Kapil vs Yograj: ਕਪਿਲ ਦੇਵ ਨੂੰ ਜਾਨੋਂ ਮਾਰਨ ਪਹੁੰਚੇ ਸੀ ਯੋਗਰਾਜ, ਮਹਾਨ ਆਲਰਾਊਂਡਰ ਦਾ ਬਿਆਨ 'ਤੇ ਰਿਐਕਸ਼ਨ ਵਾਇਰਲ, ਬੋਲੇ- ਕੌਣ...
Kapil Dev Reaction on Yograj Statement: ਭਾਰਤ ਨੂੰ 1983 ਦੇ ਵਨਡੇ ਵਰਲਡ ਕੱਪ ਵਿੱਚ ਜਿੱਤ ਦਿਵਾਉਣ ਵਾਲੇ ਕਪਿਲ ਦੇਵ ਨੇ ਯੁਵਰਾਜ ਸਿੰਘ ਦੇ ਪਿਤਾ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ
Kapil Dev Reaction on Yograj Statement: ਭਾਰਤ ਨੂੰ 1983 ਦੇ ਵਨਡੇ ਵਰਲਡ ਕੱਪ ਵਿੱਚ ਜਿੱਤ ਦਿਵਾਉਣ ਵਾਲੇ ਕਪਿਲ ਦੇਵ ਨੇ ਯੁਵਰਾਜ ਸਿੰਘ ਦੇ ਪਿਤਾ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦੇ ਜਵਾਬ ਨੂੰ ਸੁਣਨ ਤੋਂ ਬਾਅਦ ਯੂਜ਼ਰਸ ਵੱਲੋਂ ਸਾਬਕਾ ਕ੍ਰਿਕਟਰ ਯੋਗਰਾਜ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ, ਹਾਲ ਹੀ ਵਿੱਚ ਉਨ੍ਹਾਂ ਨੇ ਬਿਆਨ ਦਿੱਤਾ ਕਿ ਉਹ ਪਿਸਤੌਲ ਨਾਲ ਕਪਿਲ ਦੇਵ ਨੂੰ ਮਾਰਨ ਗਏ ਸੀ। ਹਾਲਾਂਕਿ, ਕਪਿਲ ਦੇਵ ਨੇ ਉਨ੍ਹਾਂ ਨੇ ਇਸ ਮਾਮਲੇ 'ਤੇ ਜ਼ਿਆਦਾ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ।
ਦੱਸ ਦੇਈਏ ਕਿ ਕਪਿਲ ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਪ੍ਰੋਗਰਾਮ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹ ਪਾਪਰਾਜ਼ੀ ਨਾਲ ਘਿਰੇ ਹੋਏ ਸੀ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪਾਪਰਾਜ਼ੀ ਨੂੰ ਯੋਗਰਾਜ ਸਿੰਘ ਦੀਆਂ ਟਿੱਪਣੀਆਂ ਬਾਰੇ ਕਪਿਲ ਦੇਵ ਤੋਂ ਸਵਾਲ ਕਰਦੇ ਦੇਖਿਆ ਜਾ ਸਕਦਾ ਹੈ।
ਜਿਵੇਂ ਹੀ ਲੋਕ ਯੋਗਰਾਜ ਸਿੰਘ ਦੇ ਨਾਮ 'ਤੇ ਰੌਲਾ ਪਾਉਣ ਲੱਗੇ, ਤਾਂ ਮਹਾਨ ਆਲਰਾਊਂਡਰ ਨੇ ਕਿਹਾ, 'ਕੌਣ ਹੈ?' ਕੌਣ ਹੈ ਯੋਗਰਾਜ ਸਿੰਘ? ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਇਸ 'ਤੇ ਇੱਕ ਪਾਪਰਾਜ਼ੀ ਨੇ ਜਵਾਬ ਦਿੱਤਾ, 'ਯੋਗਰਾਜ ਸਿੰਘ।' ਯੁਵਰਾਜ ਸਿੰਘ ਦੇ ਪਿਤਾ। ਇਸ ਦੇ ਜਵਾਬ ਵਿੱਚ ਕਪਿਲ ਨੇ ਕਿਹਾ, 'ਠੀਕ ਹੈ, ਹੋਰ ਕੁਝ?'
View this post on Instagram
ਯੋਗਰਾਜ ਨੇ ਦੱਸੀ ਸੀ ਸਾਰੀ ਕਹਾਣੀ
ਹਾਲ ਹੀ ਵਿੱਚ ਯੋਗਰਾਜ ਨੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਸੀ। ਯੋਗਰਾਜ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਇੱਕ ਵਾਰ ਉਹ ਕਪਿਲ ਦੇਵ ਨੂੰ ਮਾਰਨ ਦੇ ਇਰਾਦੇ ਨਾਲ ਪਿਸਤੌਲ ਲੈ ਕੇ ਉਨ੍ਹਾਂ ਦੇ ਘਰ ਗਏ ਸੀ। ਸਾਬਕਾ ਭਾਰਤੀ ਬੱਲੇਬਾਜ਼ ਯੋਗਰਾਜ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ, ਇਸ ਲਈ ਉਹ ਗੁੱਸੇ ਵਿੱਚ ਆ ਗਏ ਅਤੇ ਕਪਿਲ ਨੂੰ ਮਾਰਨ ਚਲੇ ਗਏ।
'ਗਾਵਸਕਰ ਨਾਲ ਦੋਸਤੀ ਕਾਰਨ ਉਨ੍ਹਾਂ ਨੂੰ ਕੱਢਿਆ ਬਾਹਰ'
ਯੋਗਰਾਜ ਨੇ ਖੁਲਾਸਾ ਕੀਤਾ ਕਿ ਕਥਿਤ ਤੌਰ ਤੇ ਕਪਿਲ ਦੇਵ ਅਤੇ ਬਿਸ਼ਨ ਸਿੰਘ ਬੇਦੀ ਦੀ ਰਾਜਨੀਤੀ ਕਾਰਨ ਕਥਿਤ ਤੌਰ 'ਤੇ ਉੱਤਰੀ ਜ਼ੋਨ ਦੀ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਛੱਡਣ ਦਾ ਫੈਸਲਾ ਕੀਤਾ ਸੀ। ਯੋਗਰਾਜ ਨੇ ਦੱਸਿਆ ਕਿਉਂਕਿ ਉਨ੍ਹਾਂ ਦੀ ਸੁਨੀਲ ਗਾਵਸਕਰ ਨਾਲ ਚੰਗੀ ਦੋਸਤੀ ਸੀ, ਇਸ ਲਈ ਸੀਨੀਅਰ ਖਿਡਾਰੀਆਂ ਨੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ। ਯੋਗਰਾਜ ਨੇ ਕਿਹਾ, 'ਉਸ ਪਲ ਤੋਂ ਮੈਂ ਫੈਸਲਾ ਕੀਤਾ ਲਿਆ ਕਿ ਮੈਂ ਕ੍ਰਿਕਟ ਨਹੀਂ ਖੇਡਾਂਗਾ ਅਤੇ ਯੁਵਰਾਜ ਇਸ ਵਿੱਚ ਆਪਣਾ ਕਰੀਅਰ ਬਣਾਏਗਾ।'