(Source: ECI/ABP News)
SRH ਨੂੰ ਮਿਲਿਆ ਨਵਾਂ ਕਪਤਾਨ, ਭੁਵਨੇਸ਼ਵਰ-ਪੈਟ ਕਮਿੰਸ ਦੀ ਛੁੱਟੀ, ਜਾਣੋ ਕਾਵਿਆ ਮਾਰਨ ਨੇ ਕਿਸ-ਕਿਸ ਨੂੰ ਕੀਤਾ ਰਿਟੇਨ ?
SRH: ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਫਾਈਨਲ 'ਚ ਪਹੁੰਚੀ ਕਾਵਿਆ ਮਾਰਨ ਦੀ ਸਨਰਾਈਜ਼ਰਜ਼ ਹੈਦਰਾਬਾਦ (SRH) ਆਪਣਾ ਦੂਜਾ ਖਿਤਾਬ ਜਿੱਤਣ ਤੋਂ ਖੁੰਝ ਗਈ ਅਤੇ ਸ਼ਾਹਰੁਖ ਖਾਨ ਦੀ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਹੱਥੋਂ
![SRH ਨੂੰ ਮਿਲਿਆ ਨਵਾਂ ਕਪਤਾਨ, ਭੁਵਨੇਸ਼ਵਰ-ਪੈਟ ਕਮਿੰਸ ਦੀ ਛੁੱਟੀ, ਜਾਣੋ ਕਾਵਿਆ ਮਾਰਨ ਨੇ ਕਿਸ-ਕਿਸ ਨੂੰ ਕੀਤਾ ਰਿਟੇਨ ? SRH gets new captain, Bhubaneswar-Pat Cummins off, know who Kavya Maran retained details inside SRH ਨੂੰ ਮਿਲਿਆ ਨਵਾਂ ਕਪਤਾਨ, ਭੁਵਨੇਸ਼ਵਰ-ਪੈਟ ਕਮਿੰਸ ਦੀ ਛੁੱਟੀ, ਜਾਣੋ ਕਾਵਿਆ ਮਾਰਨ ਨੇ ਕਿਸ-ਕਿਸ ਨੂੰ ਕੀਤਾ ਰਿਟੇਨ ?](https://feeds.abplive.com/onecms/images/uploaded-images/2024/08/24/7775729b859c320df2540b1f078edab51724512047612709_original.jpg?impolicy=abp_cdn&imwidth=1200&height=675)
SRH: ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਫਾਈਨਲ 'ਚ ਪਹੁੰਚੀ ਕਾਵਿਆ ਮਾਰਨ ਦੀ ਸਨਰਾਈਜ਼ਰਜ਼ ਹੈਦਰਾਬਾਦ (SRH) ਆਪਣਾ ਦੂਜਾ ਖਿਤਾਬ ਜਿੱਤਣ ਤੋਂ ਖੁੰਝ ਗਈ ਅਤੇ ਸ਼ਾਹਰੁਖ ਖਾਨ ਦੀ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਇਸ ਵਾਰ ਕਾਵਿਆ ਮਾਰਨ ਕਿਸੇ ਵੀ ਕੀਮਤ 'ਤੇ ਸਨਰਾਈਜ਼ਰਸ ਹੈਦਰਾਬਾਦ (SRH) ਨੂੰ ਖਿਤਾਬ ਦਿਵਾਉਣਾ ਚਾਹੇਗੀ। ਮੈਗਾ ਨਿਲਾਮੀ ਦਾ ਆਯੋਜਨ IPL 2025 ਸੀਜ਼ਨ ਤੋਂ ਪਹਿਲਾਂ ਕੀਤਾ ਜਾਵੇਗਾ।
SRH ਦੀ ਮਾਲਕਣ ਕਾਵਿਆ ਮਾਰਨ ਕਪਤਾਨ ਪੈਟ ਕਮਿੰਸ ਨੂੰ ਰਿਲੀਜ਼ ਕਰ ਸਕਦੀ
ਸਨਰਾਈਜ਼ਰਜ਼ ਹੈਦਰਾਬਾਦ ਦੀ ਮਾਲਕਣ ਕਾਵਿਆ ਮਾਰਨ ਇਸ ਸਾਲ ਮੇਗਾ ਨਿਲਾਮੀ ਤੋਂ ਪਹਿਲਾਂ ਆਪਣੇ ਕਪਤਾਨ ਪੈਟ ਕਮਿੰਸ ਨੂੰ ਰਿਲੀਜ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਟੀਮ ਭਾਰਤ ਦੇ ਤੇਜ਼ ਗੇਂਦਬਾਜ਼ ਅਤੇ ਸਵਿੰਗ ਕਿੰਗ ਦੇ ਤੌਰ 'ਤੇ ਮਸ਼ਹੂਰ ਭੁਵਨੇਸ਼ਵਰ ਕੁਮਾਰ ਨੂੰ ਰਿਲੀਜ਼ ਕਰ ਸਕਦੀ ਹੈ। ਪਿਛਲੇ ਸਾਲ ਪੈਟ ਕਮਿੰਸ ਨੇ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਕੀਤੀ ਸੀ ਅਤੇ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਸੀ। ਇਸ ਦੇ ਨਾਲ ਹੀ ਭੁਵਨੇਸ਼ਵਰ ਕੁਮਾਰ ਪਿਛਲੇ ਕਈ ਸਾਲਾਂ ਤੋਂ ਸਨਰਾਈਜ਼ਰਸ ਹੈਦਰਾਬਾਦ ਟੀਮ ਦਾ ਹਿੱਸਾ ਹਨ।
SRH ਦੇ ਨਵੇਂ ਕਪਤਾਨ ਬਣਾਏ ਜਾ ਸਕਦੇ ਰੋਹਿਤ ਸ਼ਰਮਾ
ਹੁਣ ਤੱਕ ਰੋਹਿਤ ਸ਼ਰਮਾ ਨੇ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦੇ ਹੋਏ ਇਸ ਟੀਮ ਨੂੰ ਪੰਜ ਖਿਤਾਬ ਜਿੱਤ ਕੇ ਆਈਪੀਐਲ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਬਣਾਇਆ ਸੀ। ਹਾਲਾਂਕਿ, ਮੁੰਬਈ ਇੰਡੀਅਨਜ਼ ਨੇ ਆਈਪੀਐਲ 2024 ਤੋਂ ਰੋਹਿਤ ਸ਼ਰਮਾ ਤੋਂ ਕਪਤਾਨੀ ਖੋਹ ਕੇ ਹਾਰਦਿਕ ਪੰਡਯਾ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਰੋਹਿਤ ਸ਼ਰਮਾ ਬਹੁਤ ਨਾਰਾਜ਼ ਸੀ ਅਤੇ ਆਪਣੀ ਟੀਮ ਮੁੰਬਈ ਇੰਡੀਅਨਜ਼ ਨੂੰ ਛੱਡ ਕੇ ਸਨਰਾਈਜ਼ਰਜ਼ ਨਾਲ ਜੁੜ ਸਕਦਾ ਹੈ।
ਇਨ੍ਹਾਂ 6 ਖਿਡਾਰੀਆਂ ਨੂੰ ਕਾਵਿਆ ਮਾਰਨ ਨੇ ਕੀਤਾ ਰਿਟੇਨ
ਸਨਰਾਈਜ਼ਰਸ ਹੈਦਰਾਬਾਦ ਦੀ ਮਾਲਕਣ ਕਾਵਿਆ ਮਾਰਨ ਇਸ ਦੌਰਾਨ ਆਪਣੇ 6 ਖਿਡਾਰੀਆਂ ਨੂੰ ਰਿਟੇਨ ਕਰ ਸਕਦੀ ਹੈ। ਇਸ ਸੂਚੀ 'ਚ ਸਨਰਾਈਜ਼ਰਸ ਹੈਦਰਾਬਾਦ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ, ਖੱਬੇ ਹੱਥ ਦੇ ਸਟਾਰ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਤੇਜ਼ ਗੇਂਦਬਾਜ਼ ਟੀ ਨਟਰਾਜਨ, ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਅਤੇ ਹੇਨਰਿਕ ਕਲਾਸੇਨ ਨੂੰ ਬਰਕਰਾਰ ਰੱਖ ਸਕਦਾ ਹੈ। ਇਸ ਤੋਂ ਇਲਾਵਾ ਕਾਵਿਆ ਮਾਰਨ ਨਿਲਾਮੀ ਰਾਹੀਂ ਰੋਹਿਤ ਸ਼ਰਮਾ ਨੂੰ ਆਪਣੀ ਟੀਮ 'ਚ ਸ਼ਾਮਲ ਕਰਕੇ ਕਪਤਾਨ ਬਣਾ ਸਕਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)