Womens World Cup 2022: ਟੀਮ ਇੰਡੀਆ ਦੇ ਫੈਨਸ ਲਈ ਖੁਸ਼ਖਬਰੀ, ਖੇਡਣ ਲਈ ਫਿੱਟ ਹੋਈ ਇਹ ਖਿਡਾਰਨ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਨੂੰ ਵਿਸ਼ਵ ਕੱਪ 2022 ਵਿੱਚ ਖੇਡਣ ਲਈ ਫਿੱਟ ਐਲਾਨ ਦਿੱਤਾ ਗਿਆ ਹੈ। ਉਹ ਅਭਿਆਸ ਮੈਚ ਦੌਰਾਨ ਜ਼ਖਮੀ ਹੋ ਗਈ ਸੀ।
Women's World Cup 2022 smriti mandhana fit for playing match indian womens cricket team
ਨਵੀਂ ਦਿੱਲੀ: ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਤੋਂ ਪਹਿਲਾਂ ਟੀਮ ਇੰਡੀਆ ਲਈ ਖੁਸ਼ਖਬਰੀ ਹੈ। ਭਾਰਤੀ ਕ੍ਰਿਕਟ ਟੀਮ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਫਿੱਟ ਐਲਾਨ ਦਿੱਤਾ ਗਿਆ ਹੈ। ਉਹ ਦੱਖਣੀ ਅਫਰੀਕਾ ਖਿਲਾਫ ਪਹਿਲੇ ਅਭਿਆਸ ਮੈਚ ਦੌਰਾਨ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਮੈਦਾਨ ਤੋਂ ਬਾਹਰ ਸੀ।
ਹੁਣ ਉਸ ਨੂੰ ਫਿੱਟ ਐਲਾਨ ਦਿੱਤਾ ਗਿਆ ਹੈ। ਪਹਿਲੇ ਅਭਿਆਸ ਮੈਚ ਦੌਰਾਨ ਸ਼ਬਨੀਮ ਇਸਮਾਈਲ ਦਾ ਬਾਊਂਸਰ ਸਿਰ 'ਚ ਲੱਗਣ ਕਾਰਨ ਮੰਧਾਨਾ ਨੂੰ ਸੱਟ ਲੱਗੀ ਤੇ ਉਸ ਨੂੰ ਰਿਟਾਇਰਮੈਂਟ ਲੈਣੀ ਪਈ। ਦੱਸ ਦਈਏ ਕਿ ਭਾਰਤ ਨੇ ਇਹ ਮੈਚ ਦੋ ਦੌੜਾਂ ਨਾਲ ਜਿੱਤਿਆ।
ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC ਦੀ ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਟੀਮ ਦੇ ਡਾਕਟਰ ਨੇ 25 ਸਾਲਾ ਮੰਧਾਨਾ ਦਾ ਚੈੱਕਅਪ ਕੀਤਾ ਤੇ ਸ਼ੁਰੂਆਤ 'ਚ ਉਸ ਨੂੰ ਖੇਡਣਾ ਜਾਰੀ ਰੱਖਣ ਲਈ ਫਿੱਟ ਕਰਾਰ ਦਿੱਤਾ ਗਿਆ। ਡੇਢ ਓਵਰ ਤੋਂ ਬਾਅਦ ਇੱਕ ਹੋਰ ਚੈੱਕਅਪ ਤੋਂ ਬਾਅਦ ਉਹ ਰਿਟਾਇਰਡ ਹਰਡ ਹੋ ਗਈ।
ਉਸ ਸਮੇਂ ਦੇ ਮੈਡੀਕਲ ਸਟਾਫ ਮੁਤਾਬਕ, ਖੱਬੇ ਹੱਥ ਦੇ ਬੱਲੇਬਾਜ਼ ਦੇ ਸਿਰ 'ਤੇ ਸੱਟ ਲੱਗਣ ਦੇ ਲੱਛਣ ਨਹੀਂ ਦਿਖਾਈ ਦੇ ਰਹੇ ਸੀ। ਮੰਧਾਨਾ ਚੰਗੀ ਫਾਰਮ 'ਚ ਚੱਲ ਰਹੀ ਹੈ। ਉਸ ਨੇ ਨਿਊਜ਼ੀਲੈਂਡ ਖਿਲਾਫ ਆਖਰੀ ਵਨ-ਡੇ 'ਚ ਆਪਣਾ 20ਵਾਂ ਅਰਧ ਸੈਂਕੜਾ ਲਗਾਇਆ। ਮੰਧਾਨਾ ਨੇ ਹੁਣ ਤੱਕ 64 ਵਨਡੇ ਮੈਚਾਂ 'ਚ ਚਾਰ ਸੈਂਕੜਿਆਂ ਦੀ ਮਦਦ ਨਾਲ 2461 ਦੌੜਾਂ ਬਣਾਈਆਂ ਹਨ।
ਦੱਖਣੀ ਅਫਰੀਕਾ ਦੀ ਟੀਮ ਇਸ ਦੇ ਜਵਾਬ ਵਿੱਚ ਸੁਨੇ ਲੁਸ ਤੇ ਲੌਰਾ ਵੋਲਵਾਰਟ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਜਿੱਤ ਦਰਜ ਨਹੀਂ ਕਰ ਸਕੀ। ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਗਾਇਕਵਾੜ ਨੇ 46 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।