ਪੜਚੋਲ ਕਰੋ
Advertisement
KKR vs RR: ਰਾਜਸਥਾਨ ਰਾਇਲ-ਕੋਲਕਾਤਾ ਨਾਈਟ ਰਾਈਡਰ ਦੀਆਂ ਟੀਮਾਂ ਇਸ ਪਲੇਅ ਇਲੈਵਨ ਨਾਲ ਉਤਰ ਸਕਦੀਆਂ ਹਨ ਮੈਦਾਨ 'ਚ
IPL 2020: ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਪਿੱਚ ਆਮ ਤੌਰ 'ਤੇ ਬੱਲੇਬਾਜ਼ਾਂ ਨੂੰ ਚੰਗੀ ਰਾਸ ਆ ਰਹੀ ਹੈ। ਹਾਲਾਂਕਿ, ਕਈ ਮੌਕਿਆਂ 'ਤੇ ਗੇਂਦਬਾਜ਼ਾ ਲਈ ਵੀ ਮਦਦਗਾਰ ਸਾਬਤ ਹੋਈ ਹੈ।
ਦੁਬਈ: ਇੰਡੀਅਨ ਪ੍ਰੀਮੀਅਰ ਲੀਗ ਬੁੱਧਵਾਰ ਨੂੰ ਆਸਟਰੇਲੀਆ ਦੇ ਸਟੀਵ ਸਮਿਥ ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੁਕਾਬਲਾ ਹੋਏਗਾ। ਮੈਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਪਣੇ ਆਖਰੀ ਮੈਚ ਵਿਚ ਜਿੱਤੀਆਂ ਹਨ, ਇਸ ਲਈ ਇਹ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਇਸ ਮੈਚ ਵਿਚ ਕੌਣ ਅੱਗੇ ਵੱਧਦਾ ਹੈ।
ਦੱਸ ਦਈਏ ਕਿ ਰਾਜਸਥਾਨ ਨੇ ਹੁਣ ਤੱਕ ਦੋ ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ ਦੋਵੇਂ ਮੈਚ ਜਿੱਤੇ ਹਨ ਅਤੇ ਦਿੱਲੀ ਰਾਜਧਾਨੀ ਤੋਂ ਬਾਅਦ ਪੁਆਇੰਟ ਟੇਬਲ ਵਿਚ ਦੂਸਰੇ ਸਥਾਨ 'ਤੇ ਹੈ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਦੀ ਕਪਤਾਨੀ ਵਿਚ ਕੇਕੇਆਰ ਨੇ ਦੋ ਮੈਚਾਂ ਚੋਂ ਇੱਕ ਮੈਚ ਵਿਚ ਹਾਰ ਤੇ ਇਕ 'ਚ ਜਿੱਤ ਹਾਸਲ ਕੀਤੀ। ਟੀਮ ਪੁਆਇੰਟ ਟੇਬਲ ਵਿਚ ਦੋ ਅੰਕਾਂ ਦੇ ਨਾਲ ਛੇਵੇਂ ਨੰਬਰ 'ਤੇ ਹੈ।
ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ਾਂ ਨੂੰ ਇਸ ਮੈਚ ਵਿਚ ਸਾਵਧਾਨ ਰਹਿਣ ਦੀ ਜ਼ਰੂਰਤ ਹੋਏਗੀ ਕਿਉਂਕਿ ਫਿਲਹਾਲ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਸ਼ਾਨਦਾਰ ਫਾਰਮ ਵਿਚ ਹਨ। ਕਪਤਾਨ ਸਟੀਵ ਸਮਿਥ, ਸੰਜੂ ਸੈਮਸਨ, ਰਾਹੁਲ ਤਿਵਾਤੀਆ ਤੋਂ ਇਲਾਵਾ, ਜੋ ਪਿਛਲੇ ਮੈਚ ਵਿਚ ਟੀਮ ਨੂੰ ਜਿਤਾਉਣ ਤੋਂ ਬਾਅਦ ਰਾਤੋ ਰਾਤ ਸਟਾਰ ਬਣੇ ਉਨ੍ਹਾਂ 'ਤੇ ਵੀ ਸਭ ਦੀਆਂ ਨਜ਼ਰਾਂ ਹਨ।
ਕੇਕੇਆਰ ਦੇ ਗੇਂਦਬਾਜ਼ਾਂ ਨੇ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਬਹੁਤ ਟੱਫ ਗੇਂਦਬਾਜ਼ੀ ਕੀਤੀ। ਇਸ ਕਾਰਨ, ਟੀਮ ਨੂੰ ਸਿਰਫ 143 ਦੌੜਾਂ ਦਾ ਟੀਚਾ ਮਿਲਿਆ ਜੋ ਉਨ੍ਹਾਂ ਨੇ ਨੌਜਵਾਨ ਸ਼ੁਬਮਨ ਗਿੱਲ ਅਤੇ ਈਯਨ ਮੋਰਗਨ ਦੀ ਸ਼ਾਨਦਾਰ ਪਾਰੀ ਦੇ ਕਾਰਨ ਆਸਾਨੀ ਨਾਲ ਹਾਸਲ ਕਰ ਲਿਆ।
ਆਓ ਦੇਖੀਏ ਕਿ ਆਈਪੀਐਲ ਦੇ ਇਸ ਮੈਚ ਵਿਚ ਦੋਵੇਂ ਟੀਮਾਂ ਦੇ ਪਲੇਇੰਗ ਇਲੈਵਨ ਕਿਵੇਂ ਹੋ ਸਕਦੇ ਹਨ-
ਕੋਲਕਾਤਾ ਨਾਈਟ ਰਾਈਡਰਜ਼ ਦੇ ਸੰਭਾਵੀ 11 ਖਿਡਾਰੀ- ਸ਼ੁਭਮਨ ਗਿੱਲ, ਸੁਨੀਲ ਨਰਾਇਣ, ਨਿਤੀਸ਼ ਰਾਣਾ, ਦਿਨੇਸ਼ ਕਾਰਤਿਕ (ਕਪਤਾਨ-ਵਿਕਟਕੀਪਰ), ਈਯਨ ਮੋਰਗਨ, ਆਂਦਰੇ ਰਸਲ, ਪੈਟ ਕਮਿੰਸ, ਕਮਲੇਸ਼ ਨਾਗੇਰਕੋਟੀ, ਸ਼ਿਵਮ ਮਾਵੀ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ।
ਰਾਜਸਥਾਨ ਰਾਇਲਜ਼ ਦੇ ਸੰਭਾਵੀ 11 ਖਿਡਾਰੀ - ਜੋਸ ਬਟਲਰ, ਸਟੀਵ ਸਮਿਥ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਰਾਹੁਲ ਤਿਵਾਤੀਆ, ਰੋਬਿਨ ਉਥੱਪਾ, ਰਿਆਨ ਪਰਾਗ, ਸ਼੍ਰੇਅਸ ਗੋਪਾਲ, ਜੋਫਰਾ ਆਰਚਰ, ਟੌਮ ਕਰਨ, ਜੈਦੇਵ ਉਨਾਦਕਟ, ਅੰਕਿਤ ਰਾਜਪੂਤ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
Advertisement