ਨਹੀਂ ਹੋਵੇਗਾ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਦਾ ਵਿਆਹ!, ਵੱਡੀ ਵਜ੍ਹਾ ਆਈ ਸਾਹਮਣੇ
ਭਾਰਤੀ ਕ੍ਰਿਕਟਰ ਰਿੰਕੂ ਸਿੰਘ ਅਤੇ ਸੰਸਦ ਮੈਂਬਰ ਪ੍ਰਿਆ ਸਰੋਜ ਦਾ ਵਿਆਹ ਨਵੰਬਰ ਵਿੱਚ ਹੋਣਾ ਸੀ, ਪਰ ਹੁਣ ਨਵੰਬਰ ਵਿੱਚ ਨਹੀਂ ਹੋਵੇਗਾ। ਇਸ ਨੂੰ Postponed ਕਰ ਦਿੱਤਾ ਗਿਆ ਹੈ।

ਭਾਰਤੀ ਕ੍ਰਿਕਟਰ ਰਿੰਕੂ ਸਿੰਘ ਅਤੇ ਸੰਸਦ ਮੈਂਬਰ ਪ੍ਰਿਆ ਸਰੋਜ ਦਾ ਵਿਆਹ ਨਵੰਬਰ ਵਿੱਚ ਹੋਣਾ ਸੀ, ਪਰ ਹੁਣ ਨਵੰਬਰ ਵਿੱਚ ਨਹੀਂ ਹੋਵੇਗਾ। ਇਸ ਨੂੰ Postponed ਕਰ ਦਿੱਤਾ ਗਿਆ ਹੈ। ਇਸ ਦੀ ਵੱਡੀ ਵਜ੍ਹਾ ਸਾਹਮਣੇ ਆਈ ਹੈ। ਅਮਰ ਉਜਾਲਾ ਦੀ ਰਿਪੋਰਟ ਦੇ ਅਨੁਸਾਰ, ਹੁਣ ਰਿੰਕੂ ਸਿੰਘ ਦਾ ਵਿਆਹ ਫਰਵਰੀ 2026 ਵਿੱਚ ਹੋਵੇਗਾ। ਹਾਲਾਂਕਿ, ਇਸਦੀ ਤਾਰੀਖ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ।
ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਦਾ ਵਿਆਹ 18 ਨਵੰਬਰ 2025 ਨੂੰ ਤਾਜ ਵਾਰਾਣਸੀ ਵਿਖੇ ਹੋਣਾ ਸੀ। ਦੋਵਾਂ ਦੀ ਮੰਗਣੀ ਆਈਪੀਐਲ 2025 ਤੋਂ ਪਹਿਲਾਂ ਹੋ ਗਈ ਸੀ, ਤੁਹਾਨੂੰ ਦੱਸ ਦਈਏ ਕਿ ਰਿੰਕੂ ਸਿੰਘ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਦੇ ਹਨ ਅਤੇ ਇਸ ਸੀਜ਼ਨ ਲਈ, ਫਰੈਂਚਾਇਜ਼ੀ ਨੇ ਉਨ੍ਹਾਂ ਨੂੰ 13 ਕਰੋੜ ਰੁਪਏ ਦੀ ਵੱਡੀ ਰਕਮ ਨਾਲ ਰਿਟੇਨ ਕੀਤਾ ਸੀ।
ਅਮਰ ਉਜਾਲਾ ਦੀ ਰਿਪੋਰਟ ਦੇ ਅਨੁਸਾਰ ਰਿੰਕੂ ਸਿੰਘ ਦੇ ਵਿਆਹ ਦੀ ਤਰੀਕ ਬਦਲ ਦਿੱਤੀ ਗਈ ਹੈ, ਇਸ ਦਾ ਕਾਰਨ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੇ ਟੀਮ ਨਾਲ ਜ਼ੁਬਾਨ ਪੱਕੀ ਕੀਤੀ ਸੀ, ਜਿਸ ਕਰਕੇ ਉਨ੍ਹਾਂ ਦਾ ਵਿਆਹ ਫਰਵਰੀ 2026 ਵਿੱਚ ਹੋਵੇਗਾ ਪਰ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰਿਪੋਰਟ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਵਿਆਹ 2026 ਵਿੱਚ ਹੋਵੇਗਾ।



















