ਪੜਚੋਲ ਕਰੋ
Advertisement
ਸ਼੍ਰੇਅਸ ਅਈਅਰ ਦੀ ਸ਼ਾਨਦਾਰ ਬੱਲੇਬਾਜ਼ੀ, ਜੜਿਆ ਪਹਿਲਾ ਵਨਡੇ ਸੈਂਕੜਾ
INDVsNZ ਪਹਿਲਾ ਵਨਡੇ: ਸ਼੍ਰੇਅਸ ਅਈਅਰ ਨੇ ਬੱਲੇਬਾਜ਼ੀ ਕਰਦਿਆਂ ਵਨਡੇ ਕਰੀਅਰ 'ਚ ਪਹਿਲਾ ਸੈਂਕੜਾ ਜੜਿਆ ਹੈ।
INDVsNZ 1st ODI: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਹੈਮਿਲਟਨ ਦੇ ਸੇਡਾਨ ਪਾਰਕ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਬੱਲੇਬਾਜ਼ੀ ਕੀਤੀ। ਇਸ ਮੈਚ ਵਿੱਚ ਉਸ ਨੇ 101 ਗੇਂਦਾਂ 'ਚ ਸੈਂਕੜਾ ਪੂਰਾ ਕੀਤਾ ਹੈ।
ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤੀ ਤੇ ਕਪਤਾਨ ਟੌਮ ਲਾਥਮ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਇਸ ਮੈਚ 'ਚ ਮਿਸ਼ੇਲ ਸੰਤਨਰ ਤੇ ਇਸ਼ ਸੋਢੀ ਖੇਡ ਰਹੇ ਹਨ, ਜਦੋਂਕਿ ਮਯੰਕ ਅਗਰਵਾਲ ਤੇ ਪ੍ਰਿਥਵੀ ਸ਼ਾਅ ਭਾਰਤ ਲਈ ਵਨਡੇ ਇੰਟਰਨੈਸ਼ਨਲ 'ਚ ਡੈਬਿਊ ਕਰ ਰਹੇ ਹਨ।
ਟੀਮ ਇੰਡੀਆ ਦਾ ਸਕੋਰ 50 ਓਵਰਾਂ ਵਿਚ 347 ਦੌੜਾਂ ਹੈ। ਨਿਊਜ਼ੀਲੈਂਡ ਨੂੰ ਮੈਚ ਜਿੱਤਣ ਲਈ 348 ਦੌੜਾਂ ਦਾ ਵਿਸ਼ਾਲ ਟੀਚਾ ਹਾਸਲ ਕਰਨਾ ਹੋਵੇਗਾ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਪੋਰਟਸ
ਵਿਸ਼ਵ
ਸਿਹਤ
Advertisement