IND vs SA: ਦੂਜੇ ਟੀ-20 ਲਈ ਕਟਕ ਪਹੁੰਚੀਆਂ ਭਾਰਤ-ਦੱਖਣੀ ਅਫਰੀਕਾ ਦੀਆਂ ਟੀਮਾਂ , ਵੀਡੀਓ 'ਚ ਦੇਖੋ ਕਿਵੇਂ ਕੀਤਾ ਗਿਆ ਸਵਾਗਤ
IND vs SA 2nd T20: ਦੱਖਣੀ ਅਫਰੀਕਾ (South Africa) ਦੀ ਟੀਮ 5 ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤ ਆਈ ਹੈ। ਸੀਰੀਜ਼ ਦਾ ਦੂਜਾ ਮੈਚ 12 ਜੂਨ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ (Barabati Stadium) 'ਚ ਖੇਡਿਆ ਜਾਣਾ ਹੈ।
IND vs SA 2nd T20: ਦੱਖਣੀ ਅਫਰੀਕਾ (South Africa) ਦੀ ਟੀਮ 5 ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤ ਆਈ ਹੈ। ਸੀਰੀਜ਼ ਦਾ ਦੂਜਾ ਮੈਚ 12 ਜੂਨ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ (Barabati Stadium) 'ਚ ਖੇਡਿਆ ਜਾਣਾ ਹੈ। ਇਸ ਦੇ ਲਈ ਦੋਵੇਂ ਟੀਮਾਂ ਕਟਕ ਪਹੁੰਚ ਗਈਆਂ ਹਨ। ਕਟਕ ਪਹੁੰਚਣ 'ਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਵਾਗਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਸੀਰੀਜ਼ 'ਚ 1-0 ਨਾਲ ਅੱਗੇ ਅਫਰੀਕੀ ਟੀਮ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਮੈਚ 'ਚ ਮਹਿਮਾਨ ਟੀਮ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 211 ਦੌੜਾਂ ਬਣਾਈਆਂ। ਜਵਾਬ 'ਚ ਦੱਖਣੀ ਅਫਰੀਕਾ ਨੇ 5 ਗੇਂਦਾਂ ਬਾਕੀ ਰਹਿੰਦਿਆਂ 212 ਦੌੜਾਂ ਬਣਾਈਆਂ ਅਤੇ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਡੇਵਿਡ ਮਿਲਰ ਨੇ 64 ਅਤੇ ਰੇਸੀ ਵੈਨ ਡੇਰ ਡੁਸਨ ਨੇ 75 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਨ੍ਹਾਂ ਖਿਡਾਰੀਆਂ ਵਿਚਾਲੇ ਚੌਥੀ ਵਿਕਟ ਲਈ 131 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ।
Team India arrives in Bhubaneswar for the 2nd T20i in Cuttack. pic.twitter.com/ZJbsxCuMGB
— Mufaddal Vohra (@mufaddal_vohra) June 10, 2022
ਦੋਵੇਂ ਟੀਮਾਂ ਇਸ ਪ੍ਰਕਾਰ ਹਨ
ਭਾਰਤ: ਰਿਸ਼ਭ ਪੰਤ (ਕਪਤਾਨ), ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਵੈਂਕਟੇਸ਼ ਅਈਅਰ, ਯੁਜ਼ਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਹਰਸ਼ ਪਟੇਲ, ਅਰਸ਼ਦੀਪ ਸਿੰਘ, ਉਮਰਾਨ ਮਲਿਕ।
ਦੱਖਣੀ ਅਫਰੀਕਾ: ਏਡੇਨ ਮਾਰਕਰਮ, ਡੇਵਿਡ ਮਿਲਰ, ਰਾਸੀ ਵੈਨ ਡੇਰ ਡੁਸੇਨ, ਰੇਜ਼ਾ ਹੈਂਡਰਿਕਸ, ਟੇਂਬਾ ਬਾਵੁਮਾ (ਸੀ), ਟ੍ਰਿਸਟਨ ਸਟੱਬਸ, ਡਵਾਈਟ ਪ੍ਰੀਟੋਰੀਅਸ, ਮਾਰਕੋ ਜੈਨਸੇਨ, ਹੈਨਰਿਕ ਕਲਾਸੇਨ, ਕਵਿੰਟਨ ਡੀ ਕਾਕ, ਐਨਰਿਕ ਨੌਰਖੀਆ, ਕਾਗਿਸੋ ਰਬਾਦਾ, ਕੇਸ਼ਵ ਨਾਗੀ ਮਹਾਰਾਜ, ਲੁਆਨ , ਤਬਰੇਜ਼ ਸ਼ਮਸੀ, ਵੇਨ ਪਾਰਨੇਲ