ਰੋਹਿਤ ਸ਼ਰਮਾ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਇੰਗਲੈਂਡ ਦੌਰੇ ਤੋਂ ਪਹਿਲਾਂ ਕੀਤਾ ਵੱਡਾ ਐਲਾਨ
Rohit Sharma Retirement: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਤੁਰੰਤ ਪ੍ਰਭਾਵ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਹੈ। ਉਨ੍ਹਾਂ ਨੇ ਇੰਗਲੈਂਡ ਦੌਰੇ ਤੋਂ ਪਹਿਲਾਂ ਇਹ ਫੈਸਲਾ ਲਿਆ ਹੈ।

Rohit Sharma Retirement: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਤੁਰੰਤ ਪ੍ਰਭਾਵ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਹੈ। ਉਨ੍ਹਾਂ ਨੇ ਇੰਗਲੈਂਡ ਦੌਰੇ ਤੋਂ ਪਹਿਲਾਂ ਇਹ ਫੈਸਲਾ ਲਿਆ ਹੈ। ਇਸ ਦਾ ਮਤਲਬ ਹੈ ਕਿ ਇੰਗਲੈਂਡ ਦੌਰੇ ‘ਤੇ ਭਾਰਤੀ ਕ੍ਰਿਕਟ ਟੀਮ ਇੱਕ ਨਵੇਂ ਕਪਤਾਨ ਦੇ ਨਾਲ ਜਾਵੇਗੀ। ਟੈਸਟ ਮੈਚਾਂ ਵਿੱਚ ਰੋਹਿਤ ਸ਼ਰਮਾ ਨੂੰ ਲੈਕੇ ਕਾਫੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ।
ਦੱਸ ਦਈਏ ਕਿ ਰੋਹਿਤ ਨੂੰ ਟੈਸਟ ਮੈਚ ਦੀ ਕਪਤਾਨੀ ਦੇ ਅਹੁਦੇ ਤੋਂ ਹਟਾਏ ਜਾਣ ਦੀਆਂ ਰਿਪੋਰਟਾਂ ਵਾਇਰਲ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। 38 ਸਾਲਾ ਇਹ ਖਿਡਾਰੀ ਆਪਣੇ ਕਰੀਅਰ ਦੇ ਦੂਜੇ ਅੱਧ ਵਿੱਚ ਭਾਰਤ ਦਾ ਸਭ ਤੋਂ ਸਫਲ ਟੈਸਟ ਬੱਲੇਬਾਜ਼ ਹੈ, ਜਿਸ ਨੇ 67 ਟੈਸਟਾਂ ਵਿੱਚ 40.57 ਦੀ ਔਸਤ ਨਾਲ 12 ਸੈਂਕੜੇ ਅਤੇ 18 ਅਰਧ ਸੈਂਕੜੇ ਲਗਾ ਕੇ 4301 ਦੌੜਾਂ ਬਣਾਈਆਂ। ਆਪਣੀ ਕਪਤਾਨੀ ਹੇਠ, ਰੋਹਿਤ ਨੇ ਭਾਰਤ ਨੂੰ ਆਸਟ੍ਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਾਇਆ ਅਤੇ ਘਰੇਲੂ ਮੈਦਾਨ 'ਤੇ ਨਿਊਜ਼ੀਲੈਂਡ ਵਿਰੁੱਧ ਆਖਰੀ ਦੋ ਸੀਰੀਜ਼ ਅਤੇ ਆਸਟ੍ਰੇਲੀਆ ਵਿਰੁੱਧ ਬਾਰਡਰ-ਗਾਵਸਕਰ ਸੀਰੀਜ਼ ਜਿੱਤੀ।



















