ਟੀਮ ਇੰਡੀਆ ਦੇ ਟੌਪ ’ਤੇ ਰਹਿਣ 'ਤੇ ਕੀ ਬੋਲੇ Ravi Shastri?
ਸ਼ਾਸਤਰੀ ਨੇ ਟਵੀਟ ਕਰਦਿਆਂ ਲਿਖਿਆ,‘ਇਸ ਟੀਮ ਨੇ ਨੰਬਰ-1 ਦਾ ਤਾਜ ਹਾਸਲ ਕਰਨ ਲਈ ਦ੍ਰਿੜ੍ਹ ਸੰਕਲਪ ਤੇ ਅਟੁੱਟ ਫ਼ੋਕਸ ਵਿਖਾਇਆ ਹੈ। ਇਹ ਕੁਝ ਅਜਿਹਾ ਹੈ, ਜਿਸ ਨੂੰ ਲੜਕਿਆਂ ਨੇ ਨਿਰਪੱਖਤਾ ਤੇ ਇਮਾਨਦਾਰੀ ਨਾਲ ਹਾਸਲ ਕੀਤਾ ਹੈ।
ਨਵੀਂ ਦਿੱਲੀ: ਆਈਸੀਸੀ ਵੱਲੋਂ ਵੀਰਵਾਰ ਨੂੰ ਜਾਰੀ ਆਈਸੀਸੀ ਟੈਸਟ ਟੀਮ ਰੈਂਕਿੰਗ (ICC test Ranking) ਦੀ ਸਾਲਾਨਾ ਅਪਡੇਟ ’ਚ ਟੀਮ ਇੰਡੀਆ ਸਿਖ਼ਰ ਉੱਤੇ ਬਣੀ ਹੋਈ ਹੈ। ਟੀਮ ਇੰਡੀਆ (Team India) ਦੇ ਮੁੱਖ ਕੋਚ ਰਵੀ ਸ਼ਾਸਤਰੀ (Ravi Shastri) ਨੇ ਇਸ ਲਈ ਖਿਡਾਰੀਆਂ ਦੀ ਸ਼ਲਾਘਾ ਕੀਤੀ ਹੈ।
ਸ਼ਾਸਤਰੀ ਨੇ ਟਵੀਟ ਕਰਦਿਆਂ ਲਿਖਿਆ,‘ਇਸ ਟੀਮ ਨੇ ਨੰਬਰ-1 ਦਾ ਤਾਜ ਹਾਸਲ ਕਰਨ ਲਈ ਦ੍ਰਿੜ੍ਹ ਸੰਕਲਪ ਤੇ ਅਟੁੱਟ ਫ਼ੋਕਸ ਵਿਖਾਇਆ ਹੈ। ਇਹ ਕੁਝ ਅਜਿਹਾ ਹੈ, ਜਿਸ ਨੂੰ ਲੜਕਿਆਂ ਨੇ ਨਿਰਪੱਖਤਾ ਤੇ ਇਮਾਨਦਾਰੀ ਨਾਲ ਹਾਸਲ ਕੀਤਾ ਹੈ। ਫਿਰ ਨਿਯਮ ਬਦਲ ਗਏ ਪਰ ਟੀਮ ਇੰਡੀਆ ਨੇ ਹਰੇਕ ਅੜਿੱਕਾ ਕਰ ਲਿਆ। ਮੇਰੇ ਲੜਕਿਆਂ ਨੈ ਔਖੇ ਵੇਲੇ ਟਫ਼ ਕ੍ਰਿਕਟ ਖੇਡੀ। ਇਨ੍ਹਾਂ ਖਿਡਾਰੀਆਂ ਦੇ ਗਰੁੱਪ ਉੱਤੇ ਮੈਨੂੰ ਬਹੁਤ ਮਾਣ ਹੈ।’
ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫ਼ਾਈਨਲਿਸਟ ਭਾਰਤ ਤੇ ਨਿਊ-ਜ਼ੀਲੈਂਡ ਵੀਰਵਾਰ ਨੂੰ ਕੀਤੀ ਗਈ ਸਾਲਾਨਾ ਅਪਡੇਟ ਤੋਂ ਬਾਅਦ ਆਈਸੀਸੀ ਟੈਸਟ ਟੀਮ ਰੈਂਕਿੰਗ ’ਚ ਪਹਿਲੇ ਅਤੇ ਦੂਜੇ ਨੰਬਰ ਉੱਤੇ ਰਹੀ।
ਭਾਰਤ ਵੀਰਵਾਰ ਦੇ ਅਪਡੇਟ ਵਿੱਚ 121 ਦੀ ਰੇਟਿੰਗ ਨਾਲ ਟੇਬਲ ’ਚ ਟੌਪ ’ਤੇ ਰਿਹਾ। ਉੱਧਰ ਨਿਊ ਜ਼ੀਲੈਂਡ ਦੀ ਟੀਮ 120 ਦੀ ਰੇਟਿੰਗ ਨਾਲ ਦੂਜੇ ਨੰਬਰ ਉੱਤੇ ਰਹੀ। ਪਿਛਲੇ ਵਰ੍ਹੇ ਆਸਟ੍ਰੇਲੀਆ ਉੱਤੇ ਭਾਰਤ ਦੀ 2-1 ਨਾਲ ਜਿੱਤ ਅਤੇ ਇੰਗਲੈਂਡ ਉੱਤੇ 3-1 ਨਾਲ ਜਿੱਤ ਅਤੇ ਵੈਸਟਇੰਡੀਜ਼ ਉੱਤੇ ਨਿਊ ਜ਼ੀਲੈਂਡ ਦੀ 2-0 ਨਾਲ ਲੜੀ ਜਿੱਤ ਕੇ ਤੇ ਪਾਕਿਸਤਾਨ ਨੇ ਉਨ੍ਹਾਂ ਨੂੰ ਅੱਗੇ ਰੱਖਣ ਵਿੱਚ ਮਦਦ ਕੀਤੀ।
ਤਾਜ਼ਾ ਅਪਡੇਟ ਵਿੱਚ ਇੰਗਲੈਂਡ 109 ਰੇਟਿੰਗ ਨਾਲ ਆਸਟ੍ਰੇਲੀਆ ਨੂੰ ਪਛਾੜ ਕੇ ਤੀਜੇ ਨੰਬਰ ਉੱਤੇ ਪੁੱਜ ਗਿਆ ਤੇ ਚੌਥੇ ਸਥਾਨ ਉੱਤੇ ਆਸਟ੍ਰੇਲੀਆ (108 ਰੇਟਿੰਗ) ਰਿਹਾ। ਪਾਕਿਸਤਾਨ (94 ਰੇਟਿੰਗ) ਪੰਜਵੇਂ, ਜਦ ਕਿ ਵੈਸਟਇੰਡੀਜ਼ (84 ਰੇਟਿੰਗ) ਦੋ ਸਥਾਨਾਂ ਦੀ ਛਾਲ ਮਾਰ ਕੇ ਛੇਵੇਂ ਸਥਾਨ ’ਤੇ ਪੁੱਜ ਗਿਆ ਹੈ। ਦੱਖਣੀ ਅਫ਼ਰੀਕਾ (80 ਰੇਟਿੰਗ) ਇੱਕ ਨੰਬਰ ਖਿਸ ਕੇ ਸੱਤਵੇਂ ਤੇ ਸ੍ਰੀ ਲੰਕਾ (78 ਰੇਟਿੰਗ) ਵੀ ਇੱਕ ਪੌੜੀ ਖਿਸਕ ਕੇ ਅੱਠਵੇਂ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ: ਮਾਲੇਰਕੋਟਲਾ ਬਣਿਆ ਪੰਜਾਬ ਦਾ 23ਵਾਂ ਜ਼ਿਲ੍ਹਾ, ਕੈਪਟਨ ਅਮਰਿੰਦਰ ਕੀਤੇ ਵੱਡੇ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin