(Source: ECI/ABP News/ABP Majha)
T20 World Cup 2024: ਟੀ-20 ਵਿਸ਼ਵ ਕੱਪ ਲਈ ਰੋਹਿਤ ਨੇ BCCI ਨੂੰ ਦਿੱਤਾ ਇਹ ਸੁਝਾਅ? ਕੀ ਵਿਰਾਟ ਨੂੰ ਮਿਲੇਗਾ ਇਸਦਾ ਲਾਭ
India T20 World Cup squad: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਜਲਦ ਹੀ ਟੀ-20 ਵਿਸ਼ਵ ਕੱਪ 2024 ਲਈ ਟੀਮ ਦਾ ਐਲਾਨ ਕਰਨ ਜਾ ਰਿਹਾ ਹੈ। ਇਸ ਵੱਡੇ ਐਲਾਨ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ
India T20 World Cup squad: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਜਲਦ ਹੀ ਟੀ-20 ਵਿਸ਼ਵ ਕੱਪ 2024 ਲਈ ਟੀਮ ਦਾ ਐਲਾਨ ਕਰਨ ਜਾ ਰਿਹਾ ਹੈ। ਇਸ ਵੱਡੇ ਐਲਾਨ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਅਹਿਮ ਸੁਝਾਅ ਦਿੱਤਾ ਹੈ। ਜਿਸ ਕਾਰਨ ਟੀਮ ਦੀ ਬੱਲੇਬਾਜ਼ੀ ਲਾਈਨਅੱਪ ਮਜ਼ਬੂਤ ਹੋ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਬੀਸੀਸੀਆਈ ਰੋਹਿਤ ਸ਼ਰਮਾ ਦੇ ਸੁਝਾਅ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ।
ਰੋਹਿਤ ਸ਼ਰਮਾ ਦਾ ਸੁਝਾਅ ਕੀ ?
ਈਐਸਪੀਐਨ ਕ੍ਰਿਕ ਇਨਫੋ ਦੀ ਰਿਪੋਰਟ ਦੇ ਅਨੁਸਾਰ, ਭਾਰਤੀ ਕਪਤਾਨ ਰੋਹਿਤ ਸ਼ਰਮਾ ਚਾਹੁੰਦੇ ਹਨ ਕਿ ਵਿਰਾਟ ਕੋਹਲੀ ਨੂੰ ਭਾਰਤ ਦੇ ਟੀ-20 ਵਿਸ਼ਵ ਕੱਪ 2024 ਲਈ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਜਾਵੇ। ਕੋਹਲੀ ਦੇ ਸ਼ਾਮਲ ਹੋਣ ਦਾ ਮਤਲਬ ਇਹ ਵੀ ਹੈ ਕਿ ਉਸ ਦਾ ਤਜਰਬਾ ਅਤੇ ਸ਼ਾਂਤ ਦਿਮਾਗ ਟੀਮ ਲਈ ਲਾਭਦਾਇਕ ਹੋਵੇਗਾ।
ਮਜ਼ਬੂਤ ਖਿਡਾਰੀਆਂ ਦੀ ਲੱਗੀ ਕਤਾਰ
ਟੀਮ ਇੰਡੀਆ ਲਈ ਅਸਲ ਚੁਣੌਤੀ ਹੁਣ ਸ਼ੁਰੂ ਹੋ ਗਈ ਹੈ। ਰੋਹਿਤ, ਰਾਹੁਲ, ਕੋਹਲੀ ਅਤੇ ਸੂਰਿਆਕੁਮਾਰ ਯਾਦਵ ਦਾ ਚਾਰ ਚੋਟੀ ਦੇ ਬੱਲੇਬਾਜ਼ ਬਣਨਾ ਲਗਭਗ ਤੈਅ ਹੈ। ਪਰ ਟੀਮ ਵਿੱਚ ਹੋਰ ਮਜ਼ਬੂਤ ਖਿਡਾਰੀਆਂ ਨੂੰ ਸ਼ਾਮਲ ਕਰਨਾ ਹੋਵੇਗਾ। ਜੇਕਰ ਸ਼ਿਵਮ ਦੂਬੇ ਅਤੇ ਰਿੰਕੂ ਸਿੰਘ ਵਰਗੇ ਵਿਸਫੋਟਕ ਬੱਲੇਬਾਜ਼ਾਂ ਨੂੰ ਟੀਮ 'ਚ ਰੱਖਣਾ ਹੈ ਤਾਂ ਮੁਸ਼ਕਿਲ ਫੈਸਲਾ ਲੈਣਾ ਹੋਵੇਗਾ। ਟੀਮ ਨੂੰ ਰਿਜ਼ਰਵ ਵਿਕਟਕੀਪਰ ਜਾਂ ਰਿਜ਼ਰਵ ਗੇਂਦਬਾਜ਼ਾਂ ਵਿੱਚੋਂ ਕਿਸੇ ਇੱਕ ਨੂੰ ਬਾਹਰ ਰੱਖਣਾ ਹੋਵੇਗਾ। ਅਜਿਹੇ 'ਚ ਗੇਂਦਬਾਜ਼ੀ ਜਾਂ ਵਿਕਟਕੀਪਿੰਗ ਥੋੜੀ ਕਮਜ਼ੋਰ ਹੋ ਸਕਦੀ ਹੈ।
ਤੇਜ਼ ਗੇਂਦਬਾਜ਼ੀ ਵੀ ਚਿੰਤਾ ਦਾ ਵਿਸ਼ਾ
ਹੁਣ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਮੁਹੰਮਦ ਸ਼ਮੀ ਦੀ ਸੱਟ ਕਾਰਨ ਤੇਜ਼ ਗੇਂਦਬਾਜ਼ੀ ਨੂੰ ਲੈ ਕੇ ਚਿੰਤਾ ਹੈ। ਜਸਪ੍ਰੀਤ ਬੁਮਰਾਹ ਨਾਲ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ, ਇਹ ਵੀ ਵੱਡੀ ਚੁਣੌਤੀ ਹੈ। ਹਾਲਾਂਕਿ ਨਵੀਂ ਗੇਂਦ ਨੂੰ ਸਵਿੰਗ ਕਰਨ ਵਿੱਚ ਮਾਹਿਰ ਅਰਸ਼ਦੀਪ ਸਿੰਘ ਨੂੰ ਮੌਕਾ ਮਿਲ ਸਕਦਾ ਹੈ।
ਭਾਰਤੀ ਟੀਮ 'ਚ ਕੋਲ ਮਜ਼ਬੂਤ ਕ੍ਰਿਕਟਰ!
ਟੌਪ ਕ੍ਰਮ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ
ਮਿਡਲ ਅਤੇ ਲੋਅਰ ਮਿਡਲ ਆਰਡਰ: ਸੰਜੂ ਸੈਮਸਨ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਿੰਕੂ ਸਿੰਘ।
ਸਪਿੰਨਰ: ਕੁਲਦੀਪ ਯਾਦਵ
ਤੇਜ਼ ਗੇਂਦਬਾਜ਼: ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਅਵੇਸ਼ ਖਾਨ/ਮੁਹੰਮਦ ਸਿਰਾਜ
ਹੋਰ ਦਾਅਵੇਦਾਰ: ਕੇਐਲ ਰਾਹੁਲ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਸੰਦੀਪ ਸ਼ਰਮਾ