BCCI ਨੇ ਪਾਕਿਸਤਾਨ ਦੀ ਪੇਸ਼ਕਸ਼ ਨੂੰ ਠੁਕਰਾਇਆ! ਦਿੱਲੀ-ਚੰਡੀਗੜ੍ਹ ਤੋਂ ਰੋਜ਼ਾਨਾ ਅੱਪ-ਡਾਊਨ ਨੂੰ ਲੈ ਦਿੱਤਾ ਇਹ ਜਵਾਬ
BCCI refuses Delhi Chandigarh offer for Champions Trophy: ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਕੁਝ ਦਿਨ ਪਹਿਲਾਂ ਭਾਰਤ ਨੂੰ ਚੈਂਪੀਅਨਸ ਟਰਾਫੀ 2025 ਖੇਡਣ ਲਈ ਪਾਕਿਸਤਾਨ ਆਉਣ ਦਾ ਆਫਰ ਭੇਜਿਆ ਸੀ।
BCCI refuses Delhi Chandigarh offer for Champions Trophy: ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਕੁਝ ਦਿਨ ਪਹਿਲਾਂ ਭਾਰਤ ਨੂੰ ਚੈਂਪੀਅਨਸ ਟਰਾਫੀ 2025 ਖੇਡਣ ਲਈ ਪਾਕਿਸਤਾਨ ਆਉਣ ਦਾ ਆਫਰ ਭੇਜਿਆ ਸੀ। ਆਫਰ ਦੇ ਮੁਤਾਬਕ ਜੇਕਰ ਟੀਮ ਇੰਡੀਆ ਚਾਹੇ ਤਾਂ ਆਪਣਾ ਸੈੱਟਅਪ ਦਿੱਲੀ ਜਾਂ ਚੰਡੀਗੜ੍ਹ 'ਚ ਕਰ ਸਕਦੀ ਹੈ ਅਤੇ ਪਾਕਿਸਤਾਨ 'ਚ ਮੈਚ ਖੇਡਣ ਦੇ ਤੁਰੰਤ ਬਾਅਦ ਆਪਣੇ ਦੇਸ਼ ਪਰਤ ਸਕਦੀ ਹੈ। ਪਰ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀਸੀਸੀਆਈ ਨੇ ਪੀਸੀਬੀ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।
ਦੂਜੇ ਪਾਸੇ ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ ਕਿ ਭਾਰਤੀ ਬੋਰਡ ਨੂੰ PCB ਤੋਂ ਅਜਿਹਾ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ ਅਤੇ ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ ਦਾ ਫੈਸਲਾ ਪੂਰੀ ਤਰ੍ਹਾਂ ਭਾਰਤ ਸਰਕਾਰ ਦੇ ਹੱਥ ਵਿੱਚ ਹੈ। ਇਸ ਤੋਂ ਇਲਾਵਾ ਪੀਸੀਬੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ, ਪਰ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤ ਚੈਂਪੀਅਨਜ਼ ਟਰਾਫੀ ਖੇਡਣ ਲਈ ਉਨ੍ਹਾਂ ਦੇ ਦੇਸ਼ ਆਉਣ ਤੋਂ ਇਨਕਾਰ ਕਰ ਸਕਦਾ ਹੈ। ਪਰ ਪੀਸੀਬੀ ਹਾਈਬ੍ਰਿਡ ਮਾਡਲ ਅਪਣਾਉਣ ਲਈ ਬਿਲਕੁਲ ਵੀ ਤਿਆਰ ਨਹੀਂ ਹੈ।
ਕੁਝ ਦਿਨ ਪਹਿਲਾਂ ਆਈਸੀਸੀ ਦੇ ਕੁਝ ਅਧਿਕਾਰੀ ਚੈਂਪੀਅਨਜ਼ ਟਰਾਫੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਾਕਿਸਤਾਨ ਆਏ ਸਨ। ਹੁਣ ਦੁਬਈ ਵਿੱਚ 18 ਤੋਂ 21 ਅਕਤੂਬਰ ਤੱਕ ICC ਬੋਰਡ ਦੇ ਮੈਂਬਰਾਂ ਦੀ ਮੀਟਿੰਗ ਰੱਖੀ ਗਈ ਹੈ। ਇਸ ਮੁਲਾਕਾਤ ਦੇ ਬਾਰੇ ਵਿੱਚ ਪੀਸੀਬੀ ਦੇ ਇੱਕ ਸੂਤਰ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਕੀਮਤ ਉੱਤੇ ਚੈਂਪੀਅਨਸ ਟਰਾਫੀ ਦਾ ਆਯੋਜਨ ਆਪਣੇ ਦੇਸ਼ ਵਿੱਚ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੈਂਬਰਾਂ ਨੇ ਪਹਿਲਾਂ ਹੀ ਅਜਿਹੀ ਮਾਨਸਿਕ ਸਥਿਤੀ ਤਿਆਰ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਆਈਸੀਸੀ ਦੀ ਬੈਠਕ 'ਚ ਭਾਰਤ ਦੇ ਚੈਂਪੀਅਨਜ਼ ਟਰਾਫੀ 'ਚ ਨਾ ਖੇਡਣ ਬਾਰੇ ਸੁਣਨਾ ਪਵੇਗਾ।
ਇਹ ਵੀ ਦੱਸਿਆ ਗਿਆ ਹੈ ਕਿ ਪੀਸੀਬੀ ਕਿਸੇ ਵੀ ਹਾਲਤ ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਦੀ ਮੇਜ਼ਬਾਨੀ ਨਹੀਂ ਗੁਆਉਣਾ ਚਾਹੁੰਦਾ, ਭਾਰਤ ਖ਼ਿਤਾਬੀ ਮੁਕਾਬਲੇ ਲਈ ਕੁਆਲੀਫਾਈ ਹੀ ਕਿਉਂ ਨਾ ਕਰ ਲਵੇ। ਦੱਸ ਦੇਈਏ ਕਿ ਚੈਂਪੀਅਨਸ ਟਰਾਫੀ 2025 ਦੇ ਪ੍ਰਸਤਾਵਿਤ ਪ੍ਰੋਗਰਾਮ ਦੇ ਮੁਤਾਬਕ ਭਾਰਤ ਦੇ ਸਾਰੇ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇ ਜਾਣੇ ਹਨ ਅਤੇ ਇਸ ਮੈਦਾਨ ਨੂੰ ਫਾਈਨਲ ਲਈ ਵੀ ਮਨਜ਼ੂਰੀ ਮਿਲ ਗਈ ਹੈ।