Shoaib Akhtar: ਸ਼ੋਏਬ ਅਖਤਰ ਨੂੰ ਇਸ ਭਾਰਤੀ ਬੱਲੇਬਾਜ਼ ਤੋਂ ਲੱਗਦਾ 'ਡਰ', ਖੁਲਾਸਾ ਕਰ ਬੋਲੇ- 'ਮੇਰਾ ਸਖਤ ਵਿਰੋਧੀ...'
Shoaib Akhtar Afraid Of Lakshmipathy Balaji: ਸ਼ੋਏਬ ਅਖਤਰ ਨੇ ਆਪਣੀ ਤੇਜ਼ ਤਰਾਰ ਗੇਂਦਬਾਜ਼ੀ ਨਾਲ ਚੰਗੇ-ਚੰਗੇ ਬੱਲੇਬਾਜ਼ਾਂ ਨੂੰ ਵੀ ਢੇਰ ਕੀਤਾ। ਵਰਿੰਦਰ ਸਹਿਵਾਗ ਨੇ ਇੱਕ ਵਾਰ ਦੱਸਿਆ ਸੀ ਕਿ ਮੁਥੱਈਆ
Shoaib Akhtar Afraid Of Lakshmipathy Balaji: ਸ਼ੋਏਬ ਅਖਤਰ ਨੇ ਆਪਣੀ ਤੇਜ਼ ਤਰਾਰ ਗੇਂਦਬਾਜ਼ੀ ਨਾਲ ਚੰਗੇ-ਚੰਗੇ ਬੱਲੇਬਾਜ਼ਾਂ ਨੂੰ ਵੀ ਢੇਰ ਕੀਤਾ। ਵਰਿੰਦਰ ਸਹਿਵਾਗ ਨੇ ਇੱਕ ਵਾਰ ਦੱਸਿਆ ਸੀ ਕਿ ਮੁਥੱਈਆ ਮੁਰਲੀਧਰਨ ਤੋਂ ਬਾਅਦ ਉਹ ਸ਼ੋਏਬ ਅਖਤਰ ਤੋਂ ਡਰਦੇ ਸਨ ਕਿਉਂਕਿ ਉਨ੍ਹਾਂ ਨੂੰ ਇਸ ਗੱਲ 'ਤੇ ਭਰੋਸਾ ਨਹੀਂ ਸੀ ਕਿ ਉਹ ਕਿਹੜੀ ਗੇਂਦ 'ਤੇ ਕਿੱਥੇ ਮਾਰ ਦਵੇ। ਪਰ ਜੇਕਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇੱਕ ਅਜਿਹਾ ਭਾਰਤੀ ਬੱਲੇਬਾਜ਼ ਸੀ ਜਿਸ ਤੋਂ ਸ਼ੋਏਬ ਅਖਤਰ ਡਰਦੇ ਸਨ ਅਤੇ ਇਹ ਬੱਲੇਬਾਜ਼ ਸਚਿਨ, ਸਹਿਵਾਗ ਜਾਂ ਦ੍ਰਾਵਿੜ ਨਹੀਂ ਬਲਕਿ 9, 10 ਅਤੇ 11ਵੇਂ ਨੰਬਰ 'ਤੇ ਖੇਡਣ ਵਾਲਾ ਖਿਡਾਰੀ ਸੀ।
ਸ਼ੋਏਬ ਅਖਤਰ ਨੇ ਆਪਣੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਸਿਰਫ ਇਕ ਭਾਰਤੀ ਬੱਲੇਬਾਜ਼ ਤੋਂ ਡਰਦੇ ਸਨ ਅਤੇ ਉਹ ਉਸ ਨੂੰ ਆਊਟ ਨਹੀਂ ਕਰ ਪਾਉਂਦੇ ਸੀ। ਇਹ ਬੱਲੇਬਾਜ਼ ਕੋਈ ਹੋਰ ਨਹੀਂ ਬਲਕਿ ਲਕਸ਼ਮੀਪਤੀ ਬਾਲਾਜੀ ਸੀ। ਤੁਹਾਨੂੰ ਦੱਸ ਦੇਈਏ ਕਿ ਬਾਲਾਜੀ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਰਹੇ ਹਨ ਅਤੇ ਉਨ੍ਹਾਂ ਨੇ 2002 ਤੋਂ 2012 ਦਰਮਿਆਨ ਅੰਤਰਰਾਸ਼ਟਰੀ ਕ੍ਰਿਕਟ ਖੇਡੀ ਸੀ। ਇਸ ਦੌਰਾਨ ਉਸ ਨੇ 8 ਟੈਸਟ, 30 ਵਨਡੇ ਅਤੇ 5 ਟੀ-20 ਅੰਤਰਰਾਸ਼ਟਰੀ ਮੈਚ ਖੇਡੇ।
ਸ਼ੋਏਬ ਅਖਤਰ ਨੇ ਬਾਲਾਜੀ ਬਾਰੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਬਹੁਤ ਮਾਰਦੇ ਸਨ। ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਨੇ ਕਿਹਾ, "ਮੇਰਾ ਜੋ ਸਭ ਤੋਂ ਸਖਤ ਵਿਰੋਧੀ ਸੀ, ਮੈਨੂੰ ਜਿਸ ਬੱਲੇਬਾਜ਼ ਡਰ ਲੱਗਦਾ ਸੀ, ਉਹ ਲਕਸ਼ਮੀਪਤੀ ਬਾਲਾਜੀ ਸਨ। ਉਹ ਮੈਨੂੰ ਅੰਤ 'ਤੇ ਮਾਰਦੇ ਸਨ ਅਤੇ ਮੈਂ ਉਸ ਨੂੰ ਆਊਟ ਨਹੀਂ ਕਰ ਪਾਉਂਦਾ ਸੀ।"
ਅਖਤਰ ਦੀ ਗੱਲ ਕਰੀਏ ਤਾਂ ਉਸ ਨੇ 1997 ਤੋਂ 2011 ਤੱਕ ਪਾਕਿਸਤਾਨ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡੀ। ਇਸ ਦੌਰਾਨ ਉਸ ਨੇ 46 ਟੈਸਟ, 163 ਵਨਡੇ ਅਤੇ 15 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਅਖਤਰ ਦੇ ਨਾਂ ਹੈ।
ਜ਼ਿਕਰਯੋਗ ਹੈ ਕਿ ਸ਼ੋਏਬ ਅਖਤਰ ਹਾਲ ਹੀ 'ਚ ਪਿਤਾ ਬਣੇ ਸਨ। ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ, ਜਿਸ ਦਾ ਨਾਂ ਉਨ੍ਹਾਂ ਨੇ 'ਨੂਰੇ ਅਲੀ ਅਖਤਰ' ਰੱਖਿਆ। ਅਖਤਰ ਨੇ ਪਿਤਾ ਬਣਨ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਸੀ। ਸ਼ੋਏਬ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, "ਮੀਕਾਇਲ ਅਤੇ ਮੁਜੱਦੀਦ ਦੀ ਹੁਣ ਇੱਕ ਛੋਟੀ ਭੈਣ ਹੈ। ਅੱਲ੍ਹਾ ਤਾਲਾ ਨੇ ਸਾਨੂੰ ਬੇਟੀ ਦੀ ਬਖਸ਼ਿਸ਼ ਕੀਤੀ ਹੈ। ਅਸੀਂ ਨੂਰ ਅਲੀ ਅਖਤਰ ਦਾ ਸਵਾਗਤ ਕਰਦੇ ਹਾਂ।"