(Source: ECI/ABP News/ABP Majha)
IND vs SL: ਭਾਰਤ ਖਿਲਾਫ ਆ ਰਹੀਆਂ Calls 'ਤੇ ਬੁਰੀ ਤਰ੍ਹਾਂ ਭੜਕੇ ਸ਼ੋਏਬ ਅਖਤਰ, ਇੰਝ ਸੁਣਾਈਆਂ ਕਰਾਰੀਆਂ ਗੱਲਾਂ
Shoaib Akhtar On India's Performance Against Sri Lanka: ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ 2023 ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਇਸ ਦੌਰਾਨ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਮੈਚ ਨੂੰ
Shoaib Akhtar On India's Performance Against Sri Lanka: ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ 2023 ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਇਸ ਦੌਰਾਨ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਫੋਨ ਆ ਰਹੇ ਸਨ ਕਿ ਭਾਰਤ ਜਾਣਬੁੱਝ ਕੇ ਇਹ ਮੈਚ ਹਾਰਨਾ ਚਾਹੁੰਦਾ ਹੈ। ਦੱਸ ਦੇਈਏ ਕਿ ਭਾਰਤ ਦੀ ਜਿੱਤ ਦੇ ਨਾਲ ਹੁਣ ਪਾਕਿਸਤਾਨ ਨੂੰ ਫਾਈਨਲ ਵਿੱਚ ਪਹੁੰਚਣ ਲਈ ਸ਼੍ਰੀਲੰਕਾ ਦੇ ਖਿਲਾਫ ਮੈਚ ਜਿੱਤਣਾ ਹੋਵੇਗਾ, ਜੇਕਰ ਮੈਚ ਮੀਂਹ ਕਾਰਨ ਰੱਦ ਨਹੀਂ ਹੁੰਦਾ ਹੈ।
ਸ਼ੋਏਬ ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਭਾਰਤ-ਸ਼੍ਰੀਲੰਕਾ ਮੁਕਾਬਲੇ ਮਗਰੋਂ ਦੱਸਿਆ ਕਿ ਉਨ੍ਹਾਂ ਨੂੰ ਕੁਝ ਲੋਕਾਂ ਦੇ ਫੋਨ ਆ ਰਹੇ ਸਨ ਕਿ ਟੀਮ ਇੰਡੀਆ ਇਹ ਮੈਚ ਜਾਣ-ਬੁੱਝ ਕੇ ਹਾਰਨਾ ਚਾਹੁੰਦੀ ਹੈ। ਸ਼ੋਏਬ ਨੇ ਇਨ੍ਹਾਂ ਲੋਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦਿਮਾਗ ਖਰਾਬ ਹੈ। ਭਾਰਤ ਕਿਉਂ ਹਾਰਨਾ ਚਾਹੇਗਾ ਜਦੋਂ ਉਸ ਨੂੰ ਪਤਾ ਹੈ ਕਿ ਇਹ ਮੈਚ ਜਿੱਤ ਕੇ ਉਹ ਫਾਈਨਲ 'ਚ ਪਹੁੰਚ ਜਾਵੇਗਾ।
ਸ਼੍ਰੀਲੰਕਾ ਖਿਲਾਫ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਨੂੰ ਲੈ ਕੇ ਸ਼ੋਏਬ ਅਖਤਰ ਨੇ ਆਪਣੀ ਵੀਡੀਓ 'ਚ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਤਾਰੀਫ ਵੀ ਕੀਤੀ। ਸ਼੍ਰੀਲੰਕਾ ਦੇ 20 ਸਾਲਾ ਸਪਿਨਰ ਦੁਨਿਥਾ ਵੇਲਾਲਾਗੇ ਨੂੰ ਲੈ ਅਖਤਰ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਭਾਰਤੀ ਖਿਡਾਰੀਆਂ ਨੂੰ ਪਰੇਸ਼ਾਨ ਕੀਤਾ। ਇਸਦੇ ਨਾਲ ਹੀ ਕੁਲਦੀਪ ਯਾਦਵ ਦੇ ਪ੍ਰਦਰਸ਼ਨ 'ਤੇ ਅਖਤਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਸ ਮੁਕਾਬਲੇ 'ਚ ਦਿਖਾਇਆ ਕਿ ਕਿਉਂ ਉਹ ਸ਼ਾਨਦਾਰ ਸਪਿਨ ਗੇਂਦਬਾਜ਼ ਹਨ।
ਪਾਕਿਸਤਾਨ ਨੂੰ ਇਸ ਮੁਕਾਬਲੇ ਤੋਂ ਸਿੱਖਣ ਦੀ ਲੋੜ
ਭਾਰਤ ਖਿਲਾਫ ਮੈਚ 'ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਪਾਕਿਸਤਾਨੀ ਟੀਮ ਦੀ ਕਾਫੀ ਆਲੋਚਨਾ ਹੋ ਰਹੀ ਹੈ। ਸ਼ੋਏਬ ਅਖਤਰ ਨੇ ਵੀ ਭਾਰਤ-ਸ਼੍ਰੀਲੰਕਾ ਮੈਚ ਤੋਂ ਬਾਅਦ ਕਿਹਾ ਕਿ ਪਾਕਿਸਤਾਨ ਨੂੰ ਇਸ ਤੋਂ ਸਿੱਖਣ ਦੀ ਲੋੜ ਹੈ। ਦੋਵੇਂ ਟੀਮਾਂ ਨੇ ਮੈਚ ਜਿੱਤਣ ਲਈ ਸਖ਼ਤ ਸੰਘਰਸ਼ ਕੀਤਾ ਅਤੇ ਸਾਨੂੰ ਵੀ ਇਸੇ ਤਰ੍ਹਾਂ ਲੜਨ ਦੀ ਲੋੜ ਹੈ। ਦੱਸ ਦੇਈਏ ਕਿ ਪਾਕਿਸਤਾਨ ਏਸ਼ੀਆ ਕੱਪ ਦੇ ਸੁਪਰ-4 'ਚ ਆਪਣਾ ਆਖਰੀ ਮੈਚ 14 ਸਤੰਬਰ ਨੂੰ ਸ਼੍ਰੀਲੰਕਾ ਖਿਲਾਫ ਖੇਡੇਗਾ ਅਤੇ ਇਸ 'ਚ ਜਿੱਤ ਹਾਸਲ ਕਰਕੇ ਹੀ ਉਹ ਫਾਈਨਲ 'ਚ ਪਹੁੰਚ ਸਕੇਗਾ।