Cricketer Death: ਬੱਲੇਬਾਜ਼ ਨੇ ਮਾਰਿਆ ਸ਼ਾਟ, ਖਿਡਾਰੀ ਦੇ ਪ੍ਰਾਈਵੇਟ ਪਾਰਟ 'ਚ ਜਾ ਲੱਗੀ ਗੇਂਦ, ਮੌਕੇ 'ਤੇ ਮੌਤ
Maharashtra Cricket News: ਕ੍ਰਿਕਟ ਦੀ ਖੇਡ ਨੂੰ ਦੇਖਣਾ ਅਤੇ ਖੇਡਣਾ ਜਿੰਨਾ ਮਜ਼ੇਦਾਰ ਹੈ, ਕਈ ਵਾਰ ਇਹ ਖੇਡ ਵੀ ਓਨੀ ਹੀ ਖਤਰਨਾਕ ਸਾਬਤ ਹੁੰਦੀ ਹੈ। ਕ੍ਰਿਕਟ 'ਚ ਅਕਸਰ ਖਿਡਾਰੀ ਗੇਂਦ ਦੀ ਲਪੇਟ 'ਚ ਆ ਕੇ ਜ਼ਖਮੀ ਹੋ ਜਾਂਦੇ ਹਨ।
Maharashtra Cricket News: ਕ੍ਰਿਕਟ ਦੀ ਖੇਡ ਨੂੰ ਦੇਖਣਾ ਅਤੇ ਖੇਡਣਾ ਜਿੰਨਾ ਮਜ਼ੇਦਾਰ ਹੈ, ਕਈ ਵਾਰ ਇਹ ਖੇਡ ਵੀ ਓਨੀ ਹੀ ਖਤਰਨਾਕ ਸਾਬਤ ਹੁੰਦੀ ਹੈ। ਕ੍ਰਿਕਟ 'ਚ ਅਕਸਰ ਖਿਡਾਰੀ ਗੇਂਦ ਦੀ ਲਪੇਟ 'ਚ ਆ ਕੇ ਜ਼ਖਮੀ ਹੋ ਜਾਂਦੇ ਹਨ। ਕਈ ਵਾਰ ਗੇਂਦ ਲੱਗਣ ਨਾਲ ਖਿਡਾਰੀ ਦੀ ਮੌਤ ਵੀ ਹੋ ਜਾਂਦੀ ਹੈ। ਹੁਣ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੱਲੇਬਾਜ਼ ਨੇ ਅਜਿਹਾ ਸ਼ਾਟ ਮਾਰਿਆ ਕਿ ਗੇਂਦ ਸਿੱਧਾ ਜਾ ਕੇ ਗੇਂਦਬਾਜ਼ ਦੇ ਪ੍ਰਾਈਵੇਟ ਪਾਰਟ ਵਿੱਚ ਲੱਗੀ ਅਤੇ ਉਸ ਦੀ ਉੱਥੇ ਹੀ ਮੌਤ ਹੋ ਗਈ।
ਇਹ ਮਾਮਲਾ ਮਹਾਰਾਸ਼ਟਰ ਦੇ ਪੁਣੇ ਤੋਂ ਸਾਹਮਣੇ ਆਇਆ ਹੈ। ਪੁਣੇ ਦੇ ਲੋਹੇਗਾਓਂ 'ਚ ਕ੍ਰਿਕਟ ਖੇਡਦੇ ਸਮੇਂ ਇਕ ਬੱਚੇ ਦੇ ਪ੍ਰਾਈਵੇਟ ਪਾਰਟ 'ਤੇ ਗੇਂਦ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਦੀ ਪਛਾਣ ਸ਼ੌਰਿਆ ਉਰਫ ਸ਼ੰਭੂ ਕਾਲੀਦਾਸ ਖੰਡਵੇ ਵਜੋਂ ਹੋਈ ਹੈ। ਇਹ ਦਰਦਨਾਕ ਹਾਦਸਾ ਵੀਰਵਾਰ ਨੂੰ ਵਾਪਰਿਆ, ਜਦੋਂ ਸ਼ੌਰਿਆ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਉਥੇ ਹੜਕੰਪ ਮਚ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੌਰਿਆ ਗੇਂਦਬਾਜ਼ੀ ਕਰ ਰਿਹਾ ਸੀ ਅਤੇ ਇੱਕ ਹੋਰ ਬੱਚਾ ਬੱਲੇਬਾਜ਼ੀ ਕਰ ਰਿਹਾ ਸੀ, ਜਿਵੇਂ ਹੀ ਸ਼ੌਰਿਆ ਨੇ ਗੇਂਦ ਸੁੱਟੀ ਅਤੇ ਬੱਲੇਬਾਜ਼ੀ ਕਰ ਰਹੇ ਦੂਜੇ ਬੱਚੇ ਨੇ ਸ਼ਾਟ ਖੇਡਿਆ ਤਾਂ ਗੇਂਦ ਸ਼ੌਰਿਆ ਦੇ ਪ੍ਰਾਈਵੇਟ ਪਾਰਟ ਵਿੱਚ ਜਾ ਵੱਜੀ ਅਤੇ ਉਹ ਉੱਥੇ ਹੀ ਡਿੱਗ ਗਿਆ। ਸ਼ੌਰਿਆ ਕੁਝ ਦੇਰ ਜ਼ਮੀਨ 'ਤੇ ਡਿੱਗਿਆ ਰਿਹਾ।
ਸ਼ੌਰਿਆ ਦੇ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਉਥੇ ਮੌਜੂਦ ਹੋਰ ਲੋਕ ਉਸ ਵੱਲ ਭੱਜੇ। ਇਸ ਤੋਂ ਬਾਅਦ ਆਸਪਾਸ ਕ੍ਰਿਕਟ ਖੇਡ ਰਹੇ ਹੋਰ ਲੜਕਿਆਂ ਨੂੰ ਬੁਲਾਇਆ ਗਿਆ ਅਤੇ ਸ਼ੌਰਿਆ ਨੂੰ ਹਸਪਤਾਲ ਲਿਜਾਇਆ ਗਿਆ। ਪਰ ਸ਼ੌਰਿਆ ਨੂੰ ਹਸਪਤਾਲ ਲੈ ਕੇ ਜਾਣ ਤੱਕ ਦੇਰ ਹੋ ਚੁੱਕੀ ਸੀ। ਸ਼ੌਰਿਆ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਨਲੇਵਾ ਹੋਈ ਕ੍ਰਿਕਟ ਗੇਂਦ
ਕ੍ਰਿਕਟ ਦੀਆਂ ਗੇਂਦਾਂ ਕਈ ਵਾਰ ਜਾਨਲੇਵਾ ਸਾਬਤ ਹੁੰਦੀਆਂ ਹਨ। ਪੇਸ਼ੇਵਰ ਕ੍ਰਿਕਟ 'ਚ ਵੀ ਕ੍ਰਿਕਟ ਗੇਂਦਾਂ ਨੇ ਕਈ ਲੋਕਾਂ ਦੀ ਜਾਨ ਲਈ ਹੈ, ਜਿਨ੍ਹਾਂ 'ਚੋਂ ਆਸਟ੍ਰੇਲੀਆਈ ਕ੍ਰਿਕਟਰ ਫਿਲ ਹਿਊਜ ਦੀ ਘਟਨਾ ਕਾਫੀ ਮਸ਼ਹੂਰ ਹੈ। ਫਿਲ ਹਿਊਜ ਨੂੰ ਬੱਲੇਬਾਜ਼ੀ ਕਰਦੇ ਹੋਏ ਗੇਂਦ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਜਾਨ ਚਲੀ ਗਈ। ਫਿਲ ਹਿਊਜ਼ ਬਾਊਂਸਰ ਦੀ ਗੇਂਦ ਦਾ ਸ਼ਿਕਾਰ ਹੋਏ, ਜੋ ਉਸ ਲਈ ਘਾਤਕ ਬਣ ਗਈ।