(Source: ECI/ABP News)
IPL 2021: Rohit Sharma ਆਈਪੀਐਲ ਦੇ ਇਤਿਹਾਸ ’ਚ ਅਜਿਹਾ ਕਰਨ ਵਾਲਾ ਇਕਲੌਤਾ ਖਿਡਾਰੀ
ਆਈਪੀਐੱਲ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਇਸ ਲਈ ਸਾਰੀਆਂ ਟੀਮਾਂ ਤਿਆਰ ਹਨ। ਹਰੇਕ ਟੀਮ ਇਸ ਵਾਰ ਖ਼ਿਤਾਬ ਆਪਣੇ ਨਾਂਅ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

IPL 2021: ਆਈਪੀਐੱਲ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਇਸ ਲਈ ਸਾਰੀਆਂ ਟੀਮਾਂ ਤਿਆਰ ਹਨ। ਹਰੇਕ ਟੀਮ ਇਸ ਵਾਰ ਖ਼ਿਤਾਬ ਆਪਣੇ ਨਾਂਅ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਜਿਵੇਂ ਹੀ ਆਈਪੀਐੱਲ ਸ਼ੁਰੂ ਹੁੰਦਾ ਹੈ, ਤਾਂ ਰਿਕਾਰਡ ਵੀ ਬਣਨ ਲੱਗਦੇ ਹਨ। ਆਈਪੀਐੱਲ ਦੇ ਹੁਣ ਤੱਕ ਦੇ ਸੀਜ਼ਨ ਵਿੱਚ ਵੀ ਕਈ ਰਿਕਾਰਡ ਬਣੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਅਨੋਖੇ ਰਿਕਾਰਡ ਦੀ ਗੱਲ ਅੱਜ ਇੱਥੇ ਅਸੀਂ ਕਰਾਂਗੇ।
ਦਰਅਸਲ, ਜਿਹੜੇ ਰਿਕਾਰਡ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ, ਉਹ ਮੌਜੂਦਾ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦੇ ਨਾਂਅ ਦਰਜ ਹੈ। ਰੋਹਿਤ ਆਈਪੀਐੱਲ ਦੇ ਇਤਿਹਾਸ ਵਿੱਚ ਇੱਕੋ-ਇੱਕ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਇੱਕ ਸੀਜ਼ਨ ’ਚ 300 ਤੋਂ ਵੱਧ ਦੌੜਾਂ ਬਣਾਈਆਂ ਹਨ ਤੇ ਨਾਲ ਹੀ ਹੈਟ੍ਰਿਕ ਵੀ ਲਈ ਹੈ।
ਰੋਹਿਤ ਨੇ ਇਹ ਰਿਕਾਰਡ ਸਾਲ 2009 ’ਚ ਬਣਾਇਆ ਸੀ, ਜਦੋਂ ਉਨ੍ਹਾਂ ਪੂਰੇ ਸੀਜ਼ਨ ’ਚ 365 ਦੌੜਾਂ ਬਣਾਈਆਂ ਸਨ। ਆਈਪੀਐੱਲ ਦੇ ਦੂਜੇ ਸੀਜ਼ਨ ’ਚ ਰੋਹਿਤ ਡੈਕਨ ਚਾਰਜਰਸ ਦੀ ਟੀਮ ’ਚ ਸਨ।
ਮੁੰਬਈ ਵਿਰੁੱਧ 32ਵੇਂ ਮੈਚ ਵਿੱਚ ਰੋਹਿਤ ਨੇ 15ਵਾਂ ਓਵਰ ਕਰਵਾਇਆ ਸੀ। ਇਸ ਓਵਰ ’ਚ ਰੋਹਿਤ ਨ ਪੰਜਵੀਂ ਗੇਂਦ ਉੱਤੇ ਅਭਿਸ਼ੇਕ ਨਾਇਰ ਤੇ ਛੇਵੀਂ ਗੇਂਦ ਉੱਤੇ ਹਰਭਜਨ ਸਿੰਘ ਆਊਟ ਕੀਤਾ ਸੀ। ਇਸ ਤੋਂ ਬਾਅਦ ਜਦੋਂ ਉਹ 17ਵੇਂ ਓਵਰ ’ਚ ਮੁੜ ਗੇਂਦਬਾਜ਼ੀ ਕਰਨ ਲਈ ਆਏ, ਤਦ ਉਨ੍ਹਾਂ ਪਹਿਲੀ ਹੀ ਗੇਂਦ ਉੱਤੇ ਡੁਮਿਨੀ ਨੂੰ ਆਊਟ ਕਰ ਕੇ ਹੈਟ੍ਰਿਕ ਲੈ ਲਿਆ ਸੀ।
ਇਹ ਵੀ ਪੜ੍ਹੋ: ਦਹੇਜ, ਗਾਉਣ-ਵਜਾਉਣ, ਬਾਰਾਤ ਤੇ ਵਲੀਮੇ ਬਾਰੇ 11 ਨਵੀਆਂ ਹਦਾਇਤਾਂ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
