Sania Mirza and Shoaib Malik: ਸਾਨੀਆ ਮਿਰਜ਼ਾ ਨਾਲ ਤਲਾਕ ਦੀਆਂ ਖ਼ਬਰਾਂ ਵਿਚਕਾਰ ਪੁੱਤਰ ਇਜ਼ਹਾਨ ਨੂੰ ਮਿਲਣ ਦੁਬਈ ਪਹੁੰਚੇ ਸ਼ੋਏਬ ਮਲਿਕ, ਵੀਡੀਓ ਵਾਇਰਲ
ਪਾਕਿਸਤਾਨ ਦੇ ਸਟਾਰ ਖਿਡਾਰੀ ਸ਼ੋਏਬ ਮਲਿਕ ਆਪਣੇ ਬੇਟੇ ਇਜ਼ਹਾਨ ਨੂੰ ਮਿਲਣ ਦੁਬਈ ਪਹੁੰਚੇ। ਇੱਥੇ ਉਹ ਆਪਣੀ ਲੈਂਬੋਰਗਿਨੀ 'ਚ ਆਪਣੇ ਬੇਟੇ ਨਾਲ ਲੌਂਗ ਡਰਾਈਵ 'ਤੇ ਜਾਂਦੇ ਨਜ਼ਰ ਆ ਰਹੇ ਹਨ।
Shoaib Malik meets his son Izhan: ਭਾਰਤ ਦੀ ਟੈਨਿਸ ਸਟਾਰ ਅਤੇ 6 ਗ੍ਰੈਂਡ ਸਲੈਮ ਡਬਲਜ਼ ਖਿਤਾਬ ਜੇਤੂ ਸਾਨੀਆ ਮਿਰਜ਼ਾ ਅਤੇ ਪਾਕਿਸਤਾਨ ਦੇ ਮਹਾਨ ਕ੍ਰਿਕਟਰ ਸ਼ੋਏਬ ਮਲਿਕ ਵਿਚਕਾਰ ਤਲਾਕ ਦੀ ਅਫ਼ਵਾਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਤਲਾਕ ਦੀਆਂ ਇਨ੍ਹਾਂ ਖ਼ਬਰਾਂ ਵਿਚਾਲੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਆਪਣੇ ਬੇਟੇ ਇਜ਼ਹਾਨ ਨੂੰ ਸਰਪ੍ਰਾਈਜ਼ ਦੇਣ ਲਈ ਦੁਬਈ ਪਹੁੰਚ ਗਏ। ਸ਼ੋਏਬ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਇਕ ਖ਼ਾਸ ਵੀਡੀਓ ਵੀ ਪੋਸਟ ਕੀਤਾ ਹੈ।
ਆਪਣੇ ਬੇਟੇ ਨੂੰ ਮਿਲਣ ਪਹੁੰਚੇ ਸ਼ੋਏਬ
ਪਾਕਿਸਤਾਨ ਦੇ ਸਟਾਰ ਖਿਡਾਰੀ ਸ਼ੋਏਬ ਮਲਿਕ ਆਪਣੇ ਬੇਟੇ ਇਜ਼ਹਾਨ ਨੂੰ ਮਿਲਣ ਦੁਬਈ ਪਹੁੰਚੇ। ਇੱਥੇ ਉਹ ਆਪਣੀ ਲੈਂਬੋਰਗਿਨੀ 'ਚ ਆਪਣੇ ਬੇਟੇ ਨਾਲ ਲੌਂਗ ਡਰਾਈਵ 'ਤੇ ਜਾਂਦੇ ਨਜ਼ਰ ਆ ਰਹੇ ਹਨ। ਸ਼ੋਏਬ ਨੇ ਖੁਦ ਇਸ ਦਾ ਵੀਡੀਓ ਆਪਣੇ ਟਵਿਟਰ ਹੈਂਡਲ 'ਤੇ ਪੋਸਟ ਕੀਤਾ ਹੈ, ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ੋਏਬ ਨੇ ਲਿਖਿਆ, "ਲੰਕਾ ਪ੍ਰੀਮੀਅਰ ਲੀਗ ਲਈ ਰਵਾਨਾ ਹੋਣ ਤੋਂ ਪਹਿਲਾਂ ਪਿਤਾ ਅਤੇ ਬੇਟੇ ਦਾ ਸ਼ਾਨਦਾਰ ਸਮਾਂ ਅਤੇ ਲੌਂਗ ਡ੍ਰਾਈਵ। ਡਰਾਈਵ ਦੌਰਾਨ ਅਸੀਂ ਸੀਟ ਬੈਲਟ ਪਹਿਨੀ ਹੋਈ ਸੀ। ਤੁਸੀਂ ਵੀ ਡਰਾਈਵ 'ਤੇ ਜਾਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਕਰੋ।"
ਜਲਦ ਤਲਾਕ ਲੈ ਸਕਦੇ ਹਨ ਸਾਨੀਆ ਅਤੇ ਸ਼ੋਏਬ
ਮੀਡੀਆ 'ਚ ਚੱਲ ਰਹੀਆਂ ਖ਼ਬਰਾਂ ਮੁਤਾਬਕ ਸਾਨੀਆ ਅਤੇ ਸ਼ੋਏਬ ਕਾਨੂੰਨੀ ਮਸਲਿਆਂ ਨੂੰ ਸੁਲਝਾਉਣ ਤੋਂ ਬਾਅਦ ਤਲਾਕ ਦਾ ਐਲਾਨ ਕਰਨਗੇ। ਦੋਵੇਂ ਲਗਭਗ 12 ਸਾਲਾਂ ਦੇ ਵਿਆਹੁਤਾ ਰਿਸ਼ਤੇ ਨੂੰ ਖ਼ਤਮ ਕਰਨ ਵੱਲ ਵਧ ਗਏ ਹਨ। ਹਾਲਾਂਕਿ ਹੁਣ ਤੱਕ ਇਸ ਸਬੰਧੀ ਦੋਵਾਂ ਧਿਰਾਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਤਲਾਕ ਦੀ ਖ਼ਬਰ 'ਤੇ ਸਾਨੀਆ ਅਤੇ ਸ਼ੋਏਬ ਨੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਹੈ। ਪਰ ਇੱਕ ਨਜ਼ਦੀਕੀ ਸੂਤਰ ਅਨੁਸਾਰ ਉਹ ਕਾਨੂੰਨੀ ਮੁੱਦਿਆਂ 'ਤੇ ਚਰਚਾ ਕਰ ਰਹੇ ਹਨ। ਇਸ ਦਾ ਹੱਲ ਹੋਣ ਤੋਂ ਬਾਅਦ ਤਲਾਕ ਦਾ ਐਲਾਨ ਕੀਤਾ ਜਾ ਸਕਦਾ ਹੈ। ਦੋਵਾਂ ਦਾ ਇੱਕ ਪੁੱਤਰ ਵੀ ਹੈ। ਬੇਟੇ ਇਜ਼ਹਾਨ ਦੀ ਜ਼ਿੰਮੇਵਾਰੀ ਸ਼ਾਇਦ ਦੋਵੇਂ ਹੀ ਸੰਭਾਲਣਗੇ। ਇਜ਼ਹਾਨ ਲਗਭਗ 4 ਸਾਲ ਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।