T20 WC 2022 : T-20 ਚੈਂਪੀਅਨ ਬਣਨ ਤੋਂ ਬਾਅਦ ਇੰਗਲਿਸ਼ ਟੀਮ ਨੇ ਡਰੈਸਿੰਗ ਰੂਮ 'ਚ ਮਨਾਇਆ ਜਸ਼ਨ, ICC ਨੇ ਸ਼ੇਅਰ ਕੀਤਾ ਵੀਡੀਓ
T20 WC: ਟੀ-20 ਵਿਸ਼ਵ ਕੱਪ 2022 ਦਾ ਚੈਂਪੀਅਨ ਬਣਨ ਤੋਂ ਬਾਅਦ ਇੰਗਲੈਂਡ ਦੀ ਟੀਮ ਤੇ ਉਹਨਾਂ ਦੇ ਕੋਚਿੰਗ ਸਟਾਫ ਨੇ ਡਰੈਸਿੰਗ ਰੂਮ 'ਚ ਜਸ਼ਨ ਮਨਾਇਆ। ਇੰਗਲਿਸ਼ ਟੀਮ ਦੇ ਜਸ਼ਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹੈ।
England Team Celebration in Dressing Room: ਟੀ-20 ਵਿਸ਼ਵ ਕੱਪ 2022 ਦੇ ਫਾਈਨਲ ਮੈਚ 'ਚ ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਇੰਗਲੈਂਡ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ ਸਾਲ 2010 'ਚ ਇੰਗਲੈਂਡ ਨੇ ਇਹ ਖਿਤਾਬ ਜਿੱਤਿਆ ਸੀ।
ਇਸ ਜਿੱਤ ਤੋਂ ਬਾਅਦ ਇੰਗਲੈਂਡ ਦੀ ਪੂਰੀ ਟੀਮ ਅਤੇ ਕੋਚਿੰਗ ਸਟਾਫ ਨੇ ਡਰੈਸਿੰਗ ਰੂਮ 'ਚ ਜਸ਼ਨ ਮਨਾਇਆ। ਆਈਸੀਸੀ ਨੇ ਡ੍ਰੈਸਿੰਗ ਰੂਮ ਵਿੱਚ ਜਸ਼ਨ ਮਨਾ ਰਹੀ ਇੰਗਲੈਂਡ ਟੀਮ ਦਾ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਹੈ। ਆਈਸੀਸੀ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇੰਗਲੈਂਡ ਦੀ ਟੀਮ ਨੇ ਡਰੈਸਿੰਗ ਰੂਮ 'ਚ ਮਨਾਇਆ ਜਸ਼ਨ
ਟੀ-20 ਵਿਸ਼ਵ ਕੱਪ 2022 ਦੇ ਰੋਮਾਂਚਕ ਫਾਈਨਲ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੇ ਧਮਾਕੇ ਨਾਲ ਜਸ਼ਨ ਮਨਾਇਆ। ਇੰਗਲੈਂਡ ਦੀ ਟੀਮ ਡ੍ਰੈਸਿੰਗ ਰੂਮ ਵਿੱਚ ਵਿਸ਼ਵ ਕੱਪ ਟਰਾਫੀ ਨਾਲ ਜਸ਼ਨ ਮਨਾਉਂਦੀ ਹੋਈ। ਇੰਗਲੈਂਡ ਟੀਮ ਦੇ ਇਸ ਖਾਸ ਜਸ਼ਨ ਦਾ ਵੀਡੀਓ ਆਈਸੀਸੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਇੰਗਲੈਂਡ ਦੇ ਮੈਚ ਹੀਰੋ ਬੇਨ ਸਟੋਕਸ, ਮਾਰਕ ਵੁੱਡ, ਜੋਸ ਬਟਲਰ ਅਤੇ ਸਾਰੇ ਖਿਡਾਰੀ ਅਤੇ ਕੋਚਿੰਗ ਸਟਾਫ ਨਜ਼ਰ ਆ ਰਿਹਾ ਹੈ। ਆਈਸੀਸੀ ਵੱਲੋਂ ਸ਼ੇਅਰ ਕੀਤੀ ਗਈ ਇਹ ਖਾਸ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
View this post on Instagram
ਇੰਗਲੈਂਡ ਨੇ ਦੂਜੀ ਵਾਰ ਜਿੱਤਿਆ ਖਿਤਾਬ
ਫਾਈਨਲ ਮੈਚ ਵਿੱਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ 'ਤੇ 137 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸ਼ਾਨ ਮਸੂਦ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਇੰਗਲੈਂਡ ਲਈ ਸੈਮ ਕੁਰਾਨ ਸਭ ਤੋਂ ਸਫਲ ਗੇਂਦਬਾਜ਼ ਰਹੇ। ਸੈਮ ਕੁਰਾਨ ਨੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਆਦਿਲ ਰਾਸ਼ਿਦ ਅਤੇ ਕ੍ਰਿਸ ਜਾਰਡਨ ਨੂੰ 2-2 ਸਫਲਤਾ ਮਿਲੀ। ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ ਨੇ 19ਵੇਂ ਓਵਰ 'ਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇੰਗਲੈਂਡ ਲਈ ਬੇਨ ਸਟੋਕਸ ਨੇ ਮੈਚ ਜੇਤੂ 52 ਦੌੜਾਂ ਬਣਾਈਆਂ।