IPL 2024: ਹਾਰਦਿਕ ਪਾਂਡਿਆ ਨਾਲੋਂ ਬਿਹਤਰ ਕਪਤਾਨ ਹੋਏਗਾ ਸ਼ੁਭਮਨ ਗਿੱਲ? ਇਹ ਕੀ ਬੋਲ ਗਿਆ ਗੁਜਰਾਤ ਟਾਈਟਨਸ ਦਾ ਖਿਡਾਰੀ
Shubman Gill IPL 2024: ਆਈਪੀਐਲ 2024 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸੀਜ਼ਨ ਲਈ ਇੱਕ ਮਿੰਨੀ ਨਿਲਾਮੀ ਦਾ ਆਯੋਜਨ ਕੀਤਾ ਜਾਵੇਗਾ। ਇੰਡੀਅਨ ਪ੍ਰੀਮੀਅਰ ਲੀਗ 2024 ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਵੇਗੀ।
Shubman Gill IPL 2024: ਆਈਪੀਐਲ 2024 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸੀਜ਼ਨ ਲਈ ਇੱਕ ਮਿੰਨੀ ਨਿਲਾਮੀ ਦਾ ਆਯੋਜਨ ਕੀਤਾ ਜਾਵੇਗਾ। ਇੰਡੀਅਨ ਪ੍ਰੀਮੀਅਰ ਲੀਗ 2024 ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਟੀਮਾਂ ਨੇ ਖਿਡਾਰੀਆਂ ਦੀ ਰਿਲੀਜ਼ ਅਤੇ ਰਿਟਰਨ ਲਿਸਟ ਵੀ ਜਾਰੀ ਕਰ ਦਿੱਤੀ ਹੈ। ਹਾਰਦਿਕ ਪਾਂਡਿਆ ਗੁਜਰਾਤ ਟਾਈਟਨਸ ਨੂੰ ਛੱਡ ਚੁੱਕੇ ਹਨ। ਉਹ ਮੁੰਬਈ ਇੰਡੀਅਨਜ਼ ਨਾਲ ਜੁੜ ਗਏ ਹਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਸ਼ੁਭਮਨ ਗਿੱਲ ਨੂੰ ਗੁਜਰਾਤ ਦਾ ਕਪਤਾਨ ਬਣਾਇਆ ਗਿਆ ਹੈ। ਗੁਜਰਾਤ ਦੇ ਖਿਡਾਰੀ ਸਾਈ ਸੁਦਰਸ਼ਨ ਨੇ ਗਿੱਲ ਬਾਰੇ ਪ੍ਰਤੀਕਿਰਿਆ ਦਿੱਤੀ ਹੈ।
ਸਾਈ ਸੁਦਰਸ਼ਨ ਦਾ ਮੰਨਣਾ ਹੈ ਕਿ ਸ਼ੁਭਮਨ ਗੁਜਰਾਤ ਲਈ ਚੰਗਾ ਕਪਤਾਨ ਸਾਬਤ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕਿ ਉਹ ਹਾਰਦਿਕ ਤੋਂ ਬਿਹਤਰ ਕਪਤਾਨ ਹੋਣਗੇ ਜਾਂ ਨਹੀਂ। ਇੰਡੀਆ ਟੂਡੇ ਦੀ ਇਕ ਖਬਰ ਮੁਤਾਬਕ ਸੁਦਰਸ਼ਨ ਨੇ ਕਿਹਾ, ''ਗਿੱਲ ਬਹੁਤ ਹੀ ਚੁਸਤ ਕ੍ਰਿਕਟਰ ਹੈ। ਉਹ ਯਕੀਨੀ ਤੌਰ 'ਤੇ ਬਹੁਤ ਵਧੀਆ ਕਪਤਾਨ ਹੋਵੇਗਾ। ਗਿੱਲ ਨਾਲ ਮੇਰੀ ਚੰਗੀ ਟਿਊਨਿੰਗ ਹੈ। ਉਸ ਨੂੰ ਦੇਖ ਕੇ ਮੈਂ ਬੱਲੇਬਾਜ਼ ਦੇ ਤੌਰ 'ਤੇ ਖੁਦ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹਾਂ। ਸ਼ੁਭਮਨ ਨਾਲ ਜੁੜੀਆਂ ਕਈ ਗੱਲਾਂ ਹਨ ਜੋ ਮੈਨੂੰ ਪਸੰਦ ਹਨ।
ਟੀਮ ਦੇ ਮਾਹੌਲ ਬਾਰੇ ਉਨ੍ਹਾਂ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਇੰਨੇ ਮੌਕੇ ਮਿਲਣ ਦੀ ਉਮੀਦ ਨਹੀਂ ਸੀ। ਆਈਪੀਐਲ ਵਿੱਚ ਕਈ ਨੌਜਵਾਨ ਖਿਡਾਰੀ ਹਨ ਜੋ ਪ੍ਰਤਿਭਾਸ਼ਾਲੀ ਹਨ। ਪਰ ਹਰ ਕਿਸੇ ਨੂੰ ਇੰਨੇ ਮੌਕੇ ਨਹੀਂ ਮਿਲਦੇ। ਟੀਮ ਨੇ ਮੈਨੂੰ ਖੇਡਣ ਦਾ ਮੌਕਾ ਦਿੱਤਾ, ਇਹ ਮੇਰੇ ਲਈ ਵੱਡੀ ਗੱਲ ਹੈ।
ਧਿਆਨਯੋਗ ਹੈ ਕਿ ਸਾਈ ਸੁਦਰਸ਼ਨ ਨੇ ਆਈਪੀਐਲ ਵਿੱਚ ਹੁਣ ਤੱਕ 13 ਮੈਚ ਖੇਡੇ ਹਨ। ਇਸ ਦੌਰਾਨ 507 ਦੌੜਾਂ ਬਣਾਈਆਂ ਹਨ। ਉਸ ਨੇ ਆਈਪੀਐਲ ਵਿੱਚ 4 ਅਰਧ ਸੈਂਕੜੇ ਵੀ ਲਗਾਏ ਹਨ। ਆਈਪੀਐਲ ਵਿੱਚ ਸਾਈ ਦਾ ਸਰਵੋਤਮ ਸਕੋਰ 96 ਦੌੜਾਂ ਰਿਹਾ ਹੈ। ਸ਼ੁਭਮਨ ਗਿੱਲ ਦੀ ਗੱਲ ਕਰੀਏ ਤਾਂ ਉਹ ਆਈਪੀਐਲ ਵਿੱਚ 91 ਮੈਚ ਖੇਡ ਚੁੱਕੇ ਹਨ। ਇਸ ਦੌਰਾਨ 2790 ਦੌੜਾਂ ਬਣਾਈਆਂ ਹਨ। ਗਿੱਲ ਨੇ ਆਈਪੀਐਲ ਵਿੱਚ 3 ਸੈਂਕੜੇ ਅਤੇ 18 ਅਰਧ ਸੈਂਕੜੇ ਲਗਾਏ ਹਨ। ਉਸ ਦਾ ਆਈਪੀਐਲ ਦਾ ਸਰਵੋਤਮ ਸਕੋਰ 19 ਦੌੜਾਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।