![ABP Premium](https://cdn.abplive.com/imagebank/Premium-ad-Icon.png)
Rohit Sharma: ਲਾਈਵ ਮੈਚ 'ਚ ਉਤਰੀ ਰੋਹਿਤ ਸ਼ਰਮਾ ਦੀ ਪੈਂਟ, ਪਤਨੀ ਰਿਤਿਕਾ ਹੋਈ 'ਸ਼ਰਮਸਾਰ', ਰਿਐਕਸ਼ਨ ਵਾਇਰਲ
Rohit Sharma Pants Came Off: ਰੋਹਿਤ ਸ਼ਰਮਾ ਨੇ ਆਈਪੀਐਲ 2024 ਦੇ 29ਵੇਂ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਲਈ ਸੈਂਕੜਾ ਜੜਿਆ। ਹਾਲਾਂਕਿ ਉਨ੍ਹਾਂ ਦਾ ਸੈਂਕੜਾ ਟੀਮ ਨੂੰ ਚੇਨਈ ਸੁਪਰ ਕਿੰਗਜ਼ ਖਿਲਾਫ
![Rohit Sharma: ਲਾਈਵ ਮੈਚ 'ਚ ਉਤਰੀ ਰੋਹਿਤ ਸ਼ਰਮਾ ਦੀ ਪੈਂਟ, ਪਤਨੀ ਰਿਤਿਕਾ ਹੋਈ 'ਸ਼ਰਮਸਾਰ', ਰਿਐਕਸ਼ਨ ਵਾਇਰਲ Rohit Sharma's PANTS Come-Off While Fielding During MI vs CSK IPL 2024 Match Watch Video here Rohit Sharma: ਲਾਈਵ ਮੈਚ 'ਚ ਉਤਰੀ ਰੋਹਿਤ ਸ਼ਰਮਾ ਦੀ ਪੈਂਟ, ਪਤਨੀ ਰਿਤਿਕਾ ਹੋਈ 'ਸ਼ਰਮਸਾਰ', ਰਿਐਕਸ਼ਨ ਵਾਇਰਲ](https://feeds.abplive.com/onecms/images/uploaded-images/2024/04/15/f3fed44ccc6dbc79f3010bf4ea3aa8ee1713155324092709_original.jpg?impolicy=abp_cdn&imwidth=1200&height=675)
Rohit Sharma Pants Came Off: ਰੋਹਿਤ ਸ਼ਰਮਾ ਨੇ ਆਈਪੀਐਲ 2024 ਦੇ 29ਵੇਂ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਲਈ ਸੈਂਕੜਾ ਜੜਿਆ। ਹਾਲਾਂਕਿ ਉਨ੍ਹਾਂ ਦਾ ਸੈਂਕੜਾ ਟੀਮ ਨੂੰ ਚੇਨਈ ਸੁਪਰ ਕਿੰਗਜ਼ ਖਿਲਾਫ ਜਿੱਤ ਦਿਵਾਉਣ 'ਚ ਮਦਦ ਨਹੀਂ ਕਰ ਸਕਿਆ। ਰੋਹਿਤ ਨੇ 63 ਗੇਂਦਾਂ ਵਿੱਚ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 105* ਦੌੜਾਂ ਦੀ ਪਾਰੀ ਖੇਡੀ। ਭਾਵੇਂ ਹੀ ਮੁੰਬਈ ਜਿੱਤ ਨਹੀਂ ਸਕੀ ਪਰ ਹਿਟਮੈਨ ਦੇ ਸੈਂਕੜੇ ਨੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਇਸੇ ਤਰ੍ਹਾਂ ਫੀਲਡਿੰਗ ਦੌਰਾਨ ਰੋਹਿਤ ਸ਼ਰਮਾ ਦੀ ਪੈਂਟ ਉਤਰਦਿਆਂ ਹੀ ਪ੍ਰਸ਼ੰਸਕਾਂ ਨੂੰ ਹੱਸਣ ਦਾ ਮੌਕਾ ਮਿਲਿਆ। ਇਸ ਦੌਰਾਨ ਪਤਨੀ ਰਿਤਿਕਾ ਨੂੰ ਸ਼ਰਮਿੰਦਗੀ ਝੱਲਣੀ ਪਈ।
ਲਾਈਵ ਮੈਚ 'ਚ ਫੀਲਡਿੰਗ ਕਰਦੇ ਸਮੇਂ ਰੋਹਿਤ ਸ਼ਰਮਾ ਦੀ ਪੈਂਟ ਉਤਰ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਨਾਲ ਕੈਚ ਕਰਨ ਦੀ ਕੋਸ਼ਿਸ਼ ਦੌਰਾਨ ਵਾਪਰੀ। 12ਵੇਂ ਓਵਰ ਦੀ ਚੌਥੀ ਗੇਂਦ 'ਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ ਲੈੱਗ ਸਾਈਡ ਵੱਲ ਸ਼ਾਟ ਖੇਡਿਆ। ਇਸ ਪਾਸੇ ਰੋਹਿਤ ਸ਼ਰਮਾ ਫੀਲਡਿੰਗ ਕਰ ਰਹੇ ਸਨ। ਗੇਂਦ ਨੂੰ ਹਵਾ ਵਿੱਚ ਦੇਖ ਕੇ ਰੋਹਿਤ ਸ਼ਰਮਾ ਗੇਂਦ ਨੂੰ ਫੜਨ ਲਈ ਦੌੜਿਆ। ਪਰ ਕਾਫੀ ਕੋਸ਼ਿਸ਼ ਦੇ ਬਾਅਦ ਵੀ ਉਹ ਕੈਚ ਨਹੀਂ ਫੜ ਸਕਿਆ ਪਰ ਇਸ ਦੌਰਾਨ ਉਸਦੀ ਪੈਂਟ ਖਿਸਕ ਗਈ।
View this post on Instagram
ਰੋਹਿਤ ਸ਼ਰਮਾ ਦੇ ਇਸ ਮੋਏ-ਮੋਏ ਮੋਮੈਂਟ 'ਤੇ ਪਤਨੀ ਰਿਤਿਕਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਘਟਨਾ ਨੂੰ ਦੇਖ ਕੇ ਰਿਤਿਕਾ ਪੂਰੀ ਤਰ੍ਹਾਂ ਸ਼ਰਮਸਾਰ ਹੋ ਗਈ, ਜੋ ਸਟੈਂਡ 'ਤੇ ਬੈਠ ਕੇ ਮੈਚ ਦੇਖ ਰਹੀ ਸੀ।
ਰੋਹਿਤ ਦੇ ਸੈਂਕੜੇ ਦੇ ਬਾਵਜੂਦ ਮੁੰਬਈ ਮੈਚ ਹਾਰ ਗਈ
ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 4 ਵਿਕਟਾਂ 'ਤੇ 206 ਦੌੜਾਂ ਬਣਾਈਆਂ। ਫਿਰ ਟੀਚੇ ਦਾ ਪਿੱਛਾ ਕਰਨ ਆਈ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ 'ਚ 6 ਵਿਕਟਾਂ 'ਤੇ 186 ਦੌੜਾਂ ਹੀ ਬਣਾ ਸਕੀ। ਓਪਨਿੰਗ 'ਤੇ ਆਏ ਰੋਹਿਤ ਸ਼ਰਮਾ ਨੇ ਸੈਂਕੜਾ ਖੇਡਿਆ ਅਤੇ 63 ਗੇਂਦਾਂ 'ਚ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 105* ਦੌੜਾਂ ਬਣਾਈਆਂ। ਹਾਲਾਂਕਿ ਰੋਹਿਤ ਦਾ ਇਹ ਸੈਂਕੜਾ ਮੁੰਬਈ ਨੂੰ ਜਿੱਤ ਦੀ ਰੇਖਾ ਤੋਂ ਪਾਰ ਨਹੀਂ ਕਰ ਸਕਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)