IND Vs AUS: ਕੀ WTC ਫਾਈਨਲ ‘ਚ ਨਹੀਂ ਖ਼ੇਡ ਸਕਣਗੇ ਰੋਹਿਤ ਸ਼ਰਮਾ, ਨੈਟ ‘ਚ ਸੱਟ ਲੱਗਣ ‘ਤੇ ਅਪਡੇਟ ਆਇਆ ਸਾਹਮਣੇ
WTC Final 2023: ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ WTC ਫਾਈਨਲ ਤੋਂ ਇਕ ਦਿਨ ਪਹਿਲਾਂ ਸੱਟ ਲੱਗ ਗਈ ਹੈ। ਹਾਲਾਂਕਿ ਰੋਹਿਤ ਸ਼ਰਮਾ ਦੀ ਸੱਟ ਗੰਭੀਰ ਨਹੀਂ ਹੈ।
WTC Final 2023: 7 ਜੂਨ ਤੋਂ ਇੰਗਲੈਂਡ ਦੇ ਓਵਲ ਮੈਦਾਨ 'ਚ ਆਸਟਰੇਲੀਆ ਖਿਲਾਫ ਖੇਡੇ ਜਾਣ ਵਾਲੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੇ ਸਾਹਮਣੇ ਇਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਨੈੱਟ 'ਚ ਅੰਗੂਠੇ 'ਤੇ ਗੇਂਦ ਵੱਜ ਗਈ ਹੈ। ਰੋਹਿਤ ਸ਼ਰਮਾ ਗੇਂਦ ਲੱਗਣ ਤੋਂ ਤੁਰੰਤ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ।
ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਰੋਹਿਤ ਸ਼ਰਮਾ ਦੀ ਸੱਟ ਗੰਭੀਰ ਹੈ ਅਤੇ ਉਹ ਡਬਲਯੂਟੀਸੀ ਫਾਈਨਲ ਦਾ ਹਿੱਸਾ ਨਹੀਂ ਬਣ ਸਕਣਗੇ। ਹਾਲਾਂਕਿ ਕੁਝ ਸਮੇਂ ਬਾਅਦ ਰੋਹਿਤ ਸ਼ਰਮਾ ਮੈਦਾਨ 'ਚ ਅਭਿਆਸ ਕਰਨ ਲਈ ਵਾਪਸ ਪਰਤ ਗਏ। ਰੋਹਿਤ ਸ਼ਰਮਾ ਦਾ WTC ਫਾਈਨਲ 'ਚ ਖੇਡਣਾ ਹੁਣ ਫਿਕਸ ਮੰਨਿਆ ਜਾ ਰਿਹਾ ਹੈ।
ਰੋਹਿਤ ਸ਼ਰਮਾ ਦੀ ਸੱਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋਈਆਂ ਸਨ। ਦੱਸ ਦਈਏ ਕਿ ਰੋਹਿਤ ਸ਼ਰਮਾ ਨੈੱਟ 'ਚ ਗੇਂਦ ਲੱਗਣ ਤੋਂ ਤੁਰੰਤ ਬਾਅਦ ਹੀ ਫਿਜ਼ੀਓ ਮੈਦਾਨ 'ਚ ਪਹੁੰਚੇ। ਰੋਹਿਤ ਸ਼ਰਮਾ ਦੇ ਖੱਬੇ ਅੰਗੂਠੇ 'ਤੇ ਟੇਪ ਲਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਹਾਲਾਂਕਿ, ਜਦੋਂ ਟੀਮ ਇੰਡੀਆ ਦੇ ਖਿਡਾਰੀ ਡਬਲਯੂਟੀਸੀ ਫਾਈਨਲ ਲਈ ਆਖਰੀ ਨੈੱਟ ਸੈਸ਼ਨ ਖੇਡ ਰਹੇ ਸਨ ਤਾਂ ਰੋਹਿਤ ਸ਼ਰਮਾ ਮੈਦਾਨ 'ਚ ਪਰਤ ਆਏ।
ਇਹ ਵੀ ਪੜ੍ਹੋ: WTC ਫਾਈਨਲ ਤੋਂ ਪਹਿਲਾਂ ਭਾਰਤ ਦੇ ਇਸ ਤੇਜ਼ ਗੇਂਦਬਾਜ਼ ਨੇ ਕੀਤੀ ਮੰਗਣੀ, ਸਾਹਮਣੇ ਆਈ ਕਪਲ ਦੀ ਤਸਵੀਰ
ਰੋਹਿਤ ਸ਼ਰਮਾ ਦੀ ਵਾਪਸੀ ਨੇ ਪ੍ਰਸ਼ੰਸਕਾਂ ਨੇ ਸੁਖ ਦਾ ਸਾਹ ਲਿਆ। ਹੁਣ ਇਹ ਪੁਸ਼ਟੀ ਹੋ ਗਈ ਹੈ ਕਿ ਰੋਹਿਤ ਸ਼ਰਮਾ ਦੀ ਸੱਟ ਗੰਭੀਰ ਨਹੀਂ ਹੈ ਅਤੇ ਉਹ ਡਬਲਯੂਟੀਸੀ ਫਾਈਨਲ ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਫਿੱਟ ਹਨ।
ਪਹਿਲਾਂ ਹੀ ਮੁਸ਼ਕਿਲ ਵਿੱਚ ਹੈ ਭਾਰਤੀ ਟੀਮ
WTC ਫਾਈਨਲ ਤੋਂ ਪਹਿਲਾਂ ਟੀਮ ਇੰਡੀਆ ਆਪਣੇ ਖਿਡਾਰੀਆਂ ਦੀ ਸੱਟ ਨਾਲ ਜੂਝ ਰਹੀ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿੱਠ ਦੀ ਸਰਜਰੀ ਕਾਰਨ ਫਾਈਨਲ ਦਾ ਹਿੱਸਾ ਨਹੀਂ ਬਣ ਸਕੇ। ਟੀਮ ਇੰਡੀਆ ਦੇ ਸਭ ਤੋਂ ਵੱਡੇ ਗੇਮ ਚੇਂਜਰ ਰਿਸ਼ਭ ਪੰਤ ਵੀ ਫਾਈਨਲ ਮੈਚ ਤੋਂ ਬਾਹਰ ਹੋ ਗਏ ਹਨ। ਮੱਧਕ੍ਰਮ ਨੂੰ ਮਜ਼ਬੂਤ ਕਰਨ ਵਾਲੇ ਸ਼੍ਰੇਅਸ ਅਈਅਰ ਵੀ ਪਿੱਠ ਦੀ ਸਮੱਸਿਆ ਕਾਰਨ ਫਾਈਨਲ ਮੈਚ ਤੋਂ ਬਾਹਰ ਹੋ ਗਏ ਹਨ। ਕੇਐਲ ਰਾਹੁਲ ਵੀ ਸੱਟ ਕਾਰਨ ਡਬਲਯੂਟੀਸੀ ਫਾਈਨਲ ਤੋਂ ਬਾਹਰ ਹੋ ਗਏ ਸਨ।
ਇਹ ਵੀ ਪੜ੍ਹੋ: WTC Final: ਇਤਿਹਾਸ ਬਣਾਉਣ ਦੇ ਨੇੜੇ ਕਿੰਗ ਕੋਹਲੀ, ਡੋਨ ਬ੍ਰੈਡਮੈਨ ਤੋਂ ਸਿਰਫ਼ ਇੱਕ ਕਦਮ ਪਿੱਛੇ...