IND vs BAN: 6,6,6,6,6..., ਸੰਜੂ ਸੈਮਸਨ ਦੇ ਬੱਲੇ ਨੇ ਮਚਾਈ ਤਬਾਹੀ; ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੂੰ ਬੁਰੀ ਤਰ੍ਹਾਂ ਕੀਤਾ ਢੇਰ
Sanju Samson 5 Sixes: ਸੰਜੂ ਸੈਮਸਨ ਨੇ ਹੈਦਰਾਬਾਦ 'ਚ ਬੰਗਲਾਦੇਸ਼ ਖਿਲਾਫ ਟੀ-20 ਮੈਚ 'ਚ ਇੱਕ ਇਤਿਹਾਸਕ ਕਾਰਨਾਮਾ ਕੀਤਾ ਹੈ। ਉਨ੍ਹਾਂ ਨੇ ਰਿਸ਼ਾਦ ਹੁਸੈਨ ਦੇ ਇੱਕੋ ਓਵਰ ਵਿੱਚ ਲਗਾਤਾਰ 5 ਛੱਕੇ ਜੜ ਕੇ ਓਵਰ ਵਿੱਚ ਕੁੱਲ 30 ਦੌੜਾਂ ਬਣਾਈਆਂ।
Sanju Samson 5 Sixes: ਸੰਜੂ ਸੈਮਸਨ ਨੇ ਹੈਦਰਾਬਾਦ 'ਚ ਬੰਗਲਾਦੇਸ਼ ਖਿਲਾਫ ਟੀ-20 ਮੈਚ 'ਚ ਇੱਕ ਇਤਿਹਾਸਕ ਕਾਰਨਾਮਾ ਕੀਤਾ ਹੈ। ਉਨ੍ਹਾਂ ਨੇ ਰਿਸ਼ਾਦ ਹੁਸੈਨ ਦੇ ਇੱਕੋ ਓਵਰ ਵਿੱਚ ਲਗਾਤਾਰ 5 ਛੱਕੇ ਜੜ ਕੇ ਓਵਰ ਵਿੱਚ ਕੁੱਲ 30 ਦੌੜਾਂ ਬਣਾਈਆਂ। ਸੈਮਸਨ ਨੇ ਇਸੇ ਮੈਚ 'ਚ ਸਿਰਫ 22 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ ਅਤੇ ਇਸ ਤੋਂ ਬਾਅਦ ਵੀ ਚੌਕੇ-ਛੱਕੇ ਲਗਾ ਕੇ ਸਿਰਫ 45 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕਰ ਲਿਆ।
ਇਹ ਮਾਮਲਾ ਭਾਰਤੀ ਪਾਰੀ ਦੇ 10ਵੇਂ ਓਵਰ ਦਾ ਹੈ, ਜਦੋਂ ਬੰਗਲਾਦੇਸ਼ ਲਈ ਰਿਸ਼ਾਦ ਹੁਸੈਨ ਗੇਂਦਬਾਜ਼ੀ ਕਰਨ ਆਏ। ਇਸ ਤੋਂ ਪਹਿਲਾਂ ਹੁਸੈਨ ਆਪਣੇ ਪਹਿਲੇ ਓਵਰ 'ਚ 16 ਦੌੜਾਂ ਦੇ ਚੁੱਕੇ ਸਨ ਅਤੇ ਦੂਜੇ ਓਵਰ 'ਚ ਸੈਮਸਨ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਪਟਕਾਉਣ ਵਾਲੇ ਸਨ। ਓਵਰ ਦੀ ਪਹਿਲੀ ਗੇਂਦ ਖਾਲੀ ਰਹੀ, ਪਰ ਸੈਮਸਨ ਨੇ ਅਗਲੀ ਹੀ ਗੇਂਦ ਨੂੰ ਬਾਊਂਡਰੀ ਦੇ ਪਾਰ ਫਰੰਟ ਦਿਸ਼ਾ ਵਿੱਚ ਭੇਜ ਦਿੱਤਾ। ਓਵਰ ਦੀ ਤੀਸਰੀ ਗੇਂਦ 'ਤੇ ਵੀ ਸੈਮਸਨ ਨੇ ਲੌਂਗ-ਆਫ ਵੱਲ ਬਹੁਤ ਲੰਬਾ ਛੱਕਾ ਲਗਾਇਆ।
Read More: Shubman Gill: ਸ਼ੁਭਮਨ ਗਿੱਲ ਦੇ ਦਿਲ 'ਚ ਕੌਣ ? ਸਾਰਾ-ਅਨੰਨਿਆ ਤੋਂ ਬਾਅਦ ਕਪੂਰ ਖਾਨਦਾਨ ਦੀ ਇਸ ਧੀ ਨਾਲ ਵੀਡੀਓ ਵਾਇਰਲ
ਸੈਮਸਨ ਦੀ ਆਈਪੀਐਲ ਫਾਰਮ ਇਸ ਵਾਰ ਬੰਗਲਾਦੇਸ਼ ਖ਼ਿਲਾਫ਼ ਮੈਚ ਵਿੱਚ ਦੇਖਣ ਨੂੰ ਮਿਲੀ। ਉਸ ਦਾ ਬੱਲਾ ਰੁਕਣ ਲਈ ਤਿਆਰ ਨਹੀਂ ਸੀ ਅਤੇ ਸ਼ਾਨਦਾਰ ਪ੍ਰਵਾਹ ਵਿਚ ਉਸ ਨੇ ਛੱਕਿਆਂ ਦੀ ਹੈਟ੍ਰਿਕ ਪੂਰੀ ਕੀਤੀ, ਦੂਜੇ ਪਾਸੇ ਰਿਸ਼ਾਦ ਹੁਸੈਨ ਦਾ ਚਿਹਰਾ ਉਦਾਸ ਨਜ਼ਰ ਆ ਰਿਹਾ ਸੀ। ਇਸ ਤੋਂ ਬਾਅਦ ਜਦੋਂ ਪੰਜਵੀਂ ਅਤੇ ਫਿਰ ਛੇਵੀਂ ਗੇਂਦ 'ਤੇ ਛੱਕਾ ਆਇਆ ਤਾਂ ਮੁੱਖ ਕੋਚ ਗੌਤਮ ਗੰਭੀਰ ਵੀ ਮੁਸਕਰਾਉਂਦੇ ਨਜ਼ਰ ਆਏ। ਰਿਸ਼ਾਦ ਹੁਸੈਨ ਦੇ ਇਸ ਓਵਰ ਤੋਂ ਪਹਿਲਾਂ ਸੰਜੂ ਸੈਮਸਨ ਨੇ 29 ਗੇਂਦਾਂ ਵਿੱਚ 62 ਦੌੜਾਂ ਬਣਾਈਆਂ ਸਨ। ਪਾਰੀ ਦਾ 10ਵਾਂ ਓਵਰ ਪੂਰਾ ਹੋਣ ਤੋਂ ਬਾਅਦ ਉਸ ਦਾ ਸਕੋਰ 35 ਗੇਂਦਾਂ ਵਿੱਚ 92 ਦੌੜਾਂ ਬਣਾਈਆ ਸੀ।
Sanju Samson - you beauty!🤯#IDFCFirstBankT20ITrophy #INDvBAN #JioCinemaSports pic.twitter.com/JsJ1tPYKgD
— JioCinema (@JioCinema) October 12, 2024
ਇਸ ਮੈਚ 'ਚ ਸੈਮਸਨ ਦੀ ਪਾਰੀ 47 ਗੇਂਦਾਂ 'ਚ 11 ਦੌੜਾਂ ਦੇ ਸਕੋਰ 'ਤੇ ਸਮਾਪਤ ਹੋਈ, ਜਿਸ 'ਚ ਉਸ ਨੇ 236 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 11 ਚੌਕੇ ਅਤੇ 8 ਛੱਕੇ ਵੀ ਲਗਾਏ। ਸੂਰਿਆਕੁਮਾਰ ਯਾਦਵ ਨਾਲ ਉਸ ਦੀ 173 ਦੌੜਾਂ ਦੀ ਸਾਂਝੇਦਾਰੀ ਵੀ ਇਤਿਹਾਸਕ ਰਹੀ।