ਸੂਰਿਆਕੁਮਾਰ ਦੇ 150 ਛੱਕੇ, ਜਾਣੋ T20 ਇੰਟਰਨੈਸ਼ਨਲ 'ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ 7 ਬੱਲੇਬਾਜ਼ ਕੌਣ?
ਭਾਰਤੀ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ। ਭਾਰਤੀ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਵਿੱਚ 150 ਛੱਕੇ ਪੂਰੇ ਕੀਤੇ ਹਨ...

Most Sixes In Career In T20Is: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 5 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਯਾਨੀਕਿ 29 ਅਕਤੂਬਰ ਨੂੰ ਕੈਨਬਰਾ 'ਚ ਖੇਡਿਆ ਗਿਆ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 9.4 ਓਵਰਾਂ 'ਚ ਇੱਕ ਵਿਕਟ ਦੇ ਨੁਕਸਾਨ 'ਤੇ 97 ਰਨ ਬਣਾਏ, ਪਰ ਬਾਅਦ 'ਚ ਮੀਂਹ ਕਾਰਨ ਮੈਚ ਰੱਦ ਕਰਨਾ ਪਿਆ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ 24 ਗੇਂਦਾਂ 'ਤੇ ਨਾਬਾਰ 39 ਰਨਾਂ ਦੀ ਪਾਰੀ ਖੇਡੀ, ਜਿਸ 'ਚ ਉਨ੍ਹਾਂ ਨੇ 3 ਚੌਕੇ ਅਤੇ 2 ਉੱਚੇ ਛੱਕੇ ਵੀ ਜੜੇ।
ਸੂਰਿਆਕੁਮਾਰ ਯਾਦਵ ਹੁਣ ਟੀ20 ਇੰਟਰਨੈਸ਼ਨਲ ਕ੍ਰਿਕਟ 'ਚ 150 ਛੱਕੇ ਲਗਾਉਣ ਵਾਲੇ ਦੁਨੀਆ ਦੇ ਪੰਜਵੇਂ ਅਤੇ ਭਾਰਤ ਦੇ ਦੂਜੇ ਖਿਡਾਰੀ ਬਣ ਗਏ ਹਨ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਟੀ20 ਇੰਟਰਨੈਸ਼ਨਲ ਮੈਚਾਂ 'ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਟਾਪ-7 ਬੱਲੇਬਾਜ਼ ਕੌਣ ਹਨ।
ਟੀ20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਟਾਪ-7 ਬੱਲੇਬਾਜ਼
1. ਰੋਹਿਤ ਸ਼ਰਮਾ (ਭਾਰਤ) – 205 ਛੱਕੇ
ਭਾਰਤ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਟੀ20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹਨ। ਰੋਹਿਤ ਨੇ 150 ਟੀ20 ਮੈਚਾਂ ਵਿੱਚ 205 ਉੱਚੇ ਛੱਕੇ ਜੜੇ ਹਨ।
2. ਮੁਹੰਮਦ ਵਸੀਮ (ਯੂਏਈ) – 187 ਛੱਕੇ
ਟੀ20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਿਆਂ ਦੀ ਸੂਚੀ 'ਚ ਯੂਏਈ ਦੇ ਬੱਲੇਬਾਜ਼ ਮੁਹੰਮਦ ਵਸੀਮ ਦੂਜੇ ਸਥਾਨ 'ਤੇ ਹਨ। ਵਸੀਮ ਨੇ ਹੁਣ ਤੱਕ 91 ਟੀ20 ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 187 ਛੱਕੇ ਜੜੇ ਹਨ।
3. ਮਾਰਟਿਨ ਗੁਪਟਿਲ (ਨਿਊਜ਼ੀਲੈਂਡ) – 173 ਛੱਕੇ
ਨਿਊਜ਼ੀਲੈਂਡ ਦੇ ਪੂਰਵ ਓਪਨਰ ਮਾਰਟਿਨ ਗੁਪਟਿਲ ਟੀ20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਹਨ। ਗੁਪਟਿਲ ਨੇ 122 ਟੀ20 ਮੈਚਾਂ ਵਿੱਚ 173 ਛੱਕੇ ਮਾਰੇ ਹਨ।
4. ਜੋਸ ਬਟਲਰ (ਇੰਗਲੈਂਡ) – 172 ਛੱਕੇ
ਟੀ20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਚੌਥੇ ਨੰਬਰ 'ਤੇ ਹਨ। ਬਟਲਰ ਨੇ ਹੁਣ ਤੱਕ 144 ਟੀ20 ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 172 ਛੱਕੇ ਮਾਰੇ ਹਨ।
5. ਸੂਰਿਆਕੁਮਾਰ ਯਾਦਵ (ਭਾਰਤ) – 150 ਛੱਕੇ
ਭਾਰਤ ਦੀ ਟੀ20 ਇੰਟਰਨੈਸ਼ਨਲ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਪੰਜਵੇਂ ਸਥਾਨ 'ਤੇ ਹਨ। ਸੂਰਿਆਕੁਮਾਰ ਨੇ ਕੇਵਲ 91 ਟੀ20 ਮੈਚਾਂ ਵਿੱਚ ਹੀ 150 ਛੱਕੇ ਜੜੇ ਹਨ।
6. ਨਿਕੋਲਸ ਪੂਰਨ (ਵੈਸਟ ਇੰਡੀਜ਼) – 149 ਛੱਕੇ
ਟੀ20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਵੈਸਟ ਇੰਡੀਜ਼ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਨਿਕੋਲਸ ਪੂਰਨ ਛੇਵੇਂ ਨੰਬਰ 'ਤੇ ਹਨ। ਪੂਰਨ ਨੇ ਆਪਣੇ ਕਰੀਅਰ ਦੇ 106 ਟੀ20 ਮੈਚਾਂ ਵਿੱਚ 149 ਛੱਕੇ ਲਗਾਏ ਹਨ।
ਗਲੇਨ ਮੈਕਸਵੈਲ (ਆਸਟ੍ਰੇਲੀਆ) - 148 ਛੱਕੇ
ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈਲ T20 ਇੰਟਰਨੈਸ਼ਨਲ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸੱਤਵੇਂ ਨੰਬਰ 'ਤੇ ਹੈ। ਮੈਕਸਵੈਲ ਨੇ 124 T20 ਮੈਚਾਂ ਵਿੱਚ ਕੁੱਲ 148 ਗਗਨਚੁੰਬੀ ਛੱਕੇ ਲਗਾਏ ਹਨ।




















