ਦਹੇਜ, ਗਾਉਣ-ਵਜਾਉਣ, ਬਾਰਾਤ ਤੇ ਵਲੀਮੇ ਬਾਰੇ 11 ਨਵੀਆਂ ਹਦਾਇਤਾਂ ਜਾਰੀ
ਬੋਰਡ ਦੀ ਦੇਸ਼ ਭਰ ’ਚ 27 ਮਾਰਚ ਨੂੰ ਜਾਰੀ ਜਾਗਰੂਕਤਾ ਮੁਹਿੰਮ 6 ਅਪ੍ਰੈਲ ਤੱਕ ਚੱਲੇਗੀ। ਜਾਗਰੂਕਤਾ ਮੁਹਿੰਮ ਅਧੀਨ ਬੋਰਡ ਕਈ ਤਰ੍ਹਾਂ ਦੇ ਪ੍ਰੋਗਰਾਮ ਕਰ ਰਿਹਾ ਹੈ।
ਲਖਨਾਊ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (AIMPLB) ਨੇ ਮੁਸਲਮਾਨਾਂ ਲਈ ਇੱਕ ਨਵਾਂ ‘ਨਿਕਾਹਨਾਮਾ’ ਜਾਰੀ ਕੀਤਾ ਹੈ। ਇਸ ਨਵੇਂ 11 ਨੁਕਾਤੀ ਨਿਕਾਹਨਾਮੇ ਵਿੱਚ ਵਿਆਹਾਂ ਉੱਤੇ ਹੋਣ ਵਾਲੀ ਫ਼ਜ਼ੂਲ ਖ਼ਰਚੀ ਤੇ ਦਹੇਜ ਨੂੰ ਖ਼ਾਸ ਤੌਰ ਉੱਤੇ ਬੈਨ ਕੀਤਾ ਗਿਆ ਹੈ। ਬੀਤੇ ਦਿਨੀਂ ਗੁਜਰਾਤ ਦੀ ਆਇਸ਼ਾ ਦੀ ਖ਼ੁਦਕੁਸ਼ੀ ਦੇ ਮਾਮਲੇ ਨੇ ਸਮਾਜ ਦੇ ਹਰੇਕ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਬੋਰਡ ਦੀ ਪਹਿਲ ਨਿਕਾਹ ਨੂੰ ਆਸਾਨ ਬਣਾਉਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਵੱਡਾ ਕਦਮ ਹੈ।
ਬੋਰਡ ਦੀ ਦੇਸ਼ ਭਰ ’ਚ 27 ਮਾਰਚ ਨੂੰ ਜਾਰੀ ਜਾਗਰੂਕਤਾ ਮੁਹਿੰਮ 6 ਅਪ੍ਰੈਲ ਤੱਕ ਚੱਲੇਗੀ। ਜਾਗਰੂਕਤਾ ਮੁਹਿੰਮ ਅਧੀਨ ਬੋਰਡ ਕਈ ਤਰ੍ਹਾਂ ਦੇ ਪ੍ਰੋਗਰਾਮ ਕਰ ਰਿਹਾ ਹੈ। ਹਰ ਮੀਟਿੰਗ ’ਚ ਲੋਕਾਂ ਤੋਂ ਨਿਕਾਹਨਾਮੇ ਉੱਤੇ ਸਹਿਮਤੀ ਲਈ ਜਾ ਰਹੀ ਹੈ।
ਇਹ ਹਨ ਨਵੇਂ ਨਿਕਾਹਨਾਮੇ ਦੇ ਮੁੱਖ ਨੁਕਤੇ:
1. ਗ਼ਲਤ ਰਵਾਇਤ ਜਿਵੇਂ ਦਹੇਜ ਦੀ ਮੰਗ, ਮੰਗਣੀ, ਹਲਦੀ, ਰਾਤਾਂ ਨੂੰ ਜਾਗਣ ਤੋਂ ਪ੍ਰਹੇਜ਼ ਕੀਤਾ ਜਾਵੇ।
2. ਬਾਰਾਤ ਲਿਜਾਣ ਦੀ ਰਵਾਇਤ ਖ਼ਤਮ ਕਰ ਕੇ ਮਸਜਿਦ ’ਚ ਨਿਕਾਹ ਨੂੰ ਹੱਲਾਸ਼ੇਰੀ ਦਿੱਤੀ ਜਾਵੇ।
3. ਨਕਾਹ ਦੀ ਦਾਅਵਤ ’ਚ ਸ਼ਹਿਰ ’ਚ ਬਾਹਰ ਤੋਂ ਆਏ ਅਤੇ ਘਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ।
4. ਰਿਸੈਪਸ਼ਨ ਵਿੱਚ ਗ਼ਰੀਬਾਂ ਨੂੰ ਤਰਜੀਹ ਦਿੱਤੀ ਜਾਵੇ ਤੇ ਦੌਲਤ ਦੇ ਪ੍ਰਦਰਸ਼ਨ ਤੋਂ ਪਰਹੇਜ਼ ਕੀਤਾ ਜਾਵੇ।
5. ਨਿਕਾਹ ਦੀ ਮਹਿਫ਼ਲ ਤੇ ਰਿਸੈਪਸ਼ਨ (ਵਲੀਮਾ) ’ਚ ਪੈਗ਼ੰਬਰ ਮੁਹੰਮਦ ਦੇ ਆਦਰਸ਼ਾਂ ਦਾ ਪੂਰਾ ਖ਼ਿਆਲ ਰੱਖਿਆ ਜਾਵੇ।
6. ਵਿਆਹ ’ਚ ਗਾਉਣ-ਵਜਾਉਣ, ਵੀਡੀਓਗ੍ਰਾਫ਼ੀ, ਆਤਿਸ਼ਬਾਜ਼ੀ ਤੋਂ ਪਰਹੇਜ਼ ਰੱਖਿਆ ਜਾਵੇ।
7. ਨਿਕਾਹ ਦੇ ਨਿਰਧਾਰਤ ਸਮੇਂ ਦੀ ਪਾਬੰਦੀ ਨੂੰ ਲਾਜ਼ਮੀ ਬਣਾਉਣ ਦੀ ਕੋਸ਼ਿਸ਼ ਹੋਵੇ।
8. ਨਿਕਾਹ ਤੋਂ ਬਾਅਦ ਜੋੜੀ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰਨ ਲਈ ਪਾਬੰਦ ਬਣਾਇਆ ਜਾਵੇ।
9. ਸਮਾਜਕ ਸੁਧਾਰ ਕਮੇਟੀ ਦੇ ਸੁਨੇਹੇ ਦੂਰ-ਦੂਰ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਵੇ।
10. ਸਮਾਜਕ, ਧਾਰਮਿਕ, ਸਿਆਸੀ ਹਸਤੀਆਂ ਤੋਂ ਮੁਹਿੰਮ ਵਿੱਚ ਅੱਗੇ ਆਉਣ ਦਾ ਸੱਦਾ।
11. ਰਿਸੈਪਸ਼ਨ ’ਚ ਸ਼ਾਨੋ ਸ਼ੌਕਤ ਵਿਖਾਉਣ ਵਾਲਿਆਂ ਦੀ ਕਾਰਵਾਈ ਨੂੰ ਨਾਪਸੰਦ ਕੀਤਾ ਜਾਵੇ
ਗ਼ੌਰਤਲਬ ਹੈ ਕਿ ‘ਮੁਸਲਿਮ ਪਰਸਨਲ ਲਾੱਅ ਬੋਰਡ’ ਨੇ ਸਮਾਜਕ ਸੁਧਾਰ ਕਮੇਟੀ ਦਾ ਗਠਨ ਕੀਤਾ ਹੈ। ਦਹੇਜ ਦੀ ਮੰਗ ਤੋਂ ਤੰਗ ਆ ਕੇ ਗੁਜਰਾਤ ਦੀ 23 ਸਾਲਾ ਆਇਸ਼ਾ ਨੇ ਸਾਬਰਮਤੀ ਨਦੀ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀਤੋਂ ਪਹਿਲਾਂ ਉਸ ਨੇ ਵਿਡੀਓ ਬਣਾ ਕੇ ਦਹੇਜ ਖਾਤਰ ਸਹੁਰੇ ਪਰਿਵਾਰ ਵੱਲੋਂ ਤੰਗ ਕੀਤੇ ਜਾਣ ਦੀ ਪੋਲ ਵੀ ਖੋਲ੍ਹ ਦਿੱਤੀ ਸੀ।
ਇਹ ਵੀ ਪੜ੍ਹੋ: Amitabh Bachchan ਨੇ ਪੂਰੇ ਪਰਿਵਾਰ ਨਾਲ ਲਵਾਈ ਕੋਰੋਨਾ ਵੈਕਸੀਨ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904