T20 World Cup 2022: ਪਾਕਿ ਦੀ ਹਾਰ ਤੋਂ ਪਰੇਸ਼ਾਨ ਸ਼ੋਏਬ ਅਖਤਰ ਦਾ ਦਾਅਵਾ, ਬੋਲੇ, 'ਅਗਲੇ ਹਫਤੇ ਸੈਮੀਫਾਈਨਲ 'ਚੋਂ ਹਰ ਕੇ ਘਰ ਪਰਤੇਗੀ ਟੀਮ ਇੰਡੀਆ"
Shoaib Akhtar: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਟੀਮ ਇੰਡੀਆ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਟੀਮ ਇੰਡੀਆ ਅਗਲੇ ਹਫਤੇ ਵਾਪਸੀ ਕਰੇਗੀ।
Shoaib Akhtar on Team India: ਟੀ-20 ਵਿਸ਼ਵ ਕੱਪ 2022 (T20 World Cup 2022) ਬਹੁਤ ਰੋਮਾਂਚਕ ਹੋਣ ਜਾ ਰਿਹਾ ਹੈ। 27 ਅਕਤੂਬਰ ਨੂੰ ਪਾਕਿਸਤਾਨ ਅਤੇ ਜ਼ਿੰਬਾਬਵੇ ਵਿਚਾਲੇ ਖੇਡੇ ਗਏ ਮੈਚ 'ਚ ਜ਼ਿੰਬਾਬਵੇ ਨੇ ਪਾਕਿਸਤਾਨ ਨੂੰ 1 ਦੌੜ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ। ਇਸ ਨਾਲ ਹੀ ਪਾਕਿਸਤਾਨ ਦੀ ਇਸ ਹਾਰ ਤੋਂ ਬਾਅਦ ਕਈ ਸਾਬਕਾ ਦਿੱਗਜ ਕਾਫੀ ਪਰੇਸ਼ਾਨ ਹਨ।
ਪਾਕਿਸਤਾਨ ਦੀ ਹਾਰ ਤੋਂ ਬਾਅਦ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਕਾਫੀ ਨਾਰਾਜ਼ ਹਨ ਪਰ ਪਾਕਿਸਤਾਨ ਤੋਂ ਇਲਾਵਾ ਉਹਨਾਂ ਭਾਰਤੀ ਟੀਮ 'ਤੇ ਵੀ ਗੁੱਸਾ ਦਿਖਾਇਆ ਹੈ।
ਟੀਮ ਇੰਡੀਆ ਅਗਲੇ ਹਫਤੇ ਕਰੇਗੀ ਵਾਪਸੀ
ਸ਼ੋਏਬ ਅਖਤਰ ਨੇ ਟੀਮ ਇੰਡੀਆ ਖਿਲਾਫ ਜ਼ਹਿਰ ਉਗਲਦੇ ਹੋਏ ਕਿਹਾ ਕਿ 'ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਪਾਕਿਸਤਾਨ ਇਸ ਹਫਤੇ ਵਿਸ਼ਵ ਕੱਪ ਤੋਂ ਵਾਪਸੀ ਕਰੇਗਾ ਅਤੇ ਟੀਮ ਇੰਡੀਆ ਅਗਲੇ ਹਫਤੇ ਸੈਮੀਫਾਈਨਲ ਖੇਡ ਕੇ ਬਾਹਰ ਹੋ ਜਾਵੇਗੀ। ਉਹ ਕੋਈ ਤੀਸ ਮਾਰ ਖਾਨ ਵੀ ਨਹੀਂ ਹੈ।' ਦੱਸ ਦੇਈਏ ਕਿ ਟੀਮ ਇੰਡੀਆ ਇਸ ਸਮੇਂ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਉਹ ਆਪਣੇ ਗਰੁੱਪ 2 ਵਿੱਚ ਲਗਾਤਾਰ ਦੋ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਹੈ।
ਜ਼ਿੰਬਾਬਵੇ ਨੇ ਰਚਿਆ ਇਤਿਹਾਸ
ਇਸ ਮੈਚ 'ਚ ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 130 ਦੌੜਾਂ ਬਣਾਈਆਂ। ਇਸ ਵਿੱਚ ਸ਼ਾਨ ਵਿਲੀਅਮਜ਼ ਨੇ 28 ਗੇਂਦਾਂ ਵਿੱਚ 31 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ ਕੁੱਲ 3 ਚੌਕੇ ਸ਼ਾਮਲ ਸਨ। ਇਸ ਤੋਂ ਬਾਅਦ ਪਾਕਿਸਤਾਨ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 129 ਦੌੜਾਂ ਹੀ ਬਣਾ ਸਕੀ ਅਤੇ ਟੀਮ ਪਾਕਿਸਤਾਨ ਮੈਚ ਹਾਰ ਗਈ। ਪਾਕਿਸਤਾਨ ਲਈ ਸ਼ਾਨ ਮਸੂਦ ਨੇ 38 ਗੇਂਦਾਂ 'ਚ 44 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ ਜ਼ਿੰਬਾਬਵੇ ਦੀ ਗੇਂਦਬਾਜ਼ੀ 'ਚ ਵੀ ਸ਼ਾਨਦਾਰ ਲੈਅ ਦੇਖਣ ਨੂੰ ਮਿਲੀ। ਇਸ 'ਚ ਆਲਰਾਊਂਡਰ ਸਿਕੰਦਰ ਰਜ਼ਾ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਬ੍ਰੈਡ ਇਵਾਨਸ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਬਲੇਸਿੰਗ ਮੁਜਾਰਾਬਾਨੀ ਅਤੇ ਲਿਊਕ ਜੋਂਗਵੇ ਨੇ 1-1 ਵਿਕਟ ਆਪਣੇ ਨਾਮ ਕੀਤਾ।