IPL 2024: ਸਨਰਾਈਜ਼ਰਸ ਹੈਦਰਾਬਾਦ ਨੂੰ ਲੱਗਿਆ ਵੱਡਾ ਝਟਕਾ, IPL ਦੇ ਸਫਰ ‘ਚੋਂ ਬਾਹਰ ਹੋਏ ਵਾਨਿੰਦੂ ਹਸਰੰਗਾ, ਜਾਣੋ ਵਜ੍ਹਾ
Wanindu Hasaranga: ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅੱਜ ਗੁਜਰਾਤ ਦੇ ਖਿਲਾਫ ਆਪਣਾ ਤੀਜਾ ਮੈਚ ਖੇਡੇਗੀ। ਇਸ ਮੁਕਾਬਲੇ ਤੋਂ ਪਹਿਲਾਂ ਵਾਨਿੰਦੂ ਹਸਰੰਗਾ ਦੀ ਆਈਪੀਐਲ ਤੋਂ ਬਾਹਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
Wanindu Hasaranga Ruled Out IPL 2024: ਆਈਪੀਐਲ 2024 ਵਿੱਚ ਅੱਜ 2 ਮੁਕਾਬਲੇ ਖੇਡੇ ਜਾਣੇ ਹਨ, ਜਿੱਥੇ ਪਹਿਲਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਅਤੇ ਗੁਜਰਾਤ ਵਿਚਾਲੇ ਖੇਡਿਆ ਜਾਵੇਗਾ ਤਾਂ ਉੱਥੇ ਹੀ ਦੂਜਾ ਮੁਕਾਬਲਾ ਸ਼ਾਮ ਨੂੰ ਦਿੱਲੀ ਕੈਪੀਟਲਸ ਅਤੇ ਚੇਨਈ ਸੂਪਰ ਕਿੰਗਸ ਵਿਚਾਲੇ ਹੋਵੇਗਾ। ਖੈਰ ਤੁਹਾਨੂੰ ਦੱਸ ਦਈਏ ਕਿ ਅੱਜ ਖੇਡੇ ਜਾਣ ਵਾਲੇ ਮੁਕਾਬਲੇ ਤੋਂ ਪਹਿਲਾਂ ਹੈਦਰਾਬਾਦ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ, ਕਿਉਂਕਿ ਵਾਨਿੰਦੂ ਹਸਰੰਗਾ ਪੂਰੇ ਆਈਪੀਐਲ ਸੀਜ਼ਨ ਤੋਂ ਬਾਹਰ ਹੋ ਗਏ ਹਨ।
ਮੈਚ ਤੋਂ ਪਹਿਲਾਂ ਹੈਦਰਾਬਾਦ ਦੇ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਹਸਰੰਗਾ ਆਪਣੀ ਜਾਦੂਈ ਸਪਿਨ ਅਤੇ ਧਮਾਕੇਦਾਰ ਬੱਲੇਬਾਜ਼ੀ ਨਾਲ ਟੀਮ ਨੂੰ ਕਈ ਮੈਚਾਂ ਵਿੱਚ ਜਿੱਤ ਦਿਵਾ ਸਕਦੇ ਸਨ। ਪਰ ਹੁਣ ਕੁਝ ਨਹੀਂ ਹੋ ਸਕਦਾ, ਉਹ ਹੁਣ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਹੁਣ ਤੁਹਾਡੇ ਮਨ ਵਿੱਚ ਸਵਾਲ ਤਾਂ ਜ਼ਰੂਰ ਆ ਰਿਹਾ ਹੋਵੇਗਾ ਕਿ ਅਜਿਹਾ ਕੀ ਹੋਇਆ ਕਿ ਅਚਾਨਕ ਹਸਰੰਗਾ ਨੂੰ ਆਈਪੀਐਲ ਤੋਂ ਬਾਹਰ ਹੋਣਾ ਪਿਆ। ਤਾਂ ਫਿਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਸਰੰਗਾ ਖੱਬੀ ਅੱਡੀ ਵਿੱਚ ਲੱਗੀ ਸੱਟ ਕਰਕੇ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ।
ਇਹ ਵੀ ਪੜ੍ਹੋ: LSG vs PBKS: ਮਯੰਕ ਯਾਦਵ ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਹੋਈ ਬੱਲੇ-ਬੱਲੇ, ਚੁਟਕੀਆਂ 'ਚ ਵਧੀ ਫੈਨ ਫਾਲੋਇੰਗ
ਇਹ ਸਨਰਾਈਜ਼ਰਸ ਹੈਦਰਾਬਾਦ ਦੇ ਲਈ ਮੰਦਭਾਗੀ ਖ਼ਬਰ ਹੈ। ਖ਼ਾਸਕਰ ਜਦੋਂ ਆਈਪੀਐਲ ਚੱਲ ਰਿਹਾ ਹੈ, ਤਾਂ ਉਸ ਵੇਲੇ ਤਾਂ ਟੀਮ ਨੂੰ ਉਨ੍ਹਾਂ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ। ਦਰਅਸਲ, 2024 ਦਾ ਟੀ-20 ਵਿਸ਼ਵ ਕੱਪ IPL 2024 ਤੋਂ ਬਾਅਦ ਖੇਡਿਆ ਜਾਵੇਗਾ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਇਹ ਫੈਸਲਾ ਲਿਆ ਹੈ।
ਇਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰਦਿਆਂ ਹੋਇਆਂ ਸ਼੍ਰੀਲੰਕਾ ਕ੍ਰਿਕਟ ਦੇ ਸੀਈਓ ਨੇ ਕਿਹਾ ਕਿ ਹਸਰੰਗਾ ਦੀ ਅੱਡੀ ਵਿੱਚ ਸੋਜ ਹੈ ਅਤੇ ਉਹ ਟੀਕਾ ਲਗਾਉਣ ਤੋਂ ਬਾਅਦ ਖੇਡ ਰਿਹਾ ਸੀ। ਇਸ ਲਈ ਉਸ ਨੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਸਮੱਸਿਆ ਨੂੰ ਹੱਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: Top fastest bowlers: IPL ਦੇ ਇਤਿਹਾਸ 'ਚ ਟਾਪ-5 ਫਾਸਟ ਬੌਲਰਾਂ 'ਚ ਮਯੰਕ ਦੀ ਐਂਟਰੀ, ਅਜੇ ਵੀ ਵਿਦੇਸ਼ੀ ਖਿਡਾਰੀ ਨੰਬਰ ਵਨ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।