Punjab weekend lockdown: ਪੰਜਾਬ 'ਚ ਮੁੜ ਲੱਗੇਗਾ ਵੀਕਐਂਡ ਲੌਕਡਾਊਨ? ਕੈਪਟਨ ਨੇ ਦਿੱਤਾ ਸੰਕੇਤ
ਪੰਜਾਬ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 24644 ਹੋ ਗਈ ਹੈ। ਇਨ੍ਹਾਂ ਚੋਂ 334 ਮਰੀਜ਼ਾਂ ਨੂੰ ਆਕਸੀਜਨ ਤੇ 33 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੇ ਸਰਕਾਰ ਦੀਆਂ ਫਿਕਰਾਂ ਵਧਾ ਦਿੱਤੀਆਂ ਹਨ। ਇਸ ਦੇ ਮੱਦਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕੋਰੋਨਾ ਦੇ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ। ਇਸ ਦੌਰਾਨ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਵੀਕਐਂਡ ਲੌਕਡਾਊਨ ਦਾ ਇਸ਼ਾਰਾ ਵੀ ਦੇ ਦਿੱਤਾ ਹੈ। ਫਿਲਹਾਲ ਸੂਬੇ ਦੇ 12 ਜ਼ਿਲ੍ਹਿਆਂ 'ਚ ਨਾਈਟ ਕਰਫਿਊ ਲੱਗਿਆ ਹੋਇਆ ਹੈ।
ਦੱਸ ਦਈਏ ਕਿ ਕੈਪਤਾਨ ਨੇ ਕਿਹਾ ਕਿ ਸ਼ਨੀਵਾਰ ਨੂੰ ਲੋਕ ਇੱਕ ਦੂਜੇ ਦੇ ਵਧੇਰੇ ਸੰਪਰਕ ਵਿੱਚ ਆਉਂਦੇ ਹਨ। ਕੋਰੋਨਾ ਨਾਲ ਲੜਿਆ ਜਾ ਸਕਦਾ ਹੈ, ਜੇਕਰ ਲੋਕ ਇੱਕ-ਦੂਜੇ ਦੇ ਸੰਪਰਕ ਵਿੱਚ ਨਾ ਆਉਣ, ਟੀਕਾ ਲਵਾਉਣ ਤੇ ਮਾਸਕ ਪਹਿਨਣ।
ਕੈਪਟਨ ਨੇ ਸਾਫ਼ ਤੌਰ 'ਤੇ ਇਸਾਰਾ ਕੀਤਾ ਹੈ ਕਿ ਉਨ੍ਹਾਂ ਕੋਲ ਹਫ਼ਤਾਵਾਰੀ ਲੌਕਡਾਊਨ ਦਾ ਆਪਸ਼ਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਟੀਕਾ ਲਾਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੀ ਜਨਤਾ 'ਤੇ ਸਖ਼ਤ ਕਦਮ ਚੁੱਕਣਾ ਪਸੰਦ ਨਹੀਂ, ਪਰ ਲੋਕਾਂ ਦੀ ਜਾਨ ਬਚਾਉਣਾ ਜ਼ਰੂਰੀ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ ਕੋਰਨਾ ਵਿੱਚ ਵੱਧ ਰਹੇ ਕੇਸਾਂ ਅਤੇ ਮੌਤਾਂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਦਿਨੀਂ ਪੰਜਾਬ ਵਿੱਚ 60 ਲੋਕਾਂ ਦੀ ਮੌਤ ਹੋ ਗਈ, ਨਾਲ ਹੀ ਸੂਬੇ 'ਚ ਇਸ ਸਾਲ ਇੱਕ ਦਿਨ ਵਿਚ ਸਭ ਤੋਂ ਵੱਧ 3187 ਨਵੇਂ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ।
ਪਿਛਲੇ ਦਿਨੀਂ ਜਲੰਧਰ ਵਿਚ ਸਭ ਤੋਂ ਵੱਧ 416, ਮੁਹਾਲੀ ਵਿਚ 409, ਲੁਧਿਆਣਾ ਵਿਚ 376, ਅੰਮ੍ਰਿਤਸਰ ਵਿੱਚ 332, ਪਟਿਆਲੇ ਤੋਂ 268, ਹੁਸ਼ਿਆਰਪੁਰ ਵਿਚ 258, ਰੋਪੜ ਵਿਚ 186, ਬਠਿੰਡਾ ਵਿੱਚ 165, ਗੁਰਦਾਸਪੁਰ ਵਿੱਚ 127 ਤੇ ਕਪੂਰਥਲਾ ਵਿੱਚ 100 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ।
ਇਹ ਵੀ ਪੜ੍ਹੋ: ਵੱਡਾ ਸੁਆਲ: ਕੀ ਜੋਅ ਬਾਇਡੇਨ ਮੁੜ ਲਾਉਣਗੇ ਅਮਰੀਕਾ ਦੇ H-1B, H-2B, L-1 ਤੇ J-1 ਵੀਜ਼ਾ ’ਤੇ ਪਾਬੰਦੀ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904