Israel-Iran War: ਈਰਾਨ ਸਾਹਮਣੇ ਝੁਕੇ ਅਮਰੀਕਾ ਤੇ ਇਜ਼ਰਾਈਲ! ਈਰਾਨੀ ਮਜ਼ਾਈਲਾਂ ਦਾਗਣ ਮਗਰੋਂ ਜੰਗ ਰੋਕਣ ਦਾ ਐਲਾਨ
Israel-Iran War: ਆਖਰ ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਰੁਕਦੀ ਨਜ਼ਰ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਰੋਕਣ ਦਾ ਐਲਾਨ ਕੀਤਾ ਹੈ। ਨੇ

Israel-Iran War: ਆਖਰ ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਰੁਕਦੀ ਨਜ਼ਰ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਰੋਕਣ ਦਾ ਐਲਾਨ ਕੀਤਾ ਹੈ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲੀ ਫੌਜ ਦਾ ਉਦੇਸ਼ ਪੂਰਾ ਹੋ ਗਿਆ ਹੈ।
ਇਹ ਫੈਸਲਾ ਉਸ ਸਮੇਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਨੂੰ ਜੰਗ ਰੋਕਣ ਦੀ ਅਪੀਲ ਕੀਤੀ। ਡੋਨਾਲਡ ਟਰੰਪ ਨੇ ਜੰਗ ਦੇ 12ਵੇਂ ਦਿਨ ਜੰਗਬੰਦੀ ਦਾ ਐਲਾਨ ਕੀਤਾ ਤੇ ਕਿਹਾ ਕਿ ਇਹ ਅਗਲੇ 6 ਘੰਟਿਆਂ ਵਿੱਚ ਲਾਗੂ ਹੋ ਜਾਵੇਗਾ। ਤੈਅ ਸਮਾਂ ਖਤਮ ਹੋਣ ਤੋਂ ਬਾਅਦ ਟਰੰਪ ਨੇ ਇੱਕ ਹੋਰ ਪੋਸਟ ਪੋਸਟ ਕੀਤੀ ਤੇ ਲਿਖਿਆ, "ਜੰਗਬੰਦੀ ਹੁਣ ਤੋਂ ਲਾਗੂ ਹੋ ਗਈ ਹੈ, ਕਿਰਪਾ ਕਰਕੇ ਇਸ ਨੂੰ ਨਾ ਤੋੜੋ।"
ਦਰਅਸਲ ਟਰੰਪ ਦੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਇਜ਼ਰਾਈਲ ਨਾਲ ਅਜੇ ਤੱਕ ਕੋਈ ਅੰਤਿਮ ਜੰਗਬੰਦੀ ਸਮਝੌਤਾ ਨਹੀਂ ਹੋਇਆ। ਜੇਕਰ ਇਜ਼ਰਾਈਲ ਹਮਲੇ ਰੋਕਦਾ ਹੈ, ਤਾਂ ਈਰਾਨ ਵੀ ਹਮਲਾ ਨਹੀਂ ਕਰੇਗਾ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਈਰਾਨ ਨੇ ਇਜ਼ਰਾਈਲ 'ਤੇ 6 ਵਾਰ ਬੈਲਿਸਟਿਕ ਮਿਜ਼ਾਈਲਾਂ ਦਾਗ ਦਿੱਤੀਆਂ।
ਟਾਈਮਜ਼ ਆਫ ਇਜ਼ਰਾਈਲ ਦੀਆਂ ਰਿਪੋਰਟਾਂ ਅਨੁਸਾਰ, ਇੱਕ ਮਿਜ਼ਾਈਲ ਬੇਰਸ਼ੇਬਾ ਸ਼ਹਿਰ ਵਿੱਚ ਇੱਕ ਇਮਾਰਤ 'ਤੇ ਡਿੱਗੀ। ਮੈਡੀਕਲ ਟੀਮ ਨੇ ਕਿਹਾ ਕਿ ਹਮਲੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 20 ਤੋਂ ਵੱਧ ਜ਼ਖਮੀ ਹੋਏ। ਇਸ ਮਗਰੋਂ ਚਰਚਾ ਸੀ ਕਿ ਇਜ਼ਰਾਈਲ ਵੀ ਜਵਾਬੀ ਹਮਲਾ ਕਰੇਗਾ ਤੇ ਜੰਗ ਹੋਰ ਭੜਕ ਸਕਦੀ ਹੈ ਪਰ ਇਜ਼ਰਾਈਲ ਨੇ ਝੁਕਦਿਆਂ ਜੰਗ ਦਾ ਐਲਾਨ ਕਰ ਦਿੱਤਾ।
ਅਹਿਮ ਗੱਲ ਵੀ ਹੈ ਕਿ ਈਰਾਨ ਨੇ ਨਾ ਸਿਰਫ ਇਜ਼ਰਾਈਲ ਉਪਰ ਤਿੱਖੇ ਹਨਲੇ ਕੀਤੇ ਸਗੋਂ ਅਮਰੀਕਾ ਨੂੰ ਸਬਕ ਸਿਖਾਇਆ ਹੈ। ਈਰਾਨ ਨੇ ਕਤਰ ਵਿੱਚ ਅਮਰੀਕੀ ਏਅਰਬੇਸ 'ਤੇ ਮਿਜ਼ਾਈਲਾਂ ਦਾਗੀਆਂ ਹਨ। ਟਰੰਪ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੀ ਈਰਾਨ ਨੇ ਕਤਰ ਵਿੱਚ ਅਮਰੀਕੀ ਅਲ-ਉਦੀਦ ਏਅਰ ਮਿਲਟਰੀ ਬੇਸ 'ਤੇ 19 ਮਿਜ਼ਾਈਲਾਂ ਦਾਗੀਆਂ। ਹਾਲਾਂਕਿ, ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਈਰਾਨ ਨੇ ਹਮਲੇ ਤੋਂ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਸੀ।
ਇਸ ਦੇ ਨਾਲ ਹੀ ਇਸਲਾਮਿਕ ਰੈਵੋਲਿਊਸ਼ਨ ਗਾਰਡਜ਼ ਕੋਰ (IRGC) ਦੇ ਕਮਾਂਡਰ ਮੇਜਰ ਜਨਰਲ ਮੁਹੰਮਦ ਪਾਕਪੁਰ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੁਬਾਰਾ ਹਮਲਾ ਕੀਤਾ ਗਿਆ ਤਾਂ ਈਰਾਨ ਹੋਰ ਵੀ ਖ਼ਤਰਨਾਕ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਠਿਕਾਣਿਆਂ 'ਤੇ ਹਮਲਾ ਕੀਤਾ ਸੀ, ਜਿਸ ਦੇ ਜਵਾਬ ਵਿੱਚ ਈਰਾਨ ਨੇ ਸੋਮਵਾਰ ਸ਼ਾਮ ਨੂੰ ਕਤਰ ਵਿੱਚ ਅਮਰੀਕੀ ਅਲ-ਉਦੀਦ ਏਅਰਬੇਸ 'ਤੇ ਮਿਜ਼ਾਈਲ ਹਮਲਾ ਕੀਤਾ।
ਕਮਾਂਡਰ ਪਾਕਪੁਰ ਨੇ ਕਿਹਾ ਕਿ ਇਹ ਏਅਰਬੇਸ ਅਮਰੀਕਾ ਲਈ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ ਤੇ ਇਹ ਕਈ ਪੱਧਰਾਂ ਦੀ ਰੱਖਿਆ ਪ੍ਰਣਾਲੀ ਦੁਆਰਾ ਸੁਰੱਖਿਅਤ ਹੈ, ਪਰ ਇਸ ਦੇ ਬਾਵਜੂਦ ਈਰਾਨੀ ਮਿਜ਼ਾਈਲਾਂ ਨੇ ਇਸ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਅਮਰੀਕੀ ਰਾਸ਼ਟਰਪਤੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਇਜ਼ਰਾਈਲ ਨੂੰ ਬਚਾਉਣ ਲਈ ਆਪਣੇ ਦੇਸ਼ ਦੀ ਸੁਰੱਖਿਆ ਤੇ ਹਿੱਤਾਂ ਨੂੰ ਜੋਖਮ ਵਿੱਚ ਪਾ ਰਹੇ ਹਨ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਦੁਬਾਰਾ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਨ੍ਹਾਂ ਨੂੰ ਅਜਿਹਾ ਸਬਕ ਮਿਲੇਗਾ ਕਿ ਇਤਿਹਾਸ ਯਾਦ ਰੱਖੇਗਾ।




















