T20 World Cup 2022: ਭਾਰਤ-ਪਾਕਿਸਤਾਨ ਮੈਚ ਦੀਆਂ 10 ਮਿੰਟਾਂ ਵਿੱਚ ਹੀ ਵਿਕ ਗਈਆਂ ਸਾਰੀਆਂ ਟਿਕਟਾਂ, 90,000 ਤੋਂ ਜ਼ਿਆਦਾ ਲੋਕ ਬਣਗੇ ਮਹਾਮੁਕਾਬਲੇ ਦੇ ਗਵਾਹ
T20 World Cup Match Tickets: ਆਸਟ੍ਰੇਲੀਆ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਲਈ ਹੁਣ ਤੱਕ 6 ਲੱਖ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਉੱਥੇ ਹੀ ਭਾਰਤ-ਪਾਕਿ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ।
India vs Pakistan Match Tickets: ਭਾਰਤ ਅਤੇ ਪਾਕਿਸਤਾਨ (IND ਬਨਾਮ PAK) ਵਿਚਕਾਰ ਟੀ-20 ਵਿਸ਼ਵ ਕੱਪ 2022 ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ। ਇਸ ਮੈਚ ਲਈ ਵਾਧੂ ਸਟੈਂਡਿੰਗ ਰੂਮ ਟਿਕਟਾਂ ਵੀ ਆਨਲਾਈਨ ਉਪਲਬਧ ਹੁੰਦਿਆਂ ਹੀ 10 ਮਿੰਟਾਂ ਵਿੱਚ ਵਿਕ ਗਈਆਂ। ਟੀ-20 ਵਿਸ਼ਵ ਕੱਪ 2022 ਨੂੰ ਲੈ ਕੇ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਟੀ-20 ਵਿਸ਼ਵ ਕੱਪ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਈਵੈਂਟ ਦੀਆਂ ਹੁਣ ਤੱਕ 6 ਲੱਖ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। 23 ਅਕਤੂਬਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ 'ਚ ਹੋਣ ਵਾਲੇ ਭਾਰਤ-ਪਾਕਿ ਮੈਚ ਲਈ ਸਟੇਡੀਅਮ 'ਚ 90 ਹਜ਼ਾਰ ਤੋਂ ਵੱਧ ਦਰਸ਼ਕ ਮੌਜੂਦ ਹੋਣਗੇ। ਸਿਡਨੀ ਕ੍ਰਿਕਟ ਗਰਾਊਂਡ 'ਤੇ ਹੋਣ ਵਾਲਾ ਸੁਪਰ-12 ਦਾ ਓਪਨਿੰਗ ਮੈਚ (ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ) ਵੀ ਹਾਊਸਫੁੱਲ ਹੋਣ ਜਾ ਰਿਹਾ ਹੈ। ਇਸ ਮੈਚ ਦੀਆਂ ਸਾਰੀਆਂ ਟਿਕਟਾਂ ਵੀ ਵਿਕ ਚੁੱਕੀਆਂ ਹਨ।
ਇਹ ਵੀ ਪੜ੍ਹੋ: 2023 Cricket World Cup: ਜੇ ਇੰਝ ਹੋਇਆ ਤਾਂ BCCi ਨੂੰ ਹੋ ਸਕਦੈ ਕਰੋੜਾਂ ਨੂੰ ਨੁਕਸਾਨ
ਸਾਲ 'ਚ ਚੌਥੀ ਵਾਰ ਭਿੜਨਗੇ ਭਾਰਤ-ਪਾਕਿਸਤਾਨ
ਪਿਛਲੇ ਇੱਕ ਸਾਲ ਵਿੱਚ ਇਹ ਚੌਥੀ ਵਾਰ ਹੋਵੇਗਾ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ। ਪਿਛਲੇ ਤਿੰਨ ਮੈਚਾਂ ਵਿੱਚ ਦੋ ਮੈਚ ਪਾਕਿਸਤਾਨ ਨੇ ਅਤੇ ਇੱਕ ਮੈਚ ਭਾਰਤ ਨੇ ਜਿੱਤਿਆ ਹੈ। ਪਿਛਲੇ ਸਾਲ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਇਸ ਵਾਰ ਪਿਛਲੀ ਹਾਰ ਦਾ ਬਦਲਾ ਲੈਣ ਉਤਰੇਗੀ।
ਦੋਵਾਂ ਟੀਮਾਂ ਦੀ ਕਮਜ਼ੋਰ ਕੜੀ
ਭਾਰਤੀ ਟੀਮ ਕੋਲ ਸਭ ਤੋਂ ਵਧੀਆ ਬੱਲੇਬਾਜ਼ੀ ਕ੍ਰਮ ਹੈ। ਉਨ੍ਹਾਂ ਕੋਲ ਗੇਂਦਬਾਜ਼ਾਂ 'ਚ ਇਕ ਦਿੱਗਜ ਸਪਿਨਰ ਵੀ ਹੈ ਪਰ ਤੇਜ਼ ਗੇਂਦਬਾਜ਼ੀ 'ਚ ਇਹ ਟੀਮ ਪਿੱਛੇ ਰਹਿ ਸਕਦੀ ਹੈ। ਟੀਮ ਇੰਡੀਆ ਨੂੰ ਪਿਛਲੇ ਕੁਝ ਮੈਚਾਂ 'ਚ ਤੇਜ਼ ਗੇਂਦਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਖ਼ਾਸ ਤੌਰ 'ਤੇ ਡੈਥ ਓਵਰਾਂ 'ਚ ਖ਼ਰਾਬ ਗੇਂਦਬਾਜ਼ੀ ਕਾਰਨ ਟੀਮ ਇੰਡੀਆ ਨੂੰ ਕਈ ਮੈਚ ਹਾਰਨੇ ਪਏ ਹਨ। ਦੂਜੇ ਪਾਸੇ ਪਾਕਿਸਤਾਨ ਕੋਲ ਗੇਂਦਬਾਜ਼ੀ ਹਮਲਾ ਸ਼ਾਨਦਾਰ ਹੈ। ਪਾਕਿਸਤਾਨੀ ਟੀਮ ਕੋਲ ਟੀ-20 ਕ੍ਰਿਕਟ ਦੀ ਸਰਵੋਤਮ ਓਪਨਿੰਗ ਜੋੜੀ ਵੀ ਹੈ ਪਰ ਟੀਮ ਦਾ ਮੱਧਕ੍ਰਮ ਕਾਫੀ ਕਮਜ਼ੋਰ ਹੈ। ਪਾਕਿਸਤਾਨੀ ਟੀਮ ਕੋਲ ਮੱਧਕ੍ਰਮ ਵਿੱਚ ਕੋਈ ਭਰੋਸੇਮੰਦ ਬੱਲੇਬਾਜ਼ ਨਹੀਂ ਹੈ।