Amitabh Bachchan ਨੇ ਪੂਰੇ ਪਰਿਵਾਰ ਨਾਲ ਲਵਾਈ ਕੋਰੋਨਾ ਵੈਕਸੀਨ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਅਮਿਤਾਭ ਨੇ ਆਪਣੇ ਬਲਾਗ ਅਕਾਊਂਟ ਵਿੱਚ ਕੋਵਿਡ ਵੈਕਸੀਨੇਸ਼ਨ ਲਾਉਣ ਦੇ ਤਜ਼ਰਬੇ ਬਾਰੇ ਡਿਟੇਲ ਵਿੱਚ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, "ਵੈਕਸੀਨੇਸ਼ਨ ਲਵਾ ਚੁੱਕਿਆ ਹਾਂ... ਸਭ ਠੀਕ ਹੈ। ਮੈਂ ਕੱਲ੍ਹ ਆਪਣੇ ਪਰਿਵਾਰ ਤੇ ਸਟਾਫ ਦਾ ਕੋਵਿਡ ਟੈਸਟ ਕਰਵਾ ਲਿਆ ਹੈ।
ਮੁੰਬਈ: ਬਾਲੀਵੁੱਡ ਸੁਪਰਸਟਾਰ ਅਮਿਤਾਭ ਨੇ ਕੋਰੋਨਾ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲੈ ਲਈ ਹੈ। ਇਸ ਦੀ ਜਾਣਕਾਰੀ ਅਮਿਤਾਭ ਬਚਨ ਨੇ ਆਪਣੇ ਬਲਾਗ ਤੇ ਸੋਸ਼ਲ ਮੀਡੀਆ ਅਕਾਉਂਟ ਰਾਹੀਂ ਫੈਨਸ ਨੂੰ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਭਿਸ਼ੇਕ ਬੱਚਨ ਨੂੰ ਛੱਡ ਕੇ ਉਨ੍ਹਾਂ ਦੇ ਬਾਕੀ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕੋਰੋਨਾ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲੈ ਲਈ ਹੈ। ਇਸ ਦੇ ਨਾਲ ਹੀ ਅਮਿਤਾਭ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਬਾਰੇ ਟਵੀਟ ਕਰ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ।
ਇਸ ਤੋਂ ਇਲਾਵਾ ਅਮਿਤਾਭ ਨੇ ਆਪਣੇ ਬਲਾਗ ਅਕਾਊਂਟ ਵਿੱਚ ਕੋਵਿਡ ਵੈਕਸੀਨੇਸ਼ਨ ਲਾਉਣ ਦੇ ਤਜ਼ਰਬੇ ਬਾਰੇ ਡਿਟੇਲ ਵਿੱਚ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, "ਵੈਕਸੀਨੇਸ਼ਨ ਲਵਾ ਚੁੱਕਿਆ ਹਾਂ... ਸਭ ਠੀਕ ਹੈ। ਮੈਂ ਕੱਲ੍ਹ ਆਪਣੇ ਪਰਿਵਾਰ ਤੇ ਸਟਾਫ ਦਾ ਕੋਵਿਡ ਟੈਸਟ ਕਰਵਾ ਲਿਆ ਹੈ। ਕੋਵਿਡ ਦੀ ਰਿਪੋਰਟ ਆ ਚੁੱਕੀ ਹੈ ...ਸਭ ਠੀਕ ਹਨ। ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ... ਇਸ ਲਈ ਵੈਕਸੀਨੇਸ਼ਨ ਵੀ ਲਵਾਇਆ ਗਿਆ ਹੈ...ਸਿਰਫ ਅਭਿਸ਼ੇਕ ਬੱਚਨ ਨੂੰ ਛੱਡ ਕੇ...ਉਹ ਫਿਲਹਾਲ ਸ਼ੂਟਿੰਗ ਲੋਕੇਸ਼ਨ 'ਤੇ ਹੈ ਤੇ ਜਲਦੀ ਹੀ ਵਾਪਸ ਆ ਜਾਵੇਗਾ। ਮੈਂ ਵੀ ਕੱਲ੍ਹ ਤੋਂ ਕੰਮ 'ਤੇ ਵਾਪਸੀ ਕਰ ਰਿਹਾ ਹਾਂ।
ਦੱਸ ਦਈਏ ਕਿ ਕੁਝ ਸਮਾਂ ਪਹਿਲਾ ਅਮਿਤਾਭ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਵੀ ਕੋਰੋਨਾਵਾਇਰਸ ਪੌਜ਼ੇਟਿਵ ਹੋਏ ਸੀ। ਦੋਵੇਂ ਹਸਪਤਾਲ ਵਿੱਚ ਭਰਤੀ ਸੀ ਜਿਸ ਦੌਰਾਨ ਅਮਿਤਾਭ ਬੱਚਨ ਨੇ ਪਹਿਲਾਂ ਕੋਰੋਨਾ ਨੂੰ ਮਾਤ ਦਿੱਤੀ ਤੇ ਉਨ੍ਹਾਂ ਤੋਂ ਬਾਅਦ ਅਭਿਸ਼ੇਕ ਨੇ ਕੋਰੋਨਾ ਨੂੰ ਮਾਤ ਦੇ ਘਰ ਵਾਪਸੀ ਕੀਤੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਬੱਚਨ ਪਰਿਵਾਰ ਵਿਚ ਸਿਰਫ ਜਯਾ ਬੱਚਨ ਨੂੰ ਛੱਡ ਕੇ ਬਾਕੀ ਸਾਰਾ ਪਰਿਵਾਰ ਕੋਰੋਨਾ ਪੌਜ਼ੇਟਿਵ ਹੋਇਆ ਸੀ।
ਇਹ ਵੀ ਪੜ੍ਹੋ: Punjab weekend lockdown: ਪੰਜਾਬ 'ਚ ਮੁੜ ਲੱਗੇਗਾ ਵੀਕਐਂਡ ਲੌਕਡਾਊਨ? ਕੈਪਟਨ ਨੇ ਦਿੱਤਾ ਸੰਕੇਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904