਨਿਲਾਮੀ ਵਿੱਚ ਵੱਧ ਤੋਂ ਵੱਧ ਚਾਰ ਖਿਡਾਰੀਆਂ ਨੂੰ ਖਰੀਦ ਸਕਦੀ ਹੈ।
ਤੁਸੀਂ ਸੋਚ ਰਹੇ ਹੋਵੋਗੇ, ਜੇਕਰ ਪੰਜਾਬ ਕਿੰਗਜ਼ ਨੇ 21 ਖਿਡਾਰੀਆਂ ਨੂੰ ਰਿਟੇਨ ਕੀਤਾ, ਤਾਂ ਉਨ੍ਹਾਂ ਨੇ ਪੰਜ ਨੂੰ ਕਿਵੇਂ ਰਿਲੀਜ਼ ਕੀਤਾ? ਇੱਕ ਟੀਮ ਵਿੱਚ ਵੱਧ ਤੋਂ ਵੱਧ 25 ਖਿਡਾਰੀ ਹੀ ਹੋ ਸਕਦੇ ਹਨ। ਮਿਸ਼ੇਲ ਓਵਨ ਪਿਛਲੇ ਸਾਲ ਗਲੇਨ ਮੈਕਸਵੈੱਲ ਦੇ ਬਦਲ ਵਜੋਂ ਟੀਮ ਵਿੱਚ ਸ਼ਾਮਲ ਹੋਏ ਸਨ ਅਤੇ 21 ਰਿਟੇਨ ਕੀਤੇ ਖਿਡਾਰੀਆਂ ਵਿੱਚੋਂ ਇੱਕ ਹਨ।
PBKS ਵਲੋਂ ਰਿਟੇਨ ਕੀਤੇ ਗਏ ਖਿਡਾਰੀ
ਸ਼੍ਰੇਅਸ ਅਈਅਰ
ਨੇਹਲ ਵਢੇਰਾ
ਪ੍ਰਿਯਾਂਸ਼ ਆਰੀਆ
ਸ਼ਸ਼ਾਂਕ ਸਿੰਘ
ਪਾਇਲ ਅਵਿਨਾਸ਼
ਹਰਨੂਰ ਪੰਨੂ
ਮੁਸ਼ੀਰ ਖਾਨ
ਪ੍ਰਭਸਿਮਰਨ ਸਿੰਘ
ਵਿਸ਼ਨੂੰ ਵਿਨੋਦ
ਮਾਰਕਸ ਸਟੋਇਨਿਸ
ਮਾਰਕੋ ਯਾਨਸਨ
ਅਜ਼ਮਤੁੱਲਾ ਉਮਰਜ਼ਈ
ਸੂਰਯਾਂਸ਼ ਸ਼ੇਡਗੇ
ਮਿਸ਼ੇਲ ਓਵੇਨ
ਅਰਸ਼ਦੀਪ ਸਿੰਘ
ਵੈਸਾਖ ਵਿਜੇ ਕੁਮਾਰ
ਯਸ਼ ਠਾਕੁਰ
ਜ਼ੇਵੀਅਰ ਬਾਰਟਲੇਟ
ਲਾਕੀ ਫਰਗੂਸਨ
ਯੁਜਵੇਂਦਰ ਚਾਹਲ
ਹਰਪ੍ਰੀਤ ਬਰਾੜ
🚨 PBKS HAS RELEASED JOSH INGLIS 🚨 pic.twitter.com/U3uwZb7YmY
— Johns. (@CricCrazyJohns) November 15, 2025
PBKS ਵਲੋਂ ਇਨ੍ਹਾਂ ਪਲੇਅਰਸ ਨੂੰ ਕੀਤਾ ਰਿਲਿਜ਼
ਜੋਸ਼ ਇੰਗਲਿਸ
ਆਰੋਨ ਹਾਰਡੀ
ਗਲੇਨ ਮੈਕਸਵੈੱਲ
ਕੁਲਦੀਪ ਸੇਨ
ਪ੍ਰਵੀਨ ਦੂਬੇ
ਰਿਲੀਜ਼ ਕੀਤੇ ਜਾਣ ਵਾਲੇ ਖਿਡਾਰੀਆਂ ਵਿੱਚੋਂ, ਗਲੇਨ ਮੈਕਸਵੈੱਲ ਦਾ ਪਿਛਲੇ ਸਾਲ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ। ਉਨ੍ਹਾਂ ਨੇ ਸੱਟ ਲੱਗਣ ਤੋਂ ਪਹਿਲਾਂ ਸਿਰਫ ਸੱਤ ਮੈਚ ਖੇਡੇ ਸਨ। ਉਨ੍ਹਾਂ ਨੇ ਛੇ ਪਾਰੀਆਂ ਵਿੱਚ ਸਿਰਫ 48 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿੱਚੋਂ 30 ਇੱਕ ਹੀ ਪਾਰੀ ਵਿੱਚ ਆਈਆਂ ਸਨ। ਜੋਸ਼ ਇੰਗਲਿਸ ਨੇ ਪਿਛਲੇ ਐਡੀਸ਼ਨ ਵਿੱਚ ਆਪਣਾ ਆਈਪੀਐਲ ਡੈਬਿਊ ਕੀਤਾ ਸੀ। ਉਨ੍ਹਾਂ ਨੇ 11 ਮੈਚਾਂ ਵਿੱਚ 162.57 ਦੀ ਸਟ੍ਰਾਈਕ ਰੇਟ ਨਾਲ 278 ਦੌੜਾਂ ਬਣਾਈਆਂ ਸਨ।




















