ਪੜਚੋਲ ਕਰੋ

BAN vs ZIM : ਬੇਹੱਦ ਹੀ ਰੋਮਾਂਚਕ ਮੁਕਾਬਲੇ 'ਚ ਬੰਗਲਾਦੇਸ਼ ਨੂੰ ਮਿਲੀ ਜਿੱਤ, ਜ਼ਿੰਬਾਬਵੇ ਨੂੰ 3 ਦੌੜਾਂ ਨਾਲ ਹਰਾਇਆ

T20 World Cup, BAN vs ZIM: ਬੰਗਲਾਦੇਸ਼ ਅਤੇ ਜ਼ਿੰਬਾਬਵੇ ਵਿਚਾਲੇ ਖੇਡੇ ਗਏ ਇਸ ਮੈਚ 'ਚ ਬੰਗਲਾਦੇਸ਼ ਨੇ 3 ਦੌੜਾਂ ਨਾਲ ਜਿੱਤ ਦਰਜ ਕੀਤੀ।

T20 World Cup, BAN vs ZIM :  ਟੀ-20 ਵਿਸ਼ਵ ਕੱਪ (T20 World Cup) ਦਾ 28ਵਾਂ ਮੈਚ ਬੰਗਲਾਦੇਸ਼ ਅਤੇ ਜ਼ਿੰਬਾਬਵੇ ਵਿਚਾਲੇ ਖੇਡਿਆ ਗਿਆ। ਬੰਗਲਾਦੇਸ਼ ਨੇ ਇਹ ਮੈਚ 3 ਦੌੜਾਂ ਨਾਲ ਜਿੱਤ ਲਿਆ ਹੈ। ਇਹ ਮੈਚ ਬਹੁਤ ਰੋਮਾਂਚਕ ਰਿਹਾ। ਜ਼ਿੰਬਾਬਵੇ ਆਖਰੀ ਨੋ ਬਾਲ ਤੋਂ ਬਾਅਦ ਵੀ ਜਿੱਤਣ ਵਿੱਚ ਅਸਫਲ ਰਿਹਾ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 150 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਓਪਨਿੰਗ ਕਰਨ ਆਏ ਨਜਮੁਲ ਹੁਸੈਨ ਸ਼ਾਂਤੋ ਨੇ 55 ਗੇਂਦਾਂ ਵਿੱਚ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਦੀ ਪਾਰੀ ਵਿੱਚ 7 ​ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਇਸ ਦੇ ਨਾਲ ਹੀ ਸਾਥੀ ਸਲਾਮੀ ਬੱਲੇਬਾਜ਼ ਸੌਮਿਆ ਸਰਕਾਰ ਵੀ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਈ।

ਇਸ ਤੋਂ ਇਲਾਵਾ ਆਫੀਫ ਹੁਸੈਨ ਨੇ 19 ਗੇਂਦਾਂ 'ਤੇ 29, ਕਪਤਾਨ ਸ਼ਕੀਲ ਅਲ ਹਸਨ ਨੇ 20 ਗੇਂਦਾਂ 'ਚ 23 ਦੌੜਾਂ, ਲਿਟਨ ਦਾਸ ਨੇ 12 ਗੇਂਦਾਂ 'ਚ 14 ਦੌੜਾਂ ਅਤੇ ਮੋਸਾਦੇਕ ਹੁਸੈਨ ਨੇ 10 ਗੇਂਦਾਂ 'ਚ 7 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਨੂਰੁਲ ਹਸਨ ਅਤੇ ਯਾਸਿਰ ਅਲੀ 1-1* ਬਣਾਉਣ ਵਿਚ ਕਾਮਯਾਬ ਰਹੇ।

ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਕਰ ਦਿੱਤਾ ਕਮਾਲ

151 ਦੌੜਾਂ ਬਚਾਉਣ ਲਈ ਉਤਰੀ ਬੰਗਲਾਦੇਸ਼ ਦੀ ਟੀਮ ਦੀ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ। ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ 4 ਓਵਰਾਂ 'ਚ ਸਿਰਫ 19 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਦੌਰਾਨ ਉਸ ਨੇ ਮੇਡਨ ਓਵਰ ਵੀ ਸੁੱਟਿਆ। ਇਸ ਤੋਂ ਇਲਾਵਾ ਮੁਸਤਫਿਜ਼ੁਰ ਰਹਿਮਾਨ ਨੇ 4 ਓਵਰਾਂ 'ਚ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਮੋਸਾਦਿਕ ਹੁਸੈਨ ਨੇ ਵੀ 4 ਓਵਰਾਂ 'ਚ 38 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਜ਼ਿੰਬਾਬਵੇ ਦੇ ਟਿਕ ਨਹੀਂ ਸਕੇ ਬੱਲੇਬਾਜ਼ 

ਦੌੜਾਂ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਬੱਲੇਬਾਜ਼ੀ ਦੇ ਲਿਹਾਜ਼ ਨਾਲ ਕਮਜ਼ੋਰ ਨਜ਼ਰ ਆਈ। ਓਪਨਿੰਗ ਬੱਲੇਬਾਜ਼ ਵੇਸਲੇ ਮਧਵੇਰੇ (4) ਨੇ ਪਹਿਲੇ ਹੀ ਓਵਰ ਵਿੱਚ ਆਪਣਾ ਵਿਕਟ ਗੁਆ ਦਿੱਤਾ। ਇਸ ਤੋਂ ਇਲਾਵਾ ਕਪਤਾਨ ਕ੍ਰੇਗ ਇਰਵਿਨ (8) ਵੀ ਲੰਬੀ ਅਤੇ ਕਪਤਾਨੀ ਵਾਲੀ ਪਾਰੀ ਖੇਡਣ 'ਚ ਨਾਕਾਮ ਰਹੇ | ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਮਿਲਟਨ ਸ਼ੁੰਬਾ (8) ਮੁਸਤਫਿਜ਼ੁਰ ਰਹਿਮਾਨ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਦੇ ਨਾਲ ਹੀ ਟੀਮ ਦੇ ਸਟਾਰ ਬੱਲੇਬਾਜ਼ ਸਿਕੰਦਰ ਰਜ਼ਾ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ।

ਕੁਝ ਸਮਾਂ ਕ੍ਰੀਜ਼ 'ਤੇ ਰਹੇ ਰੇਗਿਸ ਚੱਕਾਬਵਾ ਵੀ 19 ਗੇਂਦਾਂ 'ਚ 15 ਦੌੜਾਂ ਬਣਾ ਕੇ ਆਊਟ ਹੋ ਗਏ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸ਼ਾਨ ਵਿਲੀਅਮਜ਼ ਨੇ ਜ਼ਿੰਬਾਬਵੇ ਲਈ ਜਿੱਤ ਦੀ ਉਮੀਦ ਜਗਾਈ ਅਤੇ 42 ਗੇਂਦਾਂ 'ਤੇ 64 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਨੇ ਰਨ ਆਊਟ ਹੋ ਕੇ ਆਪਣਾ ਵਿਕਟ ਗੁਆ ਦਿੱਤਾ। ਇਸ ਤੋਂ ਇਲਾਵਾ ਰਿਆਨ ਬਰਲੇ ਨੇ 25 ਗੇਂਦਾਂ 'ਚ 27 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਉਹ ਵੀ ਟੀਮ ਨੂੰ ਜਿੱਤ ਦਿਵਾਉਣ 'ਚ ਨਾਕਾਮ ਰਹੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PM ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਮਿਲਦਿਆਂ ਹੀ 11 ਔਰਤਾਂ ਹੋਈਆਂ ਬੇਵਫਾ! ਘਰ-ਪਰਿਵਾਰ ਛੱਡ ਕੇ ਪ੍ਰੇਮੀਆਂ ਨਾਲ ਹੋਈਆਂ ਫਰਾਰ

MSD Birthday:  ਹੈਪੀ ਬਰਥਡੇ ਕੈਪਟਨ ਸਾਹਬ... ਸਲਮਾਨ ਖਾਨ ਨੇ MSD ਨੂੰ ਇੱਕ ਖਾਸ ਅੰਦਾਜ਼ ਵਿੱਚ ਦਿੱਤੀਆਂ ਜਨਮਦਿਨ 'ਤੇ  ਸ਼ੁਭਕਾਮਨਾਵਾਂ,ਵੀਡਿਓ ਵਾਈਰਲ

Weather: ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਅਲਰਟ ਜਾਰੀ

Petrol and Diesel Price: ਐਤਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਆਪਣੇ ਸ਼ਹਿਰ 'ਚ ਰੇਟ

ABP Premium

ਵੀਡੀਓਜ਼

Accident| 25 ਸਾਲਾ ਨੌਜਵਾਨ ਨੂੰ PRTC ਨੇ ਦਰੜਿਆSamrala Nihang| ਨਿਹੰਗ ਸਿੰਘਾਂ ਤੇ ਟਰੈਫਿਕ ਪੁਲਿਸ ਮੁਲਾਜ਼ਮਾਂ 'ਚ ਬਹਿਸਕ੍ਰਿਕੇਟ ਦਾ ਵਿਸ਼ਵ ਵਿਜੇਤਾ ਅਰਸ਼ਦੀਪ ਸਿੰਘ ਪਹੁੰਚਿਆ ਆਪਣੇ ਘਰਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਮਿਲਦਿਆਂ ਹੀ 11 ਔਰਤਾਂ ਹੋਈਆਂ ਬੇਵਫਾ! ਘਰ-ਪਰਿਵਾਰ ਛੱਡ ਕੇ ਪ੍ਰੇਮੀਆਂ ਨਾਲ ਹੋਈਆਂ ਫਰਾਰ
PM ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਮਿਲਦਿਆਂ ਹੀ 11 ਔਰਤਾਂ ਹੋਈਆਂ ਬੇਵਫਾ! ਘਰ-ਪਰਿਵਾਰ ਛੱਡ ਕੇ ਪ੍ਰੇਮੀਆਂ ਨਾਲ ਹੋਈਆਂ ਫਰਾਰ
MSD Birthday:  ਹੈਪੀ ਬਰਥਡੇ ਕੈਪਟਨ ਸਾਹਬ... ਸਲਮਾਨ ਖਾਨ ਨੇ MSD ਨੂੰ ਇੱਕ ਖਾਸ ਅੰਦਾਜ਼ ਵਿੱਚ ਦਿੱਤੀਆਂ ਜਨਮਦਿਨ 'ਤੇ  ਸ਼ੁਭਕਾਮਨਾਵਾਂ,ਵੀਡਿਓ ਵਾਈਰਲ
MSD Birthday: ਹੈਪੀ ਬਰਥਡੇ ਕੈਪਟਨ ਸਾਹਬ... ਸਲਮਾਨ ਖਾਨ ਨੇ MSD ਨੂੰ ਇੱਕ ਖਾਸ ਅੰਦਾਜ਼ ਵਿੱਚ ਦਿੱਤੀਆਂ ਜਨਮਦਿਨ 'ਤੇ ਸ਼ੁਭਕਾਮਨਾਵਾਂ,ਵੀਡਿਓ ਵਾਈਰਲ
Weather: ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਅਲਰਟ ਜਾਰੀ
Weather: ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਅਲਰਟ ਜਾਰੀ
Petrol and Diesel Price: ਐਤਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਆਪਣੇ ਸ਼ਹਿਰ 'ਚ ਰੇਟ
Petrol and Diesel Price: ਐਤਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਆਪਣੇ ਸ਼ਹਿਰ 'ਚ ਰੇਟ
Horoscope Today: ਕਰਕ ਅਤੇ ਮਿਥੁਨ ਵਾਲਿਆਂ ਦਾ ਦਿਨ ਰਹੇਗਾ ਵਧੀਆ, ਜਾਣੋ ਐਤਵਾਰ ਨੂੰ ਬਾਕੀ ਰਾਸ਼ੀਆਂ ਦਾ ਹਾਲ

IND vs ZIM: ਇਨ੍ਹਾਂ ਕਾਰਨਾਂ ਕਰਕੇ ਟੀਮ ਇੰਡੀਆ ਨੂੰ ਹਾਰ ਦਾ ਕਰਨਾ ਪਿਆ ਸਾਹਮਣਾ, ਗਾਇਕਵਾੜ ਸਣੇ ਆਹ ਵੱਡੇ ਖਿਡਾਰੀ ਹੋਏ ਫੇਲ

Watch: ਫੁੱਲਾਂ ਦੇ ਹਾਰ, ਖੁੱਲ੍ਹੀ ਜੀਪ 'ਚ ਟਸ਼ਨ, ਅਰਸ਼ਦੀਪ ਸਿੰਘ ਦਾ ਪੰਜਾਬ 'ਚ ਹੋਇਆ ਗ੍ਰੈਂਡ ਵੈਲਕਮ, ਦੇਖੋ ਵੀਡੀਓ

ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ

Embed widget