Latest T20I Ranking: ਭਾਰਤੀ ਦਿੱਗਜ ਖਿਡਾਰੀ ਨੇ ਖ਼ਤਮ ਕੀਤਾ ਬਾਬਰ ਆਜ਼ਮ ਦਾ ਰਾਜ, ਟੀ-20 ਰੈਂਕਿੰਗ 'ਚ ਪਹੁੰਚੇ ਇਸ ਨੰਬਰ 'ਤੇ
Latest T20I Ranking: ਆਈਸੀਸੀ ਵੱਲੋਂ ਜਾਰੀ ਤਾਜ਼ਾ ਬੱਲੇਬਾਜ਼ੀ ਟੀ-20 ਰੈਂਕਿੰਗ ਵਿੱਚ ਭਾਰਤ ਦੇ ਸੂਰਿਆਕੁਮਾਰ ਯਾਦਵ (SuryaKumar Yadav) ਨੂੰ ਵੱਡਾ ਫਾਇਦਾ ਮਿਲਿਆ ਹੈ।
Latest T20I Ranking: ਆਈਸੀਸੀ (ICC) ਵੱਲੋਂ ਜਾਰੀ ਤਾਜ਼ਾ ਬੱਲੇਬਾਜ਼ੀ ਟੀ-20 ਰੈਂਕਿੰਗ ਵਿੱਚ ਭਾਰਤ ਦੇ ਸੂਰਿਆ ਕੁਮਾਰ ਯਾਦਵ (SuryaKumar Yadav) ਨੂੰ ਵੱਡਾ ਫਾਇਦਾ ਮਿਲਿਆ ਹੈ। ਸੂਰਿਆ ਕੁਮਾਰ ਹੁਣ ਟੀ-20 ਰੈਂਕਿੰਗ 'ਚ ਤੀਜੇ ਨੰਬਰ 'ਤੇ ਆ ਗਏ ਹਨ। ਇਹ ਭਾਰਤੀ ਬੱਲੇਬਾਜ਼ (SuryaKumar Yadav) ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਪਛਾੜਨ 'ਚ ਕਾਮਯਾਬ ਰਿਹਾ ਹੈ। ਬਾਬਰ ਹੁਣ ਟੀ-20 ਰੈਂਕਿੰਗ 'ਚ ਚੌਥੇ ਨੰਬਰ 'ਤੇ ਹੈ। ਮੁਹੰਮਦ ਰਿਜ਼ਵਾਨ ਪਹਿਲੇ ਨੰਬਰ 'ਤੇ ਬਰਕਰਾਰ ਹਨ, ਇਸ ਤੋਂ ਇਲਾਵਾ ਦੂਜੇ ਨੰਬਰ 'ਤੇ ਦੱਖਣੀ ਅਫਰੀਕਾ ਦੇ ਏਡਾਨ ਮਾਰਕਰਮ ਮੌਜੂਦ ਹਨ। ਦੱਸ ਦੇਈਏ ਕਿ ਆਸਟ੍ਰੇਲੀਆ ਖਿਲਾਫ਼ ਪਹਿਲੇ ਟੀ-20 'ਚ ਸੂਰਿਆਕੁਮਾਰ ਯਾਦਵ (SuryaKumar Yadav) ਨੇ ਤੂਫਾਨੀ ਬੱਲੇਬਾਜ਼ੀ ਕੀਤੀ ਅਤੇ 25 ਗੇਂਦਾਂ 'ਚ 46 ਦੌੜਾਂ ਬਣਾਉਣ 'ਚ ਸਫਲ ਰਹੇ। SKY ਦੀ ਧਮਾਕੇਦਾਰ ਪਾਰੀ ਨੇ ਉਸ ਨੂੰ ਰੈਂਕਿੰਗ ਵਿੱਚ ਮਦਦ ਕੀਤੀ ਅਤੇ ਉਹ ਨੰਬਰ 4 ਤੋਂ ਨੰਬਰ 3 ਤੱਕ ਛਾਲ ਮਾਰਨ ਵਿੱਚ ਕਾਮਯਾਬ ਰਿਹਾ।
Star Indian batter closes in on the top spot in the @MRFWorldwide ICC Men's Player T20I Rankings for batters ⬆️
— ICC (@ICC) September 21, 2022
Details 👇https://t.co/pdcD6jfjkN
ਦੂਜੇ ਪਾਸੇ ਏਸ਼ੀਆ ਕੱਪ ਤੋਂ ਹੀ ਬਾਬਰ ਦੀ ਫਾਰਮ ਖਰਾਬ ਚੱਲ ਰਹੀ ਹੈ। ਇੰਨਾ ਹੀ ਨਹੀਂ, ਬਾਬਰ ਇੰਗਲੈਂਡ ਖਿਲਾਫ ਪਹਿਲੇ ਟੀ-20 'ਚ ਜ਼ਿਆਦਾ ਸਕੋਰ ਨਹੀਂ ਬਣਾ ਸਕੇ ਅਤੇ 31 ਦੌੜਾਂ ਬਣਾ ਕੇ ਆਊਟ ਹੋ ਗਏ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਰੈਂਕਿੰਗ ਵਿੱਚ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਮੁਹੰਮਦ ਰਿਜ਼ਵਾਨ ਲਗਾਤਾਰ ਦੌੜਾਂ ਬਣਾ ਰਿਹਾ ਹੈ। ਕਰਾਚੀ 'ਚ ਇੰਗਲੈਂਡ ਖਿਲਾਫ਼ ਖੇਡੇ ਗਏ ਪਹਿਲੇ ਟੀ-20 'ਚ ਉਸ ਨੇ 68 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਰਾਜ ਕਾਇਮ ਰੱਖਿਆ ਹੈ।
ਸੂਰਿਆਕੁਮਾਰ ਨੰਬਰ ਇਕ ਬੱਲੇਬਾਜ਼ ਬਣਨ ਲਈ ਤਿਆਰ
ਦੱਸ ਦੇਈਏ ਕਿ ਜੇ ਸੂਰਿਆ ਕੁਮਾਰ (SuryaKumar Yadav) ਆਉਣ ਵਾਲੇ ਮੈਚਾਂ 'ਚ ਦੌੜਾਂ ਬਣਾਉਣਾ ਜਾਰੀ ਰੱਖਦੇ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਟੀ-20 'ਚ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਬਣ ਜਾਣਗੇ। ਫਿਲਹਾਲ ਰਿਜ਼ਵਾਨ ਦੇ 825 ਅੰਕ ਹਨ, ਜਦਕਿ ਸੂਰਿਆਕੁਮਾਰ ਉਸ ਤੋਂ ਸਿਰਫ਼ 46 ਰੇਟਿੰਗ ਅੰਕ ਪਿੱਛੇ ਹਨ। ਭਾਰਤ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਦਾ ਮੌਜੂਦਾ ਰੇਟਿੰਗ ਅੰਕ 780 ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਸੂਰਿਆਕੁਮਾਰ ਜਲਦ ਹੀ ਦੁਨੀਆ ਦੇ ਸਭ ਤੋਂ ਵਧੀਆ ਟੀ-20 ਬੱਲੇਬਾਜ਼ ਬਣ ਜਾਣਗੇ।