Women's Emerging Teams Cup: ਆਰਸੀਬੀ ਆਲਰਾਊਂਡਰ ਨੇ ਸਿਰਫ਼ 2 ਦੌੜਾਂ ਦੇ ਕੇ ਲਏ 5 ਵਿਕੇਟ, ਭਾਰਤੀ ਟੀਮ ਨੇ ਏਸ਼ੀਆ ਕੱਪ ‘ਚ ਕੀਤੀ ਧਮਾਕੇਦਾਰ ਸ਼ੁਰੂਆਤ
Emerging Asia Cup 2023: ਭਾਰਤੀ ਮਹਿਲਾ ਟੀਮ ਨੇ ਹਾਂਗਕਾਂਗ ਦੇ ਖਿਲਾਫ ਮੁਕਾਬਲੇ ਵਿੱਚ ਇਕਤਰਫਾ 9 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਸ਼੍ਰੇਅੰਕਾ ਪਾਟਿਲ ਨੇ ਇਕੱਲਿਆਂ 5 ਵਿਕਟਾਂ ਆਪਣੇ ਨਾਂ ਕੀਤੀਆਂ।
Women's Emerging Teams Asia Cup 2023: ਹਾਂਗਕਾਂਗ ਦੀ ਮੇਜ਼ਬਾਨੀ ਵਿੱਚ ਖੇਡੇ ਜਾ ਰਹੇ ਵੀਮੇਂਸ ਇਮਰਜਿੰਗ ਟੀਮ ਏਸ਼ੀਆ ਕੱਪ ਟੂਰਨਾਮੈਂਟ ਵਿੱਚ ਭਾਰਤੀ ਮਹਿਲਾ ਏ ਕ੍ਰਿਕੇਟ ਟੀਮ ਵਲੋਂ ਤੋਂ ਧਮਾਕੇਦਾਰ ਸ਼ੁਰੂਆਤ ਦੇਖਣ ਨੂੰ ਮਿਲੀ ਹੈ। ਆਪਣੇ ਪਹਿਲੇ ਮੁਕਾਬਲੇ 'ਚ ਭਾਰਤੀ ਮਹਿਲਾ ਏ ਟੀਮ ਨੇ ਹਾਂਗਕਾਂਗ ਨੂੰ ਇਕਤਰਫਾ 9 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਦੀ ਤਰਫੋਂ ਇਸ ਮੈਚ 'ਚ ਆਲਰਾਊਂਡਰ ਸ਼੍ਰੇਅੰਕਾ ਪਾਟਿਲ ਨੇ ਗੇਂਦ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਾਂਗਕਾਂਗ ਦੀ ਅੱਧੀ ਟੀਮ ਨੂੰ ਸਿਰਫ 2 ਦੌੜਾਂ ਦੇ ਕੇ ਪੈਵੇਲੀਅਨ ਭੇਜ ਦਿੱਤਾ।
ਇਸ ਮੈਚ 'ਚ ਭਾਰਤੀ ਮਹਿਲਾ ਏ ਕ੍ਰਿਕਟ ਟੀਮ ਨੇ ਸ਼੍ਰੇਅੰਕਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਹਾਂਗਕਾਂਗ ਦੀ ਮਹਿਲਾ ਟੀਮ ਨੂੰ 14 ਓਵਰਾਂ 'ਚ ਸਿਰਫ 34 ਦੌੜਾਂ 'ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਟੀਮ ਇੰਡੀਆ ਨੇ 5.2 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਸ਼੍ਰੇਅੰਕਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਇਸ ਮੈਚ 'ਚ ਪਲੇਅਰ ਆਫ ਦਾ ਮੈਚ ਦਾ ਖਿਤਾਬ ਵੀ ਦਿੱਤਾ ਗਿਆ। ਭਾਰਤੀ ਮਹਿਲਾ ਏ ਟੀਮ ਇਸ ਟੂਰਨਾਮੈਂਟ ਵਿੱਚ ਆਪਣਾ ਅਗਲਾ ਮੈਚ 15 ਜੂਨ ਨੂੰ ਨੇਪਾਲ ਏ ਟੀਮ ਦੇ ਖਿਲਾਫ ਖੇਡੇਗੀ।
ਇਹ ਵੀ ਪੜ੍ਹੋ: WTC ਫਾਈਨਲ 'ਚ ਹਾਰ ਤੋਂ ਬਾਅਦ ਕੋਚ ਰਾਹੁਲ ਦ੍ਰਾਵਿੜ ਨੂੰ ਮਿਲੀ BCCI ਤੋਂ ਚੇਤਾਵਨੀ, ਬਾਲਿੰਗ ਅਤੇ ਬੈਟਿੰਗ ‘ਤੇ ਲਿਆ ਜਾ ਸਕਦਾ ਵੱਡਾ ਫੈਸਲਾ
ਵਿਰਾਟ ਕੋਹਲੀ ਨੂੰ ਦੇਖ ਕੇ ਸ਼੍ਰੇਅੰਕਾ ਨੇ ਸ਼ੁਰੂ ਕੀਤਾ ਕ੍ਰਿਕਟ ਖੇਡਣਾ
ਇਮਰਜਿੰਗ ਏਸ਼ੀਆ ਕੱਪ ਵਿੱਚ ਸਿਰਫ਼ 3 ਓਵਰਾਂ 'ਚ 2 ਦੌੜਾਂ ਦੇ ਕੇ 5 ਵਿਕਟਾਂ ਲੈਣ ਵਾਲੀ 20 ਸਾਲਾ ਸ਼੍ਰੇਅੰਕਾ ਪਾਟਿਲ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਦੇਖ ਕੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਵਿਰਾਟ ਕੋਹਲੀ ਨੂੰ ਰੱਬ ਮੰਨਣ ਵਾਲੀ ਸ਼੍ਰੇਅੰਕਾ ਪਾਟਿਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਕੀਤੀ ਸੀ ਪਰ ਹੁਣ ਉਹ ਆਫ ਸਪਿਨ ਗੇਂਦਬਾਜ਼ ਹੈ।
ਮਹਿਲਾ ਆਈਪੀਐਲ ਦੇ ਪਹਿਲੇ ਐਡੀਸ਼ਨ ਵਿੱਚ ਸ਼੍ਰੇਅੰਕਾ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੀ ਮਹਿਲਾ ਟੀਮ ਲਈ ਖੇਡਣ ਦਾ ਮੌਕਾ ਮਿਲਿਆ। ਸ਼੍ਰੇਅੰਕਾ ਨੇ 7 ਮੈਚਾਂ 'ਚ 6 ਵਿਕਟਾਂ ਲਈਆਂ। ਇਸ 'ਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 17 ਦੌੜਾਂ 'ਤੇ 2 ਵਿਕਟਾਂ ਸੀ।