Round-Robin Format: ਰਾਊਂਡ ਰੋਬਿਨ ਫਾਰਮੈਟ 'ਚ ਖੇਡਿਆ ਜਾਵੇਗਾ 2023 ਵਨਡੇ ਵਿਸ਼ਵ ਕੱਪ, ਜਾਣੋ ਇਸ ਫਾਰਮੈਟ ਬਾਰੇ ਪੂਰੀ ਜਾਣਕਾਰੀ
ICC World Cup 2023: 2023 ਵਨਡੇ ਵਿਸ਼ਵ ਕੱਪ ਦੇ ਅਧਿਕਾਰਤ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਮੈਗਾ ਈਵੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਦਕਿ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ।
ODI World Cup 2023, Round-robin Format: ਭਾਰਤ ਵਿੱਚ ਹੋਣ ਵਾਲੇ ਆਗਾਮੀ ਵਨਡੇ ਵਰਲਡ ਕੱਪ 2023 ਦੇ ਕਾਰਜਕ੍ਰਮ ਦਾ ਐਲਾਨ ਕਰ ਦਿੱਤਾ ਹੈ। 5 ਅਕਤੂਬਰ ਨੂੰ ਇਸ ਮੈਗਾ ਈਵੈਂਟ ਦਾ ਪਹਿਲਾ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਵਨਡੇ ਵਰਲਡ ਕੱਪ 2023 ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ ਰਾਊਂਡ ਰੋਬਿਨ ਫਾਰਮੈਟ ਦੇ ਤਹਿਤ ਮੈਚ ਖੇਡੇ ਜਾਣਗੇ। ਸਾਰੀਆਂ ਟੀਮਾਂ ਨੂੰ ਕੁੱਲ 9 ਮੈਚ ਖੇਡਣ ਦਾ ਮੌਕਾ ਮਿਲੇਗਾ।
ਵਨਡੇ ਵਰਲਡ ਕੱਪ ਦੇ ਇਤਿਹਾਸ ਵਿੱਚ ਤੀਜੀ ਵਾਰ ਇਹ ਟੂਰਨਾਮੈਂਟ ਰਾਊਂਡ ਰੋਬਿਨ ਫਾਰਮੈਟ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸਾਲ 1992 'ਚ ਪਹਿਲੀ ਵਾਰ ਇਸ ਫਾਰਮੈਟ 'ਚ ਵਿਸ਼ਵ ਕੱਪ ਦੇ ਮੈਚ ਕਰਵਾਏ ਗਏ ਸਨ, ਜਦਕਿ ਦੂਜੀ ਵਾਰ ਸਾਲ 2019 'ਚ ਵਨਡੇ ਵਰਲਡ 'ਚ ਇਸ ਫਾਰਮੈਟ ਦੇ ਤਹਿਤ ਮੈਚ ਖੇਡੇ ਗਏ ਸਨ।
ਆਖ਼ਰ ਕੀ ਹੈ ਰਾਊਂਡ ਰੋਬਿਨ ਫਾਰਮੈਟ?
ਆਗਾਮੀ ਵਨਡੇ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ 10 ਟੀਮਾਂ ਨੂੰ ਰਾਊਂਡ ਰੋਬਿਨ ਫਾਰਮੈਟ 'ਚ ਇਕ-ਦੂਜੇ ਖਿਲਾਫ ਖੇਡਣ ਦਾ ਮੌਕਾ ਮਿਲੇਗਾ। ਅਜਿਹੇ 'ਚ ਸਾਰੀਆਂ ਟੀਮਾਂ ਕੁੱਲ 9 ਮੈਚ ਖੇਡਣਗੀਆਂ। ਇਸ ਤਰ੍ਹਾਂ ਜਿਹੜੀਆਂ ਟੀਮਾਂ ਜ਼ਿਆਦਾ ਮੈਚ ਜਿੱਤ ਕੇ ਟਾਪ-4 ਵਿੱਚ ਆਪਣੀ ਥਾਂ ਬਣਾ ਲੈਂਦੀਆਂ ਹਨ, ਉਹ ਸਿੱਧੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲੈਣਗੀਆਂ।
ਇਸ ਤੋਂ ਬਾਅਦ ਨਾਕਆਊਟ ਮੈਚ ਸ਼ੁਰੂ ਹੋਣਗੇ। ਪੁਆਇੰਟ ਟੇਬਲ 'ਚ ਨੰਬਰ-1 ‘ਤੇ ਰਹਿਣ ਵਾਲੀ ਟੀਮ ਨੰਬਰ-4 ਨਾਲ ਭਿੜੇਗੀ, ਜਦਕਿ ਨੰਬਰ-2 ਦਾ ਸੈਮੀਫਾਈਨਲ ਮੈਚ ਨੰਬਰ-3 ਨਾਲ ਹੋਵੇਗਾ। ਜੇਤੂ ਟੀਮਾਂ ਫਾਈਨਲ ਮੈਚ ਵਿੱਚ ਆਪਣੀ ਥਾਂ ਪੱਕੀ ਕਰ ਲੈਣਗੀਆਂ।
ਇਹ ਵੀ ਪੜ੍ਹੋ: ICC ODI World Cup 2023 Schedule: 15 ਅਕਤੂਬਰ ਨੂੰ ਹੋਵੇਗਾ ਭਾਰਤ-ਪਾਕਿਸਤਾਨ ਦਾ ਮੁਕਾਬਲਾ, ਪੜ੍ਹੋ ਵਿਸ਼ਵ ਕੱਪ ਦਾ ਪੂਰਾ ਸ਼ਡਿਊਲ
ਇਸ ਫਾਰਮੈਟ ਤਹਿਤ ਖੇਡੇ ਜਾ ਰਹੇ ਟੂਰਨਾਮੈਂਟ ਕਾਰਨ ਸਾਰੀਆਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਟੀਮ ਲਈ ਹਰ ਮੈਚ ਅਹਿਮ ਹੋਣ ਦੇ ਨਾਲ ਹੀ ਟਾਪ-4 'ਚ ਜਗ੍ਹਾ ਬਣਾਉਣ ਲਈ ਰੋਮਾਂਚਕ ਲੜਾਈ ਵੀ ਹੈ।
ਰਾਊਂਡ ਰੋਬਿਨ ਫਾਰਮੈਟ 'ਚ ਇਦਾਂ ਦਾ ਰਿਹਾ ਭਾਰਤ ਦਾ ਪ੍ਰਦਰਸ਼ਨ
ਰਾਊਂਡ ਰੋਬਿਨ ਫਾਰਮੈਟ 'ਚ ਖੇਡੇ ਗਏ ਵਨਡੇ ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਸਾਲ 1992 'ਚ ਜਦੋਂ ਇਸ ਫਾਰਮੈਟ 'ਚ ਪਹਿਲੀ ਵਾਰ ਟੂਰਨਾਮੈਂਟ ਖੇਡਿਆ ਗਿਆ ਸੀ ਤਾਂ ਭਾਰਤ ਟਾਪ-4 'ਚ ਵੀ ਜਗ੍ਹਾ ਨਹੀਂ ਬਣਾ ਸਕਿਆ ਸੀ। ਦੂਜੇ ਪਾਸੇ ਸਾਲ 2019 'ਚ ਜਦੋਂ ਦੂਜੀ ਵਾਰ ਰਾਊਂਡ ਰੌਬਿਨ ਫਾਰਮੈਟ 'ਚ ਵਨਡੇ ਵਿਸ਼ਵ ਕੱਪ ਖੇਡਿਆ ਗਿਆ ਤਾਂ ਸੈਮੀਫਾਈਨਲ ਮੈਚ 'ਚ ਨਿਊਜ਼ੀਲੈਂਡ ਖਿਲਾਫ ਹਾਰ ਨਾਲ ਭਾਰਤੀ ਟੀਮ ਦਾ ਸਫਰ ਖਤਮ ਹੋ ਗਿਆ।
ਇਹ ਵੀ ਪੜ੍ਹੋ: ICC World Cup 2023: 5 ਅਕਤੂਬਰ ਤੋਂ ਹੋਵੇਗਾ ਕ੍ਰਿਕੇਟ ਵਰਲਡ ਕੱਪ ਦਾ ਆਗ਼ਾਜ਼, ਜਾਣੋ ਹਰ ਮੈਚ ਦੀ ਅਪਡੇਟ ਬੱਸ ਇੱਕ ਕਲਿੱਕ ਨਾਲ