(Source: ECI/ABP News/ABP Majha)
ਨਾਗ ਰਾਜ ਵੀ ਕ੍ਰਿਕਟ ਦੇ ਸ਼ੌਕੀਨ! ਚੱਲਦੇ ਮੈਚ ਦੌਰਾਨ ਸਟੇਡੀਅਮ 'ਚ ਆ ਵੜ੍ਹਿਆ ਸੱਪ, ਵੀਡੀਓ ਵਾਇਰਲ
Lanka Premier League Snake Viral Video: ਲੰਕਾ ਪ੍ਰੀਮੀਅਰ ਲੀਗ ਵਿੱਚ ਗਾਲੇ ਟਾਈਟਨਸ ਤੇ ਦਾਂਬੁਲਾ ਔਰਾ ਦੀਆਂ ਟੀਮਾਂ ਆਹਮੋ-ਸਾਹਮਣੇ ਸਨ ਪਰ ਇਸ ਮੈਚ ਦੌਰਾਨ ਕੁਝ ਅਜਿਹਾ ਹੋਇਆ, ਜਿਸ ਤੋਂ ਬਾਅਦ ਖੇਡ ਨੂੰ ਰੋਕਣਾ ਪਿਆ
Lanka Premier League Snake Viral Video: ਲੰਕਾ ਪ੍ਰੀਮੀਅਰ ਲੀਗ ਵਿੱਚ ਗਾਲੇ ਟਾਈਟਨਸ ਤੇ ਦਾਂਬੁਲਾ ਔਰਾ ਦੀਆਂ ਟੀਮਾਂ ਆਹਮੋ-ਸਾਹਮਣੇ ਸਨ ਪਰ ਇਸ ਮੈਚ ਦੌਰਾਨ ਕੁਝ ਅਜਿਹਾ ਹੋਇਆ, ਜਿਸ ਤੋਂ ਬਾਅਦ ਖੇਡ ਨੂੰ ਰੋਕਣਾ ਪਿਆ। ਦਰਅਸਲ, ਗਾਲੇ ਟਾਈਟਨਸ ਤੇ ਦਾਂਬੁਲਾ ਔਰਾ ਵਿਚਾਲੇ ਮੈਚ ਦੌਰਾਨ ਸਟੇਡੀਅਮ ਵਿੱਚ ਇੱਕ ਸੱਪ ਵੜ ਗਿਆ।
ਇਸ ਤੋਂ ਬਾਅਦ ਕੁਝ ਸਮੇਂ ਲਈ ਖੇਡ ਨੂੰ ਰੋਕਣਾ ਪਿਆ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦਾਂਬੁਲਾ ਔਰਾ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ। ਉਸ ਸਮੇਂ ਗਾਲੇ ਟਾਈਟਨਸ ਲਈ ਸ਼ਾਕਿਬ ਅਲ ਹਸਨ 5ਵਾਂ ਓਵਰ ਸੁੱਟਣ ਆਏ। ਇਸ ਤੋਂ ਬਾਅਦ ਸੱਪ ਸਟੇਡੀਅਮ 'ਚ ਆ ਗਿਆ। ਇਸ ਤੋਂ ਬਾਅਦ ਖੇਡ ਨੂੰ ਰੋਕਣਾ ਪਿਆ। ਅੰਪਾਇਰ ਸਮੇਤ ਦੋਵੇਂ ਟੀਮਾਂ ਦੇ ਖਿਡਾਰੀ ਵੀ ਹੈਰਾਨ ਰਹਿ ਗਏ।
The snake invaded the field and stopped play in the Lanka Premier League. pic.twitter.com/YJJxG5XV8V
— Mufaddal Vohra (@mufaddal_vohra) July 31, 2023
ਗਾਲੇ ਟਾਈਟਨਸ ਨੇ ਦਾਂਬੁਲਾ ਔਰਾ ਨੂੰ ਸੁਪਰ ਓਵਰ ਵਿੱਚ ਹਰਾਇਆ
ਦੂਜੇ ਪਾਸੇ ਇਸ ਮੈਚ ਦੀ ਗੱਲ ਕਰੀਏ ਤਾਂ ਗਾਲੇ ਟਾਈਟਨਸ ਨੇ ਦਾਂਬੁਲਾ ਔਰਾ ਨੂੰ ਸੁਪਰ ਓਵਰ ਵਿੱਚ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗਾਲੇ ਟਾਈਟਨਸ ਨੇ 20 ਓਵਰਾਂ 'ਚ 5 ਵਿਕਟਾਂ 'ਤੇ 180 ਦੌੜਾਂ ਬਣਾਈਆਂ।
ਇਸ ਤਰ੍ਹਾਂ ਦਾਂਬੁਲਾ ਔਰਾ ਨੂੰ ਜਿੱਤ ਲਈ 181 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਦਾਂਬੁਲਾ ਔਰਾ 20 ਓਵਰਾਂ 'ਚ 7 ਵਿਕਟਾਂ 'ਤੇ 180 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਮੈਚ ਬਰਾਬਰੀ 'ਤੇ ਖਤਮ ਹੋਇਆ, ਪਰ ਗਾਲੇ ਟਾਈਟਨਸ ਨੇ ਦਾਂਬੁਲਾ ਔਰਾ ਨੂੰ ਸੁਪਰ ਓਵਰ ਵਿੱਚ ਹਰਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read More: Stuart Broad World Record: ਸੰਨਿਆਸ ਲੈਣ ਮਗਰੋਂ ਆਪਣੇ ਆਖਰੀ ਮੈਚ 'ਚ ਸਟੂਅਰਟ ਬ੍ਰਾਡ ਨੇ ਬਣਾਇਆ ਵਿਸ਼ਵ ਰਿਕਾਰਡ