Ravindra Jadeja: ਡੋਮਿਨਿਕਾ ਦੇ ਬੀਚ 'ਤੇ ਮਸਤੀ ਕਰਦੇ ਨਜ਼ਰ ਆਏ ਰਵਿੰਦਰ ਜਡੇਜਾ, ਲੁੱਕ ਨੇ ਪ੍ਰਸ਼ੰਸਕ ਕੀਤੇ ਦੀਵਾਨੇ
Ravindra Jadeja Viral Photo: ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਡੋਮਿਨਿਕਾ ਟੈਸਟ ਮੈਚ 'ਚ 3 ਦਿਨਾਂ 'ਚ ਹਰਾਇਆ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦਾ ਦੂਜਾ ਮੈਚ 20 ਜੁਲਾਈ ਤੋਂ ਪੋਰਟ ਆਫ ਸਪੇਨ 'ਚ ਖੇਡਿਆ ਜਾਵੇਗਾ
Ravindra Jadeja Viral Photo: ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਡੋਮਿਨਿਕਾ ਟੈਸਟ ਮੈਚ 'ਚ 3 ਦਿਨਾਂ 'ਚ ਹਰਾਇਆ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦਾ ਦੂਜਾ ਮੈਚ 20 ਜੁਲਾਈ ਤੋਂ ਪੋਰਟ ਆਫ ਸਪੇਨ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਇਸ ਦੂਜੇ ਟੈਸਟ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਬਾਕੀ ਖਿਡਾਰੀ ਡੋਮਿਨਿਕਾ ਦੇ ਬਹੁਤ ਹੀ ਖੂਬਸੂਰਤ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈ ਰਹੇ ਹਨ। ਹਾਲਾਂਕਿ ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਅਸਲ 'ਚ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ ਫੋਟੋ 'ਚ ਰਵਿੰਦਰ ਜਡੇਜਾ ਡੋਮਿਨਿਕਾ ਦੇ ਬੀਚ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰ 'ਚ ਰਵਿੰਦਰ ਜਡੇਜਾ ਸਫੇਦ ਡਰੈੱਸ 'ਚ ਕਾਫੀ ਕੂਲ ਨਜ਼ਰ ਆ ਰਹੇ ਹਨ। ਭਾਰਤੀ ਆਲਰਾਊਂਡਰ ਨੇ ਇਹ ਤਸਵੀਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀ ਦੇ ਸਟਾਈਲ ਨੂੰ ਕਾਫੀ ਪਸੰਦ ਕਰ ਰਹੇ ਹਨ।
Jadeja enjoying the natural beauty of Dominica. pic.twitter.com/gpxtYOqTQE
— Johns. (@CricCrazyJohns) July 16, 2023
ਪੋਰਟ ਆਫ ਸਪੇਨ 'ਚ ਦੋਵੇਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਜ਼ਿਕਰਯੋਗ ਹੈ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 2 ਟੈਸਟ ਸੀਰੀਜ਼ ਦਾ ਪਹਿਲਾ ਮੈਚ ਡੋਮਿਨਿਕਾ 'ਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਮਹਿਮਾਨ ਟੀਮ ਨੇ ਕੈਰੇਬੀਅਨ ਟੀਮ ਨੂੰ ਸਿਰਫ਼ 3 ਦਿਨਾਂ ਵਿੱਚ ਹੀ ਹਰਾਇਆ। ਹਾਲਾਂਕਿ ਹੁਣ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਸੀਰੀਜ਼ ਦੇ ਦੂਜੇ ਟੈਸਟ ਮੈਚ 'ਤੇ ਟਿਕੀਆਂ ਹੋਈਆਂ ਹਨ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਅਤੇ ਆਖਰੀ ਟੈਸਟ ਮੈਚ 20 ਜੁਲਾਈ ਤੋਂ ਪੋਰਟ ਆਫ ਸਪੇਨ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਪੋਰਟ ਆਫ ਸਪੇਨ ਟੈਸਟ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਮੈਚ ਜਿੱਤ ਕੇ ਸੀਰੀਜ਼ ਨੂੰ ਬਰਾਬਰੀ 'ਤੇ ਖਤਮ ਕਰਨਾ ਚਾਹੇਗੀ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੇਜ਼ਬਾਨ ਟੀਮ ਵੈਸਟਇੰਡੀਜ਼ ਸੀਰੀਜ਼ 'ਚ ਵਾਪਸੀ ਕਰ ਪਾਉਂਦੀ ਹੈ ਜਾਂ ਨਹੀਂ?