(Source: ECI/ABP News)
Rishabh Pant: ਸ਼੍ਰੀਲੰਕਾ ਖਿਲਾਫ ਵਨਡੇ-ਟੀ-20 ਤੋਂ ਰਿਸ਼ਭ ਪੰਤ ਦਾ ਕੱਟਿਆ ਜਾਏਗਾ ਪੱਤਾ ? ਗੌਤਮ ਗੰਭੀਰ ਇਨ੍ਹਾਂ 3 ਖਿਡਾਰੀਆਂ ਨੂੰ ਦੇਣਗੇ ਮੌਕਾ
Rishabh Pant: ਟੀਮ ਇੰਡੀਆ ਨੂੰ ਹੁਣ 27 ਜੁਲਾਈ ਤੋਂ ਸ਼੍ਰੀਲੰਕਾ ਨਾਲ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਜਿਸ ਲਈ ਟੀਮ ਇੰਡੀਆ ਦਾ ਐਲਾਨ ਬਹੁਤ ਜਲਦ ਕੀਤਾ ਜਾ ਸਕਦਾ ਹੈ। ਉਥੇ ਹੀ ਸ਼੍ਰੀਲੰਕਾ ਦੇ ਨਾਲ ਭਾਰਤ ਨੂੰ ਵੀ 2 ਅਗਸਤ ਤੋਂ
![Rishabh Pant: ਸ਼੍ਰੀਲੰਕਾ ਖਿਲਾਫ ਵਨਡੇ-ਟੀ-20 ਤੋਂ ਰਿਸ਼ਭ ਪੰਤ ਦਾ ਕੱਟਿਆ ਜਾਏਗਾ ਪੱਤਾ ? ਗੌਤਮ ਗੰਭੀਰ ਇਨ੍ਹਾਂ 3 ਖਿਡਾਰੀਆਂ ਨੂੰ ਦੇਣਗੇ ਮੌਕਾ Rishabh Pant will be remove from ODI-T20 against Sri Lanka? Gautam Gambhir will give these 3 players a chance Rishabh Pant: ਸ਼੍ਰੀਲੰਕਾ ਖਿਲਾਫ ਵਨਡੇ-ਟੀ-20 ਤੋਂ ਰਿਸ਼ਭ ਪੰਤ ਦਾ ਕੱਟਿਆ ਜਾਏਗਾ ਪੱਤਾ ? ਗੌਤਮ ਗੰਭੀਰ ਇਨ੍ਹਾਂ 3 ਖਿਡਾਰੀਆਂ ਨੂੰ ਦੇਣਗੇ ਮੌਕਾ](https://feeds.abplive.com/onecms/images/uploaded-images/2024/07/15/9373a50e4bf438c647e43d62367720931721048246974709_original.jpg?impolicy=abp_cdn&imwidth=1200&height=675)
Rishabh Pant: ਟੀਮ ਇੰਡੀਆ ਨੂੰ ਹੁਣ 27 ਜੁਲਾਈ ਤੋਂ ਸ਼੍ਰੀਲੰਕਾ ਨਾਲ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਜਿਸ ਲਈ ਟੀਮ ਇੰਡੀਆ ਦਾ ਐਲਾਨ ਬਹੁਤ ਜਲਦ ਕੀਤਾ ਜਾ ਸਕਦਾ ਹੈ। ਉਥੇ ਹੀ ਸ਼੍ਰੀਲੰਕਾ ਦੇ ਨਾਲ ਭਾਰਤ ਨੂੰ ਵੀ 2 ਅਗਸਤ ਤੋਂ 3 ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਸ਼੍ਰੀਲੰਕਾ ਖਿਲਾਫ ਮੰਨਿਆ ਜਾ ਰਿਹਾ ਹੈ ਕਿ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਉਥੇ ਹੀ ਹੁਣ ਟੀਮ ਇੰਡੀਆ ਦੇ ਨਵੇਂ ਹੈੱਡ ਗੌਤਮ ਗੰਭੀਰ ਕੋਈ ਵੱਡਾ ਫੈਸਲਾ ਲੈ ਸਕਦੇ ਹਨ ਅਤੇ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਤੋਂ ਬਾਹਰ ਕਰ ਸਕਦੇ ਹਨ। ਇਸ ਦੇ ਨਾਲ ਹੀ ਹੁਣ ਪੰਤ ਦੀ ਜਗ੍ਹਾ ਇਨ੍ਹਾਂ 3 ਖਿਡਾਰੀਆਂ ਨੂੰ ਮੌਕਾ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਸ਼੍ਰੀਲੰਕਾ ਸੀਰੀਜ਼ ਤੋਂ ਬਾਹਰ ਹੋ ਸਕਦੇ ਰਿਸ਼ਭ ਪੰਤ
ਰਿਸ਼ਭ ਪੰਤ ਨੂੰ ਸ਼੍ਰੀਲੰਕਾ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਤੋਂ ਬਾਹਰ ਕੀਤਾ ਜਾ ਸਕਦਾ ਹੈ। ਕਿਉਂਕਿ ਮੁੱਖ ਕੋਚ ਗੌਤਮ ਗੰਭੀਰ ਹੁਣ ਅਜਿਹੇ ਕਿਸੇ ਖਿਡਾਰੀ ਨੂੰ ਟੀਮ 'ਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਹਨ। ਜਿਸ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰਿਸ਼ਭ ਪੰਤ ਨੂੰ ਹੁਣ ਸਿਰਫ ਟੈਸਟ 'ਚ ਹੀ ਮੌਕਾ ਮਿਲ ਸਕਦਾ ਹੈ। ਕਿਉਂਕਿ ਪੰਤ ਨੇ ਸਫੇਦ ਗੇਂਦ ਦੀ ਕ੍ਰਿਕਟ 'ਚ ਜ਼ਿਆਦਾ ਪ੍ਰਦਰਸ਼ਨ ਨਹੀਂ ਕੀਤਾ ਹੈ। ਜਦਕਿ ਉਸ ਨੂੰ ਕਈ ਮੌਕੇ ਦਿੱਤੇ ਗਏ ਹਨ। ਪੰਤ ਨੇ ਟੀ-20 ਵਿਸ਼ਵ ਕੱਪ 2024 'ਚ ਵੀ ਕਾਫੀ ਨਿਰਾਸ਼ ਕੀਤਾ ਸੀ।
ਇਨ੍ਹਾਂ 3 ਵਿਕਟਕੀਪਰ ਬੱਲੇਬਾਜ਼ਾਂ ਤੇ ਕੀਤਾ ਜਾ ਸਕਦਾ ਵਿਚਾਰ
ਸੂਤਰਾਂ ਦੀ ਮੰਨੀਏ ਤਾਂ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਹੁਣ ਵਨਡੇ ਅਤੇ ਟੀ-20 ਫਾਰਮੈਟਾਂ 'ਚ ਰਿਸ਼ਭ ਪੰਤ ਦੀ ਜਗ੍ਹਾ ਕੇਐੱਲ ਰਾਹੁਲ, ਸੰਜੂ ਸੈਮਸਨ ਅਤੇ ਧਰੁਵ ਜੁਰੇਲ ਨੂੰ ਮੌਕਾ ਦੇ ਸਕਦੇ ਹਨ। ਜਦਕਿ ਗੰਭੀਰ ਹੁਣ ਆਉਣ ਵਾਲੇ ਸਮੇਂ 'ਚ ਪੰਤ ਨੂੰ ਹਟਾ ਕੇ ਇਨ੍ਹਾਂ ਤਿੰਨੋਂ ਵਿਕਟਕੀਪਰ ਖਿਡਾਰੀਆਂ ਨੂੰ ਮੌਕਾ ਦੇ ਸਕਦਾ ਹੈ। ਉਥੇ ਹੀ ਰਿਸ਼ਭ ਪੰਤ ਨੂੰ ਵਿਸ਼ਵ ਚੈਂਪੀਅਨਸ ਟਰਾਫੀ 2025, ਟੀ-20 ਵਿਸ਼ਵ ਕੱਪ 2026 ਅਤੇ ਵਿਸ਼ਵ ਕੱਪ 2027 'ਚ ਮੌਕਾ ਮਿਲਣਾ ਮੁਸ਼ਕਿਲ ਲੱਗ ਰਿਹਾ ਹੈ।
ਰਿਸ਼ਭ ਪੰਤ ਦਾ ਪ੍ਰਦਰਸ਼ਨ ਅਜਿਹਾ ਰਿਹਾ
ਜੇਕਰ ਵਨਡੇ ਅਤੇ ਟੀ-20 ਫਾਰਮੈਟ 'ਚ ਰਿਸ਼ਭ ਪੰਤ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਹੁਣ ਤੱਕ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ। ਕਿਉਂਕਿ ਰਿਸ਼ਭ ਪੰਤ ਨੂੰ 30 ਵਨਡੇ ਮੈਚਾਂ 'ਚ ਮੌਕਾ ਮਿਲਿਆ ਹੈ। ਜਿਸ 'ਚ ਉਹ 34 ਦੀ ਔਸਤ ਨਾਲ ਸਿਰਫ 865 ਦੌੜਾਂ ਹੀ ਬਣਾ ਸਕੇ ਹਨ।
ਪੰਤ ਨੇ ਵਨਡੇ 'ਚ 26 ਪਾਰੀਆਂ 'ਚ ਸਿਰਫ 5 ਅਰਧ ਸੈਂਕੜੇ ਅਤੇ 1 ਸੈਂਕੜਾ ਲਗਾਇਆ ਹੈ। ਰਿਸ਼ਭ ਪੰਤ ਨੇ 74 ਟੀ-20 ਮੈਚਾਂ 'ਚ 22 ਦੀ ਔਸਤ ਨਾਲ 1158 ਦੌੜਾਂ ਬਣਾਈਆਂ ਹਨ। ਜਦਕਿ ਇਸ ਦੌਰਾਨ ਉਸ ਦਾ ਸਟਰਾਈਕ ਰੇਟ ਵੀ ਸਿਰਫ 126 ਹੀ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)